ਅੱਤਵਾਦੀ (ਗੀਤ )

ਬਲਜਿੰਦਰ ਸਿੰਘ   

Email: baljinderbali68@gmail.com
Address:
India
ਬਲਜਿੰਦਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਤਵਾਦੀ  ਕਹਿ ਚਹੇ ਵੱਖਵਾਦੀ 
ਕਹਿ ਨਕਸਲੀ  ,ਕੀ ਹੋਰ ਕਹਾਂ
ਹਾਕਿਮਾਂ ਦੇਖ ਸਾਜਿਸ਼ਾਂ ਤੇਰੀਆਂ
ਸ਼ਰੇਆਮ ਮੈਂ ਤੈਨੂੰ ਚੋਰ ਕਹਾਂ---------
ਤੈਨੂੰ ਮੈਂ ਚੋਰ ਕਹਾਂ-------

ਵੇਚ ਰਿਹਾਂ ਸਰਮਾਇਆ ਤੂੰ ਵਤਨ ਦਾ
ਸਾਫ਼ ਖਜ਼ਾਨਾ ਕਰਇਆ ਤੂੰ ਵਤਨ ਦਾ
ਨਾਲ਼ ਲੁਟੇਰਿਆ ਗੰਡ-ਸੰਡ ਤੇਰੀ
ਬੁੱਚੜ-ਕਸਾਈ ਤੋਰ ਕਹਾਂ
ਹਾਕਿਮਾਂ ਦੇਖ ਸਾਜ਼ਿਸ਼ਾਂ ਤੇਰੀਆਂ-------

ਬੇ-ਗ਼ੈਰਤ ਹੈਂ ਵਿਕਿਆ ਚੋਰ-ਉਚੱਕਾ ਤੂੰ
ਬਦਨੀਤੀ-ਸਾਜ਼ਿਸ਼ ਦਾ ਹੁਕਮੀ ਯੱਕਾ ਤੂੰ
ਦੇਸ ਦੇ ਕਿਰਤੀ ਵੇਚ ਕਿਸਾਨ ਰਿਹੈਂ
ਪਾਗਲ-ਪਣ ਏ ਸਤਾ ਦੀ ਲੋਰ ਕਹਾਂ
ਹਾਕਿਮਾਂ ਦੇਖ ਸਾਜ਼ਿਸ਼ਾਂ ਤੇਰੀਆਂ--------

ਮਾਵਾਂ ਰੋਹੀਆਂ ਵਿੱਚ,ਬਾਪ ਬਜ਼ੁਰਗ ਰੋਲ਼ਤੇ
ਕੰਡਿਆਂ ਉੱਤੇ ਬੱਚੇ ਸੁਰਖ ਗੁਲਾਬ ਮਧੋਲਤੇ
ਸਾਡਾ ਪਰਖ਼ ਨਾ ਸਬਰ ਸਮੁੰਦਰ ਤੂੰ
ਤੇਗ਼ਾਂ ਦੀ ਲਸ਼ਕੋਰ, ਕੀ ਹੋਰ ਕਹਾਂ 
ਹਾਕਿਮਾਂ ਦੇਖ ਸਾਜਿਸ਼ਾਂ ਤੇਰੀਆਂ--------

ਚਾਨਣ ਹਾਂ ਅਸੀਂ ਸੂਰਜ ਬਣਕੇ ਚਮਕਾਂਗੇ
ਰੇਤਗੜੵ ਤੋ ਤੁਰਕੇ ਦੇਹਲੀ ਤੇਰੀ ਧਮਕਾਂਗੇ
ਅਸੀਂ "ਬਾਲੀ " ਰਾਖੇ ਪੁੱਤਰ ਧਰਤੀ ਦੇ
ਅਣਖਾਂ ਦੇ ਜਾਏ, ਹਲ਼-ਪੋਰ ਕਹਾਂ 
ਹਾਕਿਮਾਂ ਦੇਖ ਸਾਜਿਸ਼ਾਂ ਤੇਰੀਆਂ