ਆਪਣਾ ਹਿੰਦੁਸਤਾਨ ਦੇਖ ਲਵੋਂ ,,
ਨਾਲੇ ਦੇਖੋ ਯੂਰਪ ਜਿਹੇ ਦੇਸ਼ਾਂ ਨੂੰ ।।
ਉੱਠੋ ਨੌਜਵਾਨੋਂ ਹਿੰਮਤ ਨਾ ਹਾਰੋ ,,
ਅਸੀਂ ਦਿੱਲੀ ਤੋਂ ਲੈਣਾ ਹੱਕਾਂ ਨੂੰ ।।
ਨੌਜਵਾਨ ਸੂਰਮੇ ਠਾਠਾਂ ਮਾਰਦੇ ,,
ਰੱਦ ਕਰਵਾਉਂਣਾ ਹੇ ਕਾਨੂੰਨਾਂ ਨੂੰ ।।
ਆਜ਼ਾਦੀ ਦੇ ਰਣ ਵਿੱਚ ਗੱਜਦੇ ,,
ਕਿਵੇਂ ਚਲਾਉਣਾ ਅੰਦੋਲਨ ਨੂੰ ।।
ਵਤਨ ਸਵਤੰਤਰ ਬਣਾ ਲਏ ਨੇ ,,
ਆਜ਼ਾਦੀ ਦੇ ਬਾਜੇ ਬਜਾਉਣ ਨੂੰ ।।
ਦੁਖੀ ਵਤਨ ਦੀ ਹਾਲਤ ਸੰਵਾਰੋ ,,
ਯਾਦ ਕਰੋ ਭਗਤ ਦੇ ਰਾਹਾਂ ਨੂੰ ।।
ਹਿੰਦੀ ਨੂੰ ਕੋਈ ਅਪਨਾਉਂਦਾ ਨਾ ,,
ਯਾਦ ਰੱਖੋ ਤੁਸੀਂ ਪੰਜਾਬੀ ਮਾਂ ਨੂੰ ।।
ਦੂਰਨਾ ਹੋਵੋ ਰੋਜ਼ਗਾਰ ਸਮੱਸਿਆ ,,
ਸ਼ੇਰ ਮਰਦੇ ਨੇ ਆਪਣੀ ਹੇਠੀ ਨੂੰ ।।
ਅਣਖ ਜਾਗੀ ਹੁਣ ਕਿਸਾਨਾਂ ਦੀ ,,
ਦਿੱਲੀ ਹਿੱਲੀ ਪਹਿਲੇ ਹਲੂਣੇ ਨੂੰ ।।
ਗੁਲਾਮ ਨਾ ਰਹਿਣਾ ਕਿਸਾਨਾਂ ਨੇ ,,
ਮੁਆਫ਼ ਕਰਵਾਉਂਣਾ ਕਾਨੂੰਨਾਂ ਨੂੰ ।।
ਮਜ਼ਦੂਰ ਕਿਸਾਨੀ ਇੱਜ਼ਤ ਦੇਸ਼ਦੀ ,,
ਦੱਸਣਾ ਹੁਣ ਇਹਨਾਂ ਵਜ਼ੀਰਾਂ ਨੂੰ ।।
ਹਾਕਮ ਮੀਤ ਅਸੀਂ ਵਾਰਸ਼ ਨਲੂਏ ,,
ਬੈਠੇ ਹਾਂ ਮੌਤ ਨਾਲ ਖੇਡਾਂ ਖੇਡਣ ਨੂੰ ।।