ਇਹ ਜੋ ਕਿਰਤੀ ਕਾਮੇ ਨੇ
ਇਹ ਨੇ ਹੱਕ ਸੱਚ ਲਈ ਲੜਦੇ।
ਇਹ ਬਿਨਾਂ ਕੰਮ ਤੋਂ ਨਾ,
ਪੈਰ ਕਿਸੇ ਦੀ ਦਹੇਲੀ ਧਰਦੇ।
ਅੱਜ ਤੂੰ ਆਪਣੀ ਹੈਂਕੜ ‘ਚ,
ਕਿਉਂ ਤੂੰ ਇਹਨਾਂ ‘ਤੇ ਜ਼ੁਲਮ ਗੁਜ਼ਾਰੇ।
ਛੱਡਦੇ ਲਾਰੇ ਲਾਉਣੇ ‘ਦਿੱਲੀਏ’ ਤੂੰ,
ਲ਼ਾਰੇ ਕਿਤੇ ਪੈ ਨਾ ਜਾਵਣ, ਭਾਰੇ………
ਦੇਖ ਬੁਜ਼ਰੁਗ ਜਵਾਨ ਬੱਚੇ
ਕਿਵੇਂ ਨੇ ਪਾਲੇ ਦੇ ਵਿੱਚ ਠਰਦੇ।
ਕਿਵੇਂ ਤੂੰ ਅੱਖੀਆਂ ਮੀਚ ਲਈਆ,
ਪੁੱਤ ਨਿੱਤ ਮਾਵਾਂ ਦੇ ਨੇ ਮਰਦੇ।
ਨਾ ਕਰ ਜ਼ੁਲਮ ਵਧੀਕੀਆ ਤੂੰ,
ਗੱਲ ਸਾਡੀ ਸੁਣ ਲੈ ਵਿੱਚ ਦਰਬਾਰੇ।
ਛੱਡਦੇ ਲਾਰੇ ਲਾਉਣੇ ‘ਦਿੱਲੀਏ’ ਤੂੰ,
ਲ਼ਾਰੇ ਕਿਤੇ ਪੈ ਨਾ ਜਾਵਣ, ਭਾਰੇ…………………...
ਤੈਨੂੰ ਸਮਝ ਕਿਉਂ ਆਵੇ ਨਾ,
ਗੱਲਾਂ ਜਾਣ ਬੁੱਝ ਕੇ ਕਰਦੀ।
ਇਹਨਾਂ ਕਿਰਤੀ ਕਾਮਿਆਂ ਦੀ,
ਪੂਰੀ ਦੁਨੀਆਂ ਪਾਣੀ ਭਰਦੀ।
ਬਣਾ ਕੇ ਗਲਤ ਨੀਤੀਆਂ ਤੂੰ,
ਕਿਉਂ ਅੱਜ ਸ਼ਰੇਆਮ ਤੂੰ ਮਾਰੇ
ਛੱਡਦੇ ਲਾਰੇ ਲਾਉਣੇ ‘ਦਿੱਲੀਏ’ ਤੂੰ,
ਲ਼ਾਰੇ ਕਿਤੇ ਪੈ ਨਾ ਜਾਵਣ, ਭਾਰੇ…………
ਆਪਣੇ ਦੇਸ਼ ਦੇ ਜੰਮੇ ਜਾਇਆ ਨੂੰ,
ਕਦੇ ਤੂੰ ਆਖੇ ਇਹਨਾਂ ਨੂੰ ਵੱਖਵਾਦੀ।
ਅੱਤ ਖੁਦ ਤੂੰ ਚੁੱਕੀ ਆ,
ਆਖਦੀ ਇਹਨਾਂ ਨੂੰ ਅੱਤਵਾਦੀ।
ਅੱਜ ਹੋ ਕੇ ਕੱਠੇ ਨੀਂ,
ਆ ਗਏ ਦਰ ਤੇਰੇ ‘ਤੇ ਸਾਰੇ।
ਛੱਡਦੇ ਲਾਰੇ ਲਾਉਣੇ ‘ਦਿੱਲੀਏ’ ਤੂੰ,
ਲ਼ਾਰੇ ਕਿਤੇ ਪੈ ਨਾ ਜਾਵਣ, ਭਾਰੇ………
ਆਖੇ ਨਾਇਬ ‘ਬੁੱਕਣਵਾਲ’ ਦਾ ਨੀਂ,
ਹਿੰਦੂ, ਸਿੱਖ, ਮੁਸਲਿਮ ਹੋ ਗਏ ਕੱਠੇ।
ਤੇਰੀਆਂ ਸਭ ਸਮਝਣ ਚਾਲਾਂ ਨੂੰ ,
ਲਾ ਕੇ ਬਹਿ ਗਏ ਮੋਰਚੇ ਪੱਕੇ।
ਬਹਿ ਕੇ ਸਮਝਾ ਲਾ ਉਹਨਾਂ ਨੂੰ,
ਜਿਹੜੇ ਫਿਰਦੇ ਨੇ ਐਂਵੇ, ਹੰਕਾਰੇ।
ਛੱਡਦੇ ਲਾਰੇ ਲਾਉਣੇ ‘ਦਿੱਲੀਏ’ ਤੂੰ,
ਲ਼ਾਰੇ ਕਿਤੇ ਪੈ ਨਾ ਜਾਵਣ, ਭਾਰੇ………