ਸੁਣਲੋ ਭਲਿਓ ਲੋਕੋ ਜੱਗ ਤੇ,
ਤੁਸੀ ਇਹ ਨਾ ਕਹਿਰ ਗੁੁੁੁਜ਼ਾਰੋ।
ਧੀ ਹੁੰਦੀ ਐ ਪੁੱਤਾਂ ਵਰਗੀ,
ਇਹਨੂੰ ਕੁੱਖ ਦੇ ਵਿੱਚ ਨਾ ਮਾਰੋ।
ਇਹਨੂੰ ਕੁੱਖ ਦੇ ਵਿੱਚ ਨਾ ਮਾਰੋ
ਵਿੱਚ ਮਸ਼ੀਨਾਂ ਟੁੱਕੜੇ,
ਤੁਸੀ ਕਰਨਾ ਛੱਡ ਦਿਓ।
ਕੌਹੜ ਦਿਲਾਂ ਚ ਭਰਿਆ ਜਿਹੜਾ,
ਉਹ ਸਭ ਕੱਢ ਦਿਓ।
ਧੀਆਂ ਨੂੰ ਵੀ ਹੱਕ ਜਨਮ ਦਾ,
ਤੁਸੀ ਇਦਾਂ ਨਾ ਵਿਸਾਰੋ।
ਧੀ ਹੁੰਦੀ ਐ ਪੁੱਤਾਂ ਵਰਗੀ,
ਇਹਨੂੰ ਕੁੱਖ ਦੇ ਵਿੱਚ ਨਾ ਮਾਰੋ।
ਇਹਨੂੰ ਕੁੱਖ ਦੇ ਵਿੱਚ ਨਾ ਮਾਰੋ
ਪੁੱਤਰਾਂ ਦਾ ਸਨਮਾਨ ਹੈ ਜੱਗ ਤੇ,
ਕਿਉਂ ਧੀਆਂ ਦਾ ਕੋਈ ਮਾਣ ਨਹੀ।
ਭਲਿਓ ਲੋਕੋ ਇਹ ਤਾਂ ਦੱਸੋ,
ਕਿਉਂ ਧੀ ਸਾਡੀ ਸੰਤਾਨ ਨਹੀ।
ਰਿਸ਼ਤਾ ਧੀ ਦਾ ਸਭ ਤੋਂ ਉੱਚਾ,
ਨਜ਼ਰ ਸਵੱਲੀ ਕਰ ਏਸ ਨੂੰ ਨਿਹਾਰੋ।
ਧੀ ਹੁੰਦੀ ਐ ਪੁੱਤਾਂ ਵਰਗੀ,
ਇਹਨੂੰ ਕੁੱਖ ਦੇ ਵਿੱਚ ਨਾ ਮਾਰੋ।
ਇਹਨੂੰ ਕੁੱਖ ਦੇ ਵਿੱਚ ਨਾ ਮਾਰੋ।
ਪੜ੍ਹ ਲਿੱਖ ਮਾਪਿਆਂ ਦਾ,
ਮਾਣ ਇਹ ਵਧਾਉਂਦੀਆਂ।
ਪੁੱਤਾਂ ਨਾਲੋਂ ਘੱਟ ਇਹ,
ਕਦੇ ਨਾ ਕਹਾਉਂਦੀਆਂ।
ਨਿਮਾਣੇ ਜਿਹੇ ਰਾਜੇਸ਼ ਦੀ,
ਤੁਸੀ ਗੱਲ ਨੂੰ ਵਿਚਾਰੋ।
ਧੀ ਹੁੰਦੀ ਐ ਪੁੱਤਾਂ ਵਰਗੀ,
ਇਹਨੂੰ ਕੁੱਖ ਦੇ ਵਿੱਚ ਨਾ ਮਾਰੋ।
ਇਹਨੂੰ ਕੁੱਖ ਦੇ ਵਿੱਚ ਨਾ ਮਾਰੋ