ਤਕਦੀਰ ਤੋਂ ਸ਼ਮਸ਼ੀਰ ਤੱਕ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ---ਤਕਦੀਰ ਤੋਂ ਸ਼ਮਸ਼ੀ
ਲੇਖਕ -----=ਦਰਸ਼ਨ ਸਿੰਘ ਢੋਲਣਰ ਤੱਕ
ਪ੍ਰਕਾਸ਼      –ਗੋਰਕੀ ਪਬਲਿਸ਼ਰਜ਼ ਲੁਧਿਆਣਾ
ਪੰਨੇ ---128  ਮੁੱਲ ----150 ਰੁਪਏ

ਕਲਿਜੁਗ ਦੇ ਮਹਾਨ ਅਵਤਾਰ ਗੁਰੂ ਨਾਨਕ ਦੇਵ ਜੀ 550 ਵੇਂ ਪ੍ਰਕਾਸ਼ ਪ੍ਰਕਾਸ਼ ਪੁਰਬ ਨੂੰ  ਸਮਰਪਿਤ ਇਹ ਪੁਸਤਕ ਕਾਵਿ ਸੰਗ੍ਰਹਿ ਹੈ ।  ਇਸ ਧਾਂਰਮਿਕ ਪੁਸਤਕ ਵਿਚ ਦਸ ਗੁਰੂ ਸਾਹਿਬਾਨ ਦੀਆਂ ਜੀਵਨ ਸਾਖੀਆਂ, ਬਾਣੀ ਰਚਨਾ ਬਾਰੇ ਕਵਿਤਾਵਾਂ ਹਨ ।   ਬਾਬਾ ਬੰਦਾ ਸਿੰਘ  ਬਹਾਦਰ  ਦਾ ਜੀਵਨ ,ਸਰਹੰਦ ਫਤਹਿ ਕਰਨ ਦਾ ਪ੍ਰਸੰਗ ਸਮੇਤ ਕੁਲ 38 ਕਵਿਤਾਵਾਂ ਹਨ ।  ਇਂਨ੍ਹਾ ਵਿਚੋਂ ਦਸ ਕਵਿਤਾਵਾਂ ਗੁਰੂ ਨਕ ਦੇਵ ਜੀ ਬਾਰੇ ,ਦਸ ਰਚਨਾਵਾਂ ਦਸਵੇਂ ਗੁਰੂ ਜੀ ਦੀਆ ,ਬਾਕੀ ਇਕ ਇਕ ਦੋ ਦੋ ਕਵਿਤਾਵਾਂ ਗੁਰੂ ਅੰਗਦ ਦੇਵ ਜੀ ,ਗੁਰੂ ਅਮਰਦਾਸ ਜੀ ,ਗੁਰੂ ਰਾਮਦਾਸ, ਜੀ ਗੁਰੂ ਅਰਜਨ ਦੇਵ ਜੀ .ਮੀਰੀ ਪੀਰੀ ਦੇ ਮਾਲਿਕ ਗੁਰੂਂ ਹਰਗੋਬਿੰਦ ਸਾਹਿਬ ਜੀ ਸਤਵੇਂ ਗੁਰੂ ਹਰਿ ਰਾਏ ਜੀ ਅਠਵੇਂ ਗੁਰੂ ਹਰਕ੍ਰਿਸ਼ਨ ਜੀ ਨੌਵੇਂ  ਗੁਰੂ  ਗੁਰੂ ਤੇਗ ਬਹਾਦਰ ਜੀ ਬਾਰੇ ਹਨ । ਕਵਿਤਾਵਾਂ ਵਿਚ ਸਿਖ ਇਤਿਹਾਸਕ ਪ੍ਰਸੰਗ ਹਨ ।  ਗੁਰੂ ਗੋਬਿੰਦ ਸਿੰਘ ਜੀ ਵਲੌਂ ਮੁਗਲਾਂ ਨਾਲ ਲੜੀ ਚਮਕੌਰ ਦੀ ਜੰਗ,  ਖਾਂਲਸਾ ਪੰਥ ਦੀ ਸਾਜਨਾ ਦਾ ਪ੍ਰਸੰਗ ,ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ, ਠੰਡੇ ਬੁਰਜ ਵਿਚ ਬੈਠੈ ਮਾਤਾ ਗੁਜਰੀ ਜੀ  ਦਾ ਪ੍ਰਸੰਗ, ਨੂਰੇ ਮਾਹੀ ਦੀ ਗਾਥਾਂ,  ਬੀਬੀ ਰਜਨੀ ਦੇ ਪਤੀ ਦਾ ਅੰਮ੍ਰਿਤ ਜਲ ਛਕ ਕੇ ਤੰਦਰੁਸਤ ਹੋਣਾ ਕਵਿਤਾਵਾਂ ਸਟੇਜੀ ਰੰਗ ਵਾਲੀਆਂ ਹਨ । ਕੁਝ ਕਵਿਤਾਵਾਂ ਰੋਚਿਕ ਹੋਣ ਦੇ ਨਾਲ ਨਾਲ ਜਾਣਕਾਰੀ ਭਰਪੂਰ ਹਨ ।  ਤੇ ਸੰਗਤ ਤੇ ਚੰਗਾ  ਪ੍ਰਭਾਂਵ ਪਾਉਣ ਵਾਲੀਆਂ ਹਨ ।  ਡਾ ਗੁਲਜ਼ਾਰ ਸਿੰਘ ਪੰਧੇਰ ਨੇ ਪੁਸਤਕ ਬਾਰੇ ਚਿੰਤਨਸੀਲ ਵਿਚਾਰ ਲਿਖੇ ਹਨ । ਸ਼ਾਂਇਰ ਦੀ ਕਾਵਿ ਉਡਾਰੀ ਦੀ ਸ਼ਲਾਘਾਂ ਕੀਤੀ ਹੈ । ਇਕ ਕਵਿਤਾ ਪੰਜਵੇਂ ਗੁਰੂ ਜੀ ਦੀ ਸ਼ਹੀਦੀ ਵੇਲੇ ਲਾਈ ਜਾਣ ਵਾਲੀ ਠੰਡੇ ਮਿਠੇ ਜਲ ਦੀ ਛਬੀਲ  ਬਾਰੇ ਹੈ । ਕਵਿਤਾਵਾਂ ਦੀ ਸ਼ਬਦ ਜੜਤ ਵਿਚ ਦ੍ਰਿਸ਼ ਚਿਤਰਣ ਵਧੇਰੇ ਹੈ ।  ਵਧੇਰੇ ਕਵਿਤਾਵਾਂ ਲੈਅ ਤੇ ਸੁਰ ਵਿਚ ਹਨ ।  ਕਵੀਸ਼ਰੀ ਤਰਜ਼ ਦੀਆਂ ਹਨ ।  ਗੁਰੂ ਨਾਨਕ ਦੇਵ ਜੀ ਦੀ ਸਾਖੀ ਸੱਚਾ ਸੌਦਾ ਵਿਚੋਂ ਬੋਲ ਹਨ ---ਰਾਹ ਵਿਚ ਬੈਠੈ ਵੇਖੇ ਸਾਧੂ ਭੁਖਣ ਭਾਂਣੇ ਜੀ /ਦੇਖ ਨਾ ਸਕਿਆ ਬਾਲਕ ਨਾਨਕ ਓਹੀਓ ਜਾਣੇ ਜੀ ।
ਛਾਤੀ ਲਾ ਕੇ ਨਾਨੀ ਨੇ ਨਾਂ ਜੇਠਾ ਪਾ ਦਿਤਾ ।  ਕਰ ਮਜ਼ਦੂਰੀ ਪਾਲ ਪੋਸ ਕੇ ਵਡਾ ਕਰ ਦਿਤਾ ।
ਲਿਖਿਆ ਧੁਰੋਂ ਸੰਜੋਗ ਸੀ ਗੁਰੂ ਸਿਖ ਭਾਈ ਜੇਠੇ ਦਾ ( ਪ੍ਰਸੰਗ ਗੁਰੂ ਰਾਮਦਾਸ ਜੀ ) 
ਲੰਮੀਆਂ ਰਚਨਾਵਾਂ ਵਿਚ ਦਾਦੀ ਪੋਤਿਆ ਦਾ ਸੰਵਾਦ  ਗੁਰੂ ਸਾਹਿਬ ਦਾ ਬੰਦਾ ਬਹਾਦਰ ਨਾਲ ਮੇਲ ,ਸੂਬਾ ਸਰਹੰਦ ਨੂੰ ਸਾਹਿਬਜ਼ਾਦਿਆਂ ਦੇ ਕੜਕਵੇਂ ਜੁਆਬ ਪੜ੍ਹਂਨ ਵਾਲੇ  ਹਨ ।ਪੁਸਤਕ ਸਿਖ ਇਤਿਹਾਸ ਦੀ ਅਹਿਮ ਦਸਤਾਵੇਜ਼ ਹੈ ।