ਦੂਜੇ ਨੂੰ ਦੱਸਦਾ ਦੋਸ਼ੀ ਜੋ ਇਸ ਜਹਾਨ ਵਿੱਚ
ਆਪਣੇ ਗਿਰੀਵਾਨ ਕਿਉਂ ਨਹੀ ਝਾਤੀ ਮਾਰਦਾ
ਖੁਦ ਦੀ ਹੋਂਦ ਨੂੰ ਬਚਾਉਣ ਲਈ ਹਰ ਕੋਈ
ਜਹਾਨ ਅੰਦਰ ਉਂਝ ਹੱਥ ਪੈਰ ਪਿਆ ਮਾਰਦਾ
ਕੋਸ਼ਿਸ ਕਰ ਅਣਥੱਕ ਵੱਧਦਾ ਜੋ ਮੰਜਿਲ ਵੱਲ
ਕੁਲਤਾਰ ਨਹੀ ਉਹ ਇਨਸਾਨ ਕਦੇ ਹਾਰਦਾ
ਬਹੁਤੀ ਚਤਰਾਈ ਹਰ ਵਾਰ ਤਾਂ ਚੱਲਦੀ ਨਾ
ਧੋਖੇ ਨਾਲ ਨਹੀ ਕੋਈ ਹਰ ਵਾਰ ਹਾਰਦਾ
ਔਖੇ ਵੇਲੇ ਖੜ ਗਿਆ ਆ ਕੇ ਜੋ ਨਾਲ ਸੀ
ਉਸ ਨੂੰ ਕਦਰਦਾਨ ਨਾ ਕਦੇ ਵੀ ਵਿਸਾਰਦਾ
ਦਿਲ ਜਿੱਤ ਕੇ ਖਲ਼ਕਤ ਦਾ ਕਰਦਾ ਰਾਜ ਜੋ
ਲੋਕਾਂ ਦੀ ਕਚਹਿਰੀ ਨਹੀ ਕਦੇ ਉਹ ਹਾਰਦਾ