ਨਵਾਂ ਵਰ੍ਹਾ (ਕਵਿਤਾ)

ਪਵਨਜੀਤ ਕੌਰ ਬੌਡੇ   

Email: dhaliwalpawan953@gmail.com
Address:
India
ਪਵਨਜੀਤ ਕੌਰ ਬੌਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੌਲਤ ਰੂਹਾਂ ਦੀ- ਖੁਸ਼ਹਾਲੀ,
ਕਾਮਯਾਬੀ, ਸਬਰ -ਸੰਤੋਖ,
ਆਤਮ ਵਿਸ਼ਵਾਸ ਤੇ ਪਿਆਰ ਜੀ।
ਨਵਾਂ ਵਰ੍ਹਾ ਲੈ ਕੇ ਆਵੇ ਸਭ ਲਈ
ਇਹ ਬੇ-ਸੁਮਾਰ ਕੀਮਤੀ ਉਪਹਾਰ ਜੀ।
ਕਿਸੇ ਦੀਆਂ ਸੱਧਰਾਂ ਨਾ ਹੋਣ ਮੈਲੀਆਂ,
ਤੇ ਨਾ ਹੀ ਧੂੜ ਪਵੇ ਅਰਮਾਨਾਂ ਤੇ।
ਜਜ਼ਬਾਤਾਂ ਦੀਆਂ ਪੈਣ ਕਦਰਾਂ ਤੇ
ਗੁੱਡੀ ਚੜੇ ਅਸਮਾਨਾਂ ਤੇ।
ਚਾਰੇ ਪਾਸੇ ਖੁਸ਼ੀਆਂ ਦੀ ਮਹਿਕ ਖਿਲਰੇ,
ਸਭ ਚਿਹਰਿਆਂ ਤੇ ਆ ਜਾਵੇ ਬਹਾਰ ਜੀ।
ਨਵਾਂ ਵਰ੍ਹਾ ਲੈ ਕੇ ਆਵੇ-----------------

ਤਿੱਤਲੀਆਂ ਦੇ ਬੁਲੰਦ ਹੋਣ ਜਜ਼ਬੇ,
ਇੱਕਠੇ ਹੋ ਕੇ ਭੰਬਰੇ ਵੀ ਗਾਉਣ ਨਗਮੇ।
ਠੋਕਰਾਂ ਖਾ ਸੰਭਲਿਆਂ ਨੂੰ ਮਿਲਣ ਤਗਮੇ।
ਪੇਸ਼ ਆਵੇ ਹਰ ਕੋਈ
ਨਾਲ ਅਦਬ ਸਤਿਕਾਰ ਜੀ।
ਨਵਾਂ ਵਰ੍ਹਾ ਲੈ ਕੇ ਆਵੇ ------------------------

ਭੇਦ -ਭਾਵ ਮਿਟਣ ਤੇ ਬੰਦ ਹੋਵੇ ਕੂੜ ਦਾ ਪ੍ਰਚਾਰ,
ਛੁੱਟ ਜਾਵੇ ਈਰਖਾ, ਨਰਾਜ਼ਗੀ,
ਹੰਕਾਰ ਤੇ ਢਿੱਲੀ ਜਿਹੀ ਚਾਲ,
ਹੌਂਸਲੇ ਬੁਲੰਦ ਹੋਣ ਤੇ ਤੇਜ਼ ਹੋਵੇ
ਤਰੱਕੀ ਵਾਲੀ ਰਫ਼ਤਾਰ ਜੀ।
ਦੌਲਤ ਰੂਹਾਂ ਦੀ- ਖੁਸ਼ਹਾਲੀ,
ਕਾਮਯਾਬੀ, ਸਬਰ -ਸੰਤੋਖ,
ਆਤਮ ਵਿਸ਼ਵਾਸ ਤੇ ਪਿਆਰ ਜੀ।
ਨਵਾਂ ਵਰ੍ਹਾ ਲੈ ਕੇ ਆਵੇ ਸਭ ਲਈ
ਇਹ ਬੇ-ਸੁਮਾਰ ਕੀਮਤੀ ਉਪਹਾਰ ਜੀ।