ਝਨਾਂ ਦੇ ਪਾਣੀਆਂ ਵੇ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਂਝੇ ਪੰਜਾਬ ਦੀ ਵਿਰਾਸਤ  ਪੁਸਤਕ

ਝਨਾਂ  ਦੇ ਪਾਣੀਆਂ ਵੇ (ਗੀਤ )
ਸ਼ਾਇਰ---- ਦਿਲਜੀਤ ਸਿੰਘ ਬੰਗੀ
ਪ੍ਰਕਾਸ਼ਕ ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ
ਪੰਨੇ ---120  ਮੁੱਲ ---150 ਰੁਪਏ

ਸਾਂਝੇ ਪੰਜਾਬ ਨੂੰ ਸਮਰਪਿਤ ਗੀਤ ਸੰਗ੍ਰਹਿ ਵਿਚ 80 ਗੀਤਾਂ ਸਮੇਤ ਟੱਪੇ ਤੇ ਸਭਿਆਚਾਰ ਬੋਲੀਆਂ ਹਨ ।ਉਸਤਾਦ ਸ਼ਾਂਇਰ ਜਨਕ ਸ਼ਰਮੀਲਾ ਨੇ ਪੁਸਤਕ ਵਿਚ ਸ਼ਾਂਮਲ ਗੀਤਾਂ ਰਾਹੀਂ  ਸਾਂਝੇ ਪੰਜਾਬ ਦੀ ਅਮੀਰ ਵਿਰਾਸਤ ਦੇ ਨਾਲ ਵਰਤਮਾਨ ਦੀ ਫਿਕਰਮੰਦੀ ਤੇ ਦੇਸ਼ ਨੂੰ ਦਰਪੇਸ਼ ਸਮਸਿਆਵਾਂ ਤੇ ਸਮਾਜਿਕ ਕੁਰੀਤੀਆਂ ਨੂੰ ਕਲਮਬੰਦ ਕੀਤਾ ਹੈ। ਗੀਤਾਂ ਦੀ ਸ਼ਬਦਾਵਲੀ ਸਾਧਾਂਰਨ ਲੋਕਾਂ ਦੇ ਪਧਰ ਦੀ ਹੈ । ਗੀਤ ਆਪ ਮੁਹਾਰੇ ਤੇ ਮਨੁਖੀ ਵਲਵਲੇ ਹਨ । ਚੁਪਾਸੀਂ ਫੈਲੀਆਂ ਅਨੇਕਾਂ ਸਮਾਜਿਕ ਤੇ ਆਰਥਿਕ ਮੁਖਾਂ ਦੀ ਪੈਰਵੀ ਕਰਦੇ ਹਨ ਸਾਹਿਤਕਾਰ ਸਤਪਾਲ ਭੀਖੀ ਨੇ ਪੁਸਤਕ ਦੇ ਗੀਤਾਂ ਨੂੰ ਰੂਹ ਦਾ ਰਾਗ ਕਿਹਾ ਹੈ ।ਸ਼ਾਇਰ ਨੂੰ ਸਰਬ ਸਾਂਝੀ  ਮਾਂ ਬੋਲੀ ਪੰਜਾਬੀ ਤੇ ਦਿਲੀ ਮਾਣ ਹੈ । ਜਸਪ੍ਰੀਤ ਸਿੰਘ ਜਗਰਾਓਂ ਨੇ ਝਨਾਂ ਦੇ ਪ੍ਰਤੀਕ ਵਿਚੋਂ ਦੋਨਾਂ ਪੰਜਾਬਾਂ ਦੀ ਸਾਂਝ ਦਾ ਝ਼ਲਕਾਰਾ ਦਿਤਾ ਹੈ । ਗੀਤਾਂ ੜਿਚ ਪੁਖਤਗੀ ,ਤਾਜ਼ਗੀ ,ਆਪਮੁਹਾਰਾ ਪਣ ,ਸੰਬੋਧਨੀ ਸੁਰ , ਸਾਂਝੇ ਪੰਜਾਬ ਦੇ ਮੋਹ ਭਿਜੇ ਰਿਸ਼ਤਿਅਆਂ  ਦੀ ਸੂਖਮਤਾ ,ਪੰਜਾਬ ਦੀਆਂ ਹੁਸੀਨ ਲੋਕ ਗਾਥਾਂਵਾਂ ,ਸੱਸੀ ਪੁਨੂੰ ,ਹੀਰ ਰਾਂਝਾ ਮਸਹਣੀ ਮਹੀਂਵਾਲ , ਦੇ ਰੁਮਾਂਟਿਕ  ਦੇ ਨਵੇਂ ਪ੍ਰਸੰਗ ਹਨ ।ਇਹ ਗੀਤ ਲੋਕ ਸਭਿਆਚਾਰ ਦੀ ਤਸਵੀਰ ਹਨ ।ਮਾਂ ਬੋਲੀ  ਬਾਰੇ  ਸ਼ਾਂਇਰ ਇੰਜ ਲਿਖਦਾ ਹੈ ---ਮਾਂ ਬੋਲੀ ਨੂੰ ਜਦੋਂ ਮੈਂ ਸੁਣਦਾ .ਠੰਢ ਕਲੇਜੇ ਪੈਂਦੀ /ਪੁਸਤਕ ਸਿਰਲੇਖ ਵਾਲੇ ਗੀਤ ਦੇ ਬੋਲ ਹਨ 
