ਪੂੰਜੀ ਸਾਹਾਂ ਦੀ ਦਾ ਮਾਣ ਕਰੀ ਨਾ ਜਿੰਦੇ ਨੀ
ਇਹਨੇ ਪਲ-ਛਿੰਨ ਵਿੱਚੇ ਦੂਰ ਤੈਥੋਂ ਏਸ ਹੋ ਜਾਣਾ
ਜਿਸਨੂੰ ਆਪਣਾ-ਆਪਣਾ ਕਹਿੰਦਾ ਸਾਰੀ ਉਮਰ ਰਿਹਾ
ਉੱਥੇ ਫੇਰ ਕਿਸੇ ਨਹੀਂ ਦੋ ਘੜੀਆਂ ਠਹਿਰਾਉਣਾ
ਕੁਲਤਾਰ ਮੇਲਾ ਏਹ ਦੁਨੀਆ ਆਵਣ-ਜਾਵਣ ਨੂੰ
ਪੱਕਾ ਡੇਰਾ ਇੱਥੇ ਕਿਸੇ ਨੇ ਨਹੀ ਲਗਾਉਣਾ
ਛੱਡ ਚਿੰਤਾ ਬਹੁਤੀ ਕਰਨੀ ਦੁਨੀਆਦਾਰੀ ਦੀ
ਕੀ ਪਤਾ ਅਗਲਾ ਸਾਹ ਤੈਨੂੰ ਆਉਣਾ ਕੇ ਨੀ ਆਉਣਾ
ਕਲਯੁਗ ਚੱਕਰ ਐਸਾ ਚੱਲੇ ਚਾਰੇ ਪਾਸੇ ਨੀ
ਕੋਈ ਵਿਰਲਾ ਹੀ ਰੱਬ ਦਾ ਆਸ਼ਕ ਹੁਣ ਥਿਆਉਣਾ