ਪ੍ਰੋ. ਸੁਖਵਿੰਦਰ ਕੰਬੋਜ ਸ਼ਿਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਨਾਲ ਸਨਮਾਨਿਤ
(ਲੇਖ )

ਪ੍ਰੋ. ਸੁਖਵਿੰਦਰ ਕੰਬੋਜ
ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ 18 ਵਰਗਾਂ ਲਈ 2015 ਤੋਂ 2020 ਤੱਕ ਦੇ ਸਾਹਿਤ ਰਤਨ ਅਤੇ ਸ਼ਿਰੋਮਣੀ ਪੁਰਸਕਾਰ ਦਿੱਤੇ ਗਏ ਹਨ।ਭਾਸ਼ਾ ਵਿਭਾਗ ਵਲੋਂ ਅਮਰੀਕਾ ਵਸਦੇ ਪ੍ਰੋ. ਸੁਖਵਿੰਦਰ ਕੰਬੋਜ ਨੂੰ ਸ਼ਿਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਨਾਲ ਸਨਮਾਨਿਆ ਗਿਆ ਹੈ।ਪ੍ਰੋ. ਕੰਬੋਜ ਨੇ ‘ਨਵੇਂ ਸੂਰਜ’, ‘ਜਾਗਦੇ ਅੱਖਰ’, ‘ਇਕੋ ਜਿਹਾ ਦੁੱਖ’ ਅਤੇ ‘ਜੰਗ, ਜਸ਼ਨ ਤੇ ਜੁਗਨੂੰ’ ਜਿਹੇ ਵਿਲੱਖਣ ਕਾਵਿ-ਸੰਗ੍ਰਿਹ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ।‘ਸ਼ਬਦੋਂ ਕੀ ਧੂਪ’ (ਹਿੰਦੀ ਕਾਵਿ ਅਨੁਵਾਦ), ‘ੳਮਰ ਦੇ ਇਸ ਮੋੜ ਤੀਕ’ (ਹੁਣ ਤੱਕ ਦੀ ਕਵਿਤਾ) ਤੋਂ ਇਲਾਵਾ ‘ਅਮਰੀਕੀ ਪੰਜਾਬੀ ਕਵਿਤਾ’ ਭਾਗ ਪਹਿਲਾ ਤੇ ‘ਅਮਰੀਕੀ ਪੰਜਾਬੀ ਕਵਿਤਾ ਭਾਗ ਦੂਜਾ’ ਦੀ ਸਹਿ-ਸੰਪਾਦਨਾ ਵੀ ਕੀਤੀ ਹੈ।ਕੰਬੋਜ ਦੇ ਕਾਵਿ ਸੰਗ੍ਰਿਹ ਦਿੱਲੀ ਅਤੇ ਕਰੂਕਸ਼ਤੇਰ ਯੂਨੀਵਰਸਿਟੀ ਦੇ ਸਿਲੇਬਸ ਵਿਚ ਸ਼ਾਮਿਲ ਹਨ। ਕੁਝ ਕਵਿਤਾਵਾਂ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਵਿਚ ਵੀ ਪੜ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਵਲੋਂ ਹਾਲ ਹੀ ਵਿਚ ਸਹਿ-ਸੰਪਾਦਿਤ ਕਾਵਿ ਪੁਸਤਕ ‘ਅਮਰੀਕੀ ਪੰਜਾਬੀ ਕਵਿਤਾ’ ਭਾਗ ਦੂਜਾ ਦਿੱਲੀ ਯੂਨੀਵਰਸਿਟੀ ਦੇ ਐਮ.ਏ ਭਾਗ ਦੂਜਾ ਦੇ ਸਿਲੇਬਸ ਵਿਚ ਸ਼ਾਮਿਲ ਕੀਤੀ ਗਈ ਹੈ।ਸਾਹਿਤਕ ਅਤੇ ਜਥੇਬੰਦਕ ਕਾਰਜਾਂ ਵਿਚ ਸਰਗਰਮ ਪ੍ਰੋ. ਸੁਖਵਿੰਦਰ ਕੰਬੋਜ ਨੂੰ ਅਨੇਕਾਂ ਸਾਹਿਤਕ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।ਅਮਰੀਕਾ ਦੀ ਧਰਤੀ ਤੋਂ ਬੈਠੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਇਹ ਇਨਾਮ/ਸਨਮਾਨ ਪ੍ਰਾਪਤ ਕਰਕੇ ਪ੍ਰੋ.ਕੰਬੋਜ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਮਾਣ-ਮੱਤਾ ਕੀਤਾ ਹੈ।