ਡਾ. ਸਾਧੂ ਰਾਮ ਲੰਗੇਆਣਾ ਦਾ ਮੰਚ ਵੱਲੋਂ ਵਿਸ਼ੇਸ਼ ਸਨਮਾਨ (ਖ਼ਬਰਸਾਰ)


ਮਿੰਨੀ ਕਹਾਣੀ ਲੇਖਕ  ਮੰਚ (ਪੰਜਾਬ ) ਅੰਮ੍ਰਿਤਸਰ ਵੱਲੋਂ 30 ਵੇਂ ਸੂਬਾ ਪੱਧਰੀ ਮਿੰਨੀ ਕਹਾਣੀ ਮੁਕਾਬਲੇ ਕਰਵਾਏ ਗਏ ਸਨ।  ਜਿੰਨਾਂ ਮੁਕਾਬਲਿਆਂ ਚੋਂ ਸਾਹਿਤ ਸਭਾ ਰਜਿ ਬਾਘਾ ਪੁਰਾਣਾ ਦੇ ਸਾਬਕਾ ਪ੍ਰਧਾਨ ਅਤੇ ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਦੀ ਮਿੰਨੀ ਕਹਾਣੀ 'ਅਨੋਖਾ ਸਹਿਯੋਗ ; ਨੇ ਦੂਸਰਾ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਡਾ. ਸਾਧੂ ਰਾਮ ਲੰਗੇਆਣਾ ਦੀਆਂ ਪਹਿਲਾਂ ਵੀ ਚਾਰ ਕਹਾਣੀਆਂ ਵੱਖ-ਵੱਖ ਮੁਕਾਬਲਿਆਂ ਚੋਂ ਯੋਗ ਸਥਾਨ ‌ਹਾਸਲ ਕਰ ਚੁੱਕੀਆਂ ਹਨ ਤੇ ਇਸ ਸਾਲ ਫਿਰ ਪੰਜਵੀਂ ਵਾਰ ਯੋਗ ਸਥਾਨ ਹਾਸਲ ਕੀਤਾ ਹੈ। ਇਸ ਕਹਾਣੀ ਦੇ ਜੇਤੂ ਰਹੇ ਲੇਖਕ ਦਾ ਮੰਚ ਦੇ ਨੁਮਾਇੰਦਿਆਂ ਵੱਲੋਂ ਬਠਿੰਡਾ ਵਿਖੇ ਕਰਵਾਏ ਗਏ ਜੁਗਨੂੰਆਂ ਦੇ ਅੰਗ ਸੰਗ ਸਾਹਿਤਕ ਸਮਾਗਮ ਸਮੇਂ ਮੋਮੈਂਟੋ ਅਤੇ ਪੁਰਸਕਾਰ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਪੁਰਸਕਾਰ ਦੇਣ ਦੀ ਰਸਮ ਮੰਚ ਦੇ ਨੁਮਾਇੰਦਿਆਂ ਹਰਭਜਨ ਸਿੰਘ ਖੇਮਕਰਨੀ , ਡਾ਼ ਸ਼ਿਆਮ ਸੁੰਦਰ ਦੀਪਤੀ, ਜਗਦੀਸ਼ ਰਾਏ ਕੁਲਰੀਆ, ਮੰਗਤ ਕੁਲਜਿੰਦ ਵੱਲੋਂ ਨਿਭਾਈ ਗਈ ਹੈ। ਇਸ ਮੌਕੇ ਵਿਅੰਗਕਾਰ ਜਸਵੀਰ ਸਿੰਘ ਭਲੂਰੀਆ, ਕੰਵਲਜੀਤ ਭੋਲਾ ਲੰਡੇ, ਮੰਗਤ ਰਾਏ ਸ਼ਰਮਾ ਲੰਗੇਆਣਾ, ਬਲਜਿੰਦਰ ਕੁਮਾਰ ਸ਼ਰਮਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਰਾਜਿੰਦਰ ਸਿੰਘ ਭਦੌੜ, ਕੁਲਵਿੰਦਰ ਕੌਸ਼ਲ, ਦਵਿੰਦਰ ਪਟਿਆਲਵੀ, ਬਿਕਰਮਜੀਤ ਨੂਰ, ਸੁਰਿੰਦਰ ਕੈਲੇ,ਨੈਬ ਸਿੰਘ ਮੰਡੇਰ,ਰਾਜਦੇਵ ਕੌਰ ਸਿੱਧੂ, ਅਮਰਜੀਤ ਕੌਰ ਹਰੜ, ਦਰਸ਼ਨ ਬਰੇਟਾ , ਜਸਬੀਰ ਢੰਡ, ਸੁਖਦਰਸ਼ਨ ਗਰਗ , ਊਸ਼ਾ ਦੀਪਤੀ, ਸਤਪਾਲ ਸਿੰਘ ਖੁੱਲਰ ਅਤੇ ਹੋਰ ਲੇਖਕ ਵੀ ਹਾਜ਼ਰ ਸਨ।