ਸਾਈਕਲ ਮੇਰੀ ਰੰਗ ਬਿਰੰਗੀ,
ਸਿਫ.ਤ ਕਰਦੇ ਨੇ ਸਭ ਸੰਗੀ|
ਜਨਮ ਦਿਨ ਦਾ ਇਹ ਉਪਹਾਰ,
ਕੀਮਤ ਇਸਦੀ ਕਈ ਹਜ.ਾਰ|
ਸਵੇਰ ਸ.ਾਮ ਲਾਉਂਦਾ ਹਾਂ ਗੇੜੇ,
ਲੱਗਣ ਨਾ ਦੇਵਾ ਕਿਸੇ ਨੂੰ ਨੇੜੇ|
ਇਸ ਵਿੱਚ ਲੱਗੇ ਚਾਰ ਗੇਅਰ,
ਨਿੱਤ ਕਰਦਾ ਹਾਂ ਪੂਰੀ ਕੇਅਰ|
ਮੋੜਨ ਵੇਲੇ ਮਾਰਾਂ ਸਦਾ ਘੰਟੀ,
ਨਾਲ ਹੁੰਦੇ ਨੇ ਰੌਣਕ ਤੇ ਬੰਟੀ|
ਵਾਤਾਵਰਨ ਦਾ ਇਹ ਮਿੱਤਰ,
ਰੋਗਾਂ ਨੂੰ ਕਰ ਦਿੰਦਾ ਤਿੱਤਰ|
ਚੰਗੀ ਸਿਹਤ ਦਾ ਹੈ ਖਜ.ਾਨਾ,
ਕਾਸ. ! ਸਮਝ ਲਏ ਜਮ.ਾਨਾ|