ਗੱਲ ਕੌੜੀ ਏ ਬੇਸ਼ੱਕ ਥੋੜੀ ਏ,
ਸੱਜਣਾ ਮਿੱਤਰਾਂ ਤੋਂ ਸਿੱਖੀ ਏ,
ਅੱਜ ਕਲਮ ਮੇਰੀ ਤੋਂ ਬੋੜ੍ਹੀ ਏ,
ਤਲਵਾਰ ਦੇ ਵਾਂਗੂੰ ਤਿੱਖੀ ਏ,
ਕੁੱਝ ਯਾਰ ਟੱਕਰੇ ਰੱਬ ਵਰਗੇ,
ਕੁੱਝ ਦੇ ਮਨਾਂ ਵਿੱਚ ਦਰਾਰਾਂ ਨੇ,
ਬਹੁਤਿਆਂ ਦੇ ਦਿਲ ਮੈਂ ਜਿੱਤ ਲਏ ,
ਕੁੱਝ ਰੱਖੀ ਬੈਠੇ ਖਾਰਾਂ ਨੇ,
ਲੱਗਦਾ ਕੁੱਝ ਮੈਨੂੰ ਜਰਦੇ ਨਹੀ,
ਕੁੱਝ ਸਿਰ ਤੇ ਮੈਨੂੰ ਬਿਠਾ ਬੈਠੇ,
ਕੁੱਝ ਉਗਾਵੇ ਫੁੱਲ ਮੇਰੇ ਬੋਲਾਂ ਤੇ,
ਕੁੱਝ ਸਬਦਾਂ ਨੂੰ ਕੰਡੇ ਬਣਾ ਬੈਠੇ,
ਕੁੱਝ ਵੀ ਤਾਂ ਹੋ ਸਕਦਾ ਹੈ ,
ਸ਼ਾਇਦ ਮੁਹੱਬਤ ਹੋ ਕਤਲ ਗਈ,
ਜਾਂ ਮੈਂ ਹੁਣ ਉਹ ਨਹੀ ਰਿਹਾ,
ਜਾਂ ਉਹਨਾਂ ਦੀ ਨਿਗ੍ਹਾ ਬਦਲ ਗਈ!