ਅੰਨਦਾਤਾ (ਕਵਿਤਾ)

ਕੁਲਤਾਰ ਸਿੰਘ   

Email: kultar1025@gmail.com
Cell: +91 94631 94483
Address:
India
ਕੁਲਤਾਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੰਨਦਾਤਾ ਦੇਸ਼ ਦਾ,ਨਾ ਕਰੋ ਪਰੇਸ਼ਾਨ 
     ਖੇਤੀ ਸੋਧ ਬਿਲ,ਸਾਨੂੰ ਨਹੀਓ ਪ੍ਰਵਾਨ 
      ਜੈ ਜਵਾਨ......,ਜੈ ਕਿਸਾਨ
      ਏਹੀ ਨੇ ਬਣਾਉਂਦੇ,ਦੇਸ਼ ਮੇਰੇ ਦੀ ਸ਼ਾਨ
 ਸੜਕਾਂ ਤੇ ਨਿਕਲ ਆਏ,ਜੇ ਮੇਰੇ ਦੇਸ਼ ਦੇ ਕਿਸਾਨ
      ਤਖਤੇ ਪਲਟ ਦੇਣਗੇ,ਨਾ ਸਮਝੋ ਨਾਦਾਨ 
       ਜੈ ਜਵਾਨ......, ਜੈ ਕਿਸਾਨ
       ਏਹੀ ਨੇ ਬਣਾਉਂਦੇ,ਦੇਸ਼ ਮੇਰੇ ਦੀ ਸ਼ਾਨ 
  ਖੇਤਾਂ 'ਚ ਕਿਸਾਨ ਤੇ,ਬਾਰਡਰ ਤੇ ਜਵਾਨ 
     ਜਦ ਤਕ ਖੜੇ ਨੇ,ਨਾ ਹੋਵੇ ਪਰੇਸ਼ਾਨ ...
     ਜੈ ਜਵਾਨ.......,ਜੈ ਕਿਸਾਨ
     ਏਹੀ ਨੇ ਬਣਾਉਂਦੇ,ਦੇਸ਼ ਮੇਰੇ ਦੀ ਸ਼ਾਨ
 ਰਾਜਨੀਤੀ ਨਾ ਕਰੋ,ਜਵਾਨ ਤੇ ਕਿਸਾਨ ਤੇ
     ਦੇਸ਼ ਦੀਆਂ ਬਾਹਾਂ ਨੇ ਦੋਨੋ,ਨਾ ਕਰੋ ਨੁਕਸਾਨ 
     ਜੈ ਜਵਾਨ.....,ਜੈ ਕਿਸਾਨ
     ਏਹੀ ਨੇ ਬਣਾਉਂਦੇ,ਦੇਸ਼ ਮੇਰੇ ਦੀ ਸ਼ਾਨ
ਕੁਲਤਾਰ ਏਕਾ ਕਰਕੇ ਦਿੱਲੀ ਨੂੰ ਹਿਲਾਉਣਾ  ਹੈ 
    ਨਿੱਜੀਕਰਨ ਦੇ ਜਾਲ ਤੋਂ ਕਿਰਸਾਨ ਬਚਾਉਣਾ ਹੈ
    ਜੈ ਜਵਾਨ....,ਜੈ ਕਿਸਾਨ
    ਏਹੀ ਨੇ ਬਣਾਉਂਦੇ,ਦੇਸ਼ ਮੇਰੇ ਦੀ ਸ਼ਾਨ