ਝਨਾਂ ਦੇ ਪਾਣੀਆਂ ੜੇ /ਰੂਹ ਦਿਆ ਹਾਣੀਆਂ ਵੇ /ਕਿਉਂ ਤੂਂ ਰਹਿਨਾਂ ਏਂ ਉਦਾਸ ?ਦੱਸ ਕਿਹੜੀ ਗੱਲ ਹੋ ਗਈ ਏ ਖਾਸ ?ਇਸ ਖਾਸ ਗਲ ਬਾਰੇ ਸ਼ਿਅਰ ਵੇਖੋ --- ਸੰਨ ਸੰਤਾਲੀ ਵਿਚ /ਆਪਣੀ ਜੋ ਵੰਡ ਹੋਈ ਸੀ /ਜਾਪੇ ਉਹ ਨਾ ਆਈ ਤੈਨੂੰ ਰਾਸ /
ਗੀਤ ਮਾਵਾਂ, ਧੀਏ ਭੋਲੀਏ ,ਭਾਬੋ ਮੇਰੀ .ਨਾਨਕਿਆਂ ਦੇ ਪਿੰਡ ਦੇ ਚਾਅ ਪੜ੍ਹ ਕੇ ਰੂਹ ਖੁਸ਼ ਹੋ ਜਾਂਦੀ ਹੈ । ਗੀਤ ਪੜ੍ਹ ਕੇ ਪੁਰਾਣੇ ਪੰਜਾਬ ਦੀ ਯਾਂਦ ਆਉਂਦੀ ਹੈ ।  ਜਦ ਸਾਡਾ ਸਭਿਆਚਾਰ ਆਪਸੀ ਸਾਂਝਾ ਵਾਲਾ ਹੋਇਆ ਕਰਦਾ ਸੀ । ਗੀਤ ਭਾਂਰਤ ਦੇਸ਼ ਮਹਾਨ ? ਦੇ ਬੋਲ ਵਿਅਂਗ ਮਈ ਹਨ  ।  ਦੇਸ਼ ਦੀ ਗਰੀਬੀ ,ਬੇਰੁਜ਼ਗਾਰੀ ਵਧ ਰਹੀ ਮਹਿੰਗਾਈ ਮਹਿੰਗੀ ਹੋ ਰਹੀ ਸਿਖਿਆ , ਭੁੱਖਮਰੀ ,ਸਿਆਸੀ ਘੜਮਸ ,ਖੁਦਕਸ਼ੀਆਂ , ਪਰਵਾਸ ,ਨੌਜਵਾਨਾਂ ਵਿਚ ਉਪਰਾਮਤਾ ,ਦੇ ਹੁੰਦਿਆ ਦੇਸ਼ ਕਾਹਦਾ ਮਹਾਨ ਹੈ ? ਪੁਸਤਕ ਦੇ ਗੀਤ ਚੁੰਨੀ ,ਮੇਰੀ ਪੱਗ ,ਵ਼ੰਝਲੀ ,ਰਾਂਝਣ ਮੇਰਾ ਯਾਂਰ ,ਡਾਚੀ ਵਾਲੜਿਆ ,ਵਿਚ ਪੰਜਾਬ ਦੀ  ਕਿੱਸਾ ਵਿਰਾਸਤ ਹੈ ।  ਗੀਤ ਹਉਮੈ ,ਬਚ ਕੇ ਰਹਿ ,ਵਿਚ ਮਨੁਖੀ ਕਦਰਾਂ ਕੀੰਮਤਾਂ  ਦੇ ਨਿਘਾਂਰ ਲਈ ਦੇਸ਼ ਦਾ  ਸਿਸਟਮ ਜ਼ਿੰਮੇਵਾਰ ਹੈ (ਗੀਤ ਸਿਸਟਮ ) ਕੁਝ ਰਚਨਾਵਾਂ ਵਿਚ  ਗਜ਼ਲ ਵਾਲਾ ਰੰਗ ਹੈ । ਗੀਤ ਮਿਆਰੀ ਹੋਣ ਦੇ ਨਾਲ ਨਾਲ ਸਮਸਿਆਵਾਂ ਦੀ ਤਲਾਸ਼ ਕਰਦੇ ਹਨ ।।  ਪਿੰਡਾਂ ਚੋਂ ਪਿੰਡ ਸੁਣੀਂਦਾ ਵਿਚ ਸਵੈ ਚਿਤਰਣ ਹੈ ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ /ਪਿੰਡ ਸੁਣੀਂਦਾ ਬੰਗੀ /ਬੰਗੀ ਦਾ ਦਿਲਜੀਤ ਸੁਣੀਂਦਾ /ਗੱਲ ਸੁਣਾਉਂਦਾ ਚੰਗੀ /ਪੈਸਾ ਧੇਲਾ ਕੁਝ ਨਾ ਖੱਟਿਆ /ਖੱਟ ਲਈ ਮਸਤ ਮਲੰਗੀ /ਰੱਬ ਦਾ ਸ਼ੁਕਰ ਕਰੇ /ਭਾਵੇਂ ਘਰ ਵਿਚ ਤੰਗੀ /
ਇਸ਼ਕੇ ਦੇ ਰਾਹ ਨਾ ਪਾਈਂ /ਇਸ ਰਾਹ ਵਿਚ ਬਹੁਤ ਤੰਗੀ /ਤੇ ਹੋਰ ਟੱਪੇ ਵੀ ਸੁਜਮਈ ਹਨ ।
ਸ਼ਾਇਰ ਦੀ ਵਧੀਆ ਦਿਖ ਤੇ ਟਾਈਟਲ ਵਾਲੀ  ਪਹਿਲੀ ਪੁਸਤਕ ਦਾ ਅਦਬੀ ਹਲਕਿਆਂ ਵਿਚ ਨਿਘਾ  ਸਵਾਗਤ ਹੈ ।