ਨਿੱਕੀ ਉਮਰੇ ਛੱਡ ਕੇ ਤੁਰਗੀ
ਕਿੱਥੋਂ ਮਾਂ ਲਿਆਵਾਂ
ਨੈਣ ਨੇ ਮੇਰੇ ਕਰਨ ਉਡੀਕਾਂ
ਰਹਾਂ ਵੇਖਦਾ ਰਾਹਾਂ
ਨਿੱਕੀ ਉਮਰੇ ਛੱਡ ਕੇ ਤੁਰਗੀ
ਕਿੱਥੋਂ ਮਾਂ ਲਿਆਵਾਂ
ਮਨ ਦੇ ਵੇਹੜੇ ਵਿੱਚ ਘੁੱਪ ਹਨੇਰਾ
ਕਿੱਥੋਂ ਦੀਪ ਜਗਾਵਾਂ
ਕਹਿਣ ਸਿਆਣੇ ਮਾਂਵਾਂ ਹੁੰਦੀਆ
ਬੋਹੜਾਂ ਦਾ ਪਰਛਾਵਾਂ
ਦਿਲ ਮੇਰੇ ਨੂੰ ਤਾਂਗ ਮਿਲਣ ਦੀ
ਕਿੰਜ ਦਿਲ ਨੂੰ ਸਮਝਾਵਾਂ
ਨਿੱਕੀ ਉਮਰੇ ਛੱਡ ਕੇ ਤੁਰਗੀ
ਕਿੱਥੋਂ ਮਾਂ ਲਿਆਵਾਂ
ਮਾਂ ਮੇਰੀਏ ਵੱਸਦੀ ਰਹਿ ਤੂੰ
ਤੇਰਾ ਵਿੱਚ ਸੁਰਗਾਂ ਦੇ ਡੇਰਾ
ਸੁਪਨੇ ਦੇ ਵਿੱਚ ਮਿਲ ਜਾਇਆ ਕਰ
ਮੈਨੂੰ ਏਨਾ ਦੀਦ ਬਥੇਰਾ
ਦੀਦ ਤੇਰੇ ਦੀ ਪਿਆਸ ਹੈ ਏਨੀ
ਵਿੱਚ ਮਾਰੂਥਲ ਰੁੜਦਾ ਜਾਵਾਂ
ਤੇਰੀ ਆਈ ਮੈ ਮਰ ਜਾਂਦਾ
ਕਿੱਥੋਂ ਰੀਤ ਬਣਾਵਾਂ
ਨਿੱਕੀ ਉਮਰੇ ਛੱਡ ਕੇ ਤੁਰਗੀ
ਕਿੱਥੋਂ ਮਾਂ ਲਿਆਵਾਂ
ਨੈਣ ਨੇ ਮੇਰੇ ਕਰਨ ਉਡੀਕਾਂ
ਰਹਾਂ ਵੇਖਦਾ ਰਾਹਾਂ
ਨਿੱਕੀ ਉਮਰੇ ਛੱਡ ਕੇ ਤੁਰਗੀ
ਕਿੱਥੋਂ ਮਾਂ ਲਿਆਵਾਂ