ਰੰਗ ਜਿਸਮਾਂ ਦੇ ਹੋਣ ਭਾਵੇਂ ਲੱਖ ਸੋਹਣੇ
ਰੰਗ ਦਿਲਾਂ ਦੇ ਕਾਲੇ ਹੋਣ ਦਾ ਕੀ ਫਾਇਦਾ
ਜੋ ਬਿਨਾ ਦੱਸਿਆ ਨਾ ਦਿਲ ਦੀ ਰਮਜ਼ ਜਾਣੇ
ਉਸ ਨਾਲ ਉਮਰ ਬਤਾਉਣ ਦਾ ਕੀ ਫਾਇਦਾ
ਯਾਰ ਇੱਕ ਹੋਵੇ ਪਰ ਹੋਵੇ ਲੱਖ ਵਰਗਾ
ਬਹੁਤੇ ਸੱਜਣ ਬਣਾਉਣ ਦਾ ਕੀ ਫਾਇਦਾ
ਰੂਪ ਉਹ ਜਿਹੜਾ ਬਿਨਾ ਸ਼ਿੰਗਾਰ ਜਚੇ
ਮੂੰਹ ਰੰਗ ਕੇ ਫਬਾਉਣ ਦਾ ਕੀ ਫਾਇਦਾ
ਔਲਾਦ ਉਹ ਜਿਹੜੀ ਅੱਖ ਦੀ ਘੂਰ ਸਮਝੇ
ਹਰ ਗੱਲੋ ਤੌਣੀ ਲੌਣ ਦਾ ਕੀ ਫਾਇਦਾ
ਇਸ਼ਕ ਕਰਨਾ ਤਾਂ ਕਰ ਤੂੰ ਰੂਹ ਵਾਲਾ
ਉੰਝ ਭੰਡੀ ਕਰਵਾਉਣ ਦਾ ਕੀ ਫਾਇਦਾ
ਜੇ ਪਾਉਣੇ ਬਾਣੇ ਤੇ ਕਰਨੇ ਕੰਮ ਕੋਝੇ
ਐਸੇ ਬਾਣੇ ਪਾਉਣ ਦਾ ਕੀ ਫਾਇਦਾ
ਰੱਬ ਪਾਉਣਾ ਤਾਂ ਕੰਗ ਇੱਕ ਦਾ ਹੋ ਬੈਹ ਜਾ
ਦਰ ਦਰ ਸਿਰ ਝਕਾਉਣ ਦਾ ਕੀ ਫਾਇਦਾ।