ਖੇਤੀ ਬਿੱਲ (ਕਵਿਤਾ)

ਹਰਜੀਤ ਸਿੰਘ ਝੋਰੜਾਂ   

Email: harjitsinghgill01@gmail.com
Address:
India
ਹਰਜੀਤ ਸਿੰਘ ਝੋਰੜਾਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।
ਵਿਰੋਧ ਕੀਤਾ ਕਿਸਾਨੀ ਸਾਰੀ।

 ਕਿਸਾਨ-ਮਜ਼ਦੂਰ 'ਤੇ ਐਸਾ ਟੁੱਟਿਆ ਪਹਾੜ।
  ਗਰਮ-ਰੁੱਤੇ ਜਿਉਂ ਮਹੀਨਾ ਤੱਪਦਾ ਹਾੜ੍ਹ।
ਏਕਤਾ 'ਚ ਪਰੋਈ ਕਿਸਾਨੀ, ਸੰਘਰਸ਼ ਕਰ ਅਵਾਜ਼ ਉਠਾਵੇ ਸਾਰੀ।
ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।
ਵਿਰੋਧ ਕੀਤਾ ਕਿਸਾਨੀ ਸਾਰੀ।

ਹਰ ਉਹ ਦਰਦ-ਮੰਦੀ,ਕਿਸਾਨੀ ਦੀ ਅਵਾਜ਼ ਬਣ ਅੱਗੇ ਆਇਆ।
 ਜਿਸ ਨੇ ਪੰਜਾਬ ਦਾ, ਤੇ ਕਿਸਾਨੀ ਦੇ ਹਿੱਤਾਂ ਦਾ ਹੈ ਭਲਾ ਚਾਹਿਆ।
 ਐਤਕੀਂ ਯੁਵਾ ਵਰਗ ਕਿਸਾਨੀ, ਧਰਨਿਆਂ 'ਤੇ ਆਈ ਸਾਰੀ।
ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।
ਵਿਰੋਧ ਕੀਤਾ ਕਿਸਾਨੀ ਸਾਰੀ।

 ਕਿਸਾਨ ਤਾਂ ਅੱਗੇ ਹੀ, ਘੁੱਟ ਸਬਰ ਦਾ ਭਰਦਾ ਸੀ।

ਆਪਣੇ ਪਰਿਵਾਰ ਦਾ ਗੁਜ਼ਾਰਾ, ਪਤਾ ਨਹੀਂ ਕਿੰਝ ਕਰਦਾ ਸੀ ?
ਤੁਸੀਂ ਚੁੱਪ-ਚਾਪ ਕਿਸਾਨੀ ਦਾ, ਗਲ-ਘੁੱਟਣ ਦੀ ਕੀਤੀ ਤਿਆਰੀ।
ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।
ਵਿਰੋਧ ਕੀਤਾ ਕਿਸਾਨੀ ਸਾਰੀ।

 ਏ.ਸੀ ਕਮਰਿਆਂ 'ਚ ਬੈਠ ਕੇ, 
ਜੋ ਕਾਲੇ ਕਾਨੂੰਨ ਬਣਾਉਂਦੇ ਨੇ।
ਦੇਖੋ ! ਥੱਕ-ਟੁੱਟ ਕੇ ਜੱਟ ਲੋਕ ਖੇਤੋਂ,ਆਥਣੇ ਘਰ ਨੂੰ ਆਉਂਦੇ ਨੇ।
ਕੀ-ਕੀ ਮੁਸ਼ਕਿਲਾਂ ਨੇ ਖੇਤੀ 'ਚ, 
ਹਿਸਾਬ (ਲਿਸਟ) ਬਣਾਇਓ ਕਦੇ ਸਾਰੀ।
ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।
ਵਿਰੋਧ ਕੀਤਾ ਕਿਸਾਨੀ ਸਾਰੀ।

ਖੇਤਾਂ 'ਚ ਸੱਪਾਂ ਦੀਆਂ ਸਿਰੀਆਂ 'ਤੇ ਤਾਂ, ਜੱਟ ਪੈਰ ਧਰਦਾ।
ਰੇਆਂ, ਸਪਰੇਆਂ ਲਈ ਦੇਖੋ, ਖੇਤਾਂ 'ਚ ਕਿੰਝ ਮਰਦਾ ?
ਪਰ ਉੱਨਾ ਮੁੱਲ ਨਾ ਮਿਲਿਆ, 
ਧਨਾਢਾਂ ਨੂੰ ਬੈਠੇ ਹੀ ਕਮਾਈ ਹੁੰਦੀ ਆਈ ਸਾਰੀ।
ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।
ਵਿਰੋਧ ਕੀਤਾ ਕਿਸਾਨੀ ਸਾਰੀ।

 ਦਿਨ-ਰਾਤ ਜਿਹੜਾ, ਪੁੱਤਾਂ ਵਾਂਗੂੰ ਫ਼ਸਲਾਂ ਪਾਲੇ।
 ਫਿਰ ਓ ਫ਼ਸਲ ਵੇਚਣ ਲਈ, ਕਿਉਂ ਕਿਸੇ ਦੇ ਕੱਢੇ ਹਾੜ੍ਹੇ ?
 ਫ਼ਸਲ, ਜ਼ਮੀਨ ਜੱਟ ਦੀ, 
ਹੱਕ ਮਿਲੇ ਉਸ ਪੂਰਾ ਜਿਸ 'ਚ ਖ਼ੁਸ਼ ਹੋਵੇ ਕਿਸਾਨੀ ਸਾਰੀ।
ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।
ਵਿਰੋਧ ਕੀਤਾ ਕਿਸਾਨੀ ਸਾਰੀ।

 ਹੇ ਰੱਬਾ ! ਇਹ ਤਾਂ ਭੋਰ-ਭੋਰ ਕੇ, ਖਾ ਜਾਣਗੇ ਮੈਨੂੰ।
  ਕਿਸਾਨੀ ਦੀ ਤੂੰ ਹੀ ਬਾਂਹ ਫੜ੍ਹ ਲੈ, ਦੁੱਖ ਵੀ ਸੁਣਾਏ ਤੈਨੂੰ।
 ਕੀ-ਕੀ ਲਾਗੂ ਕਰਦੇ ਇਥੇ ? ਕਿਸਾਨੀ ਨੇ "ਹਰਜੀਤ ਝੋਰੜਾਂ "
ਧਰਨਿਆਂ 'ਤੇ ਬੈਠ ਵਕਤ ਗੁਜ਼ਾਰੀ।
ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।
ਵਿਰੋਧ ਕੀਤਾ ਕਿਸਾਨੀ ਸਾਰੀ।

ਸਮੇਂ ਦੇ ਹੁਕਮਰਾਨਾਂ ਦੋਵਾਂ ਨੂੰ,
ਰੱਬ ਦਾ ਵਾਸਤਾ ! ਸਮੇਂ ਨਾਲ ਕਿਸਾਨੀ ਦੀ ਪੀੜ੍ਹਾ,
ਚੀਕ-ਪੁਕਾਰ ਨੂੰ ਸੁਣ ਲੋ।
ਹੱਥ ਜੋੜਦੇ ਆ ! ਰੱਦ ਕਰਕੇ ਸਭ ਬਿੱਲਾਂ ਨੂੰ, 
ਅੰਨਦਾਤੇ ਦੀ ਖੁਸ਼ਹਾਲੀ ਲਈ ਕੋਈ ਚੰਗਾ ਰਸਤਾ ਚੁਣ ਲੋ।