ਕੀ ਗੱਲ ਹੋਗੀ ਪੁੱਤ, ਅੱਜ ਜਣ ਸਾਰ ਹੀ ਮੁੜ ਆਇਆ?
ਕਰਤਾਰ ਕੌਰ ਨੇ ਨੀਵੇਂ ਜਿਹੇ ਕੱਚੇ ਘਰ ਦੇ ਕਮਰੇ ਵਿਚੋਂ ਬਾਹਰ ਆਉਂਦੀ ਨੇ ਧੀਰੇ ਨੂੰ ਪੁਛਿਆ ਜੋ ਘਰ ਦੇ ਬੂਹੇ ਵਿੱਚ ਲੱਗੇ ਲੱਕੜ ਦੇ ਫੰਬੇ ਨੂੰ ਪਾਸੇ ਕਰਕੇ ਘਰ ਦੀ ਕੱਚੀ ਕੰਧ ਨਾਲ ਹਾਲ ਸਾਈਕਲ ਖੜ੍ਹਾ ਹੀ ਕਰ ਰਿਹਾ ਸੀ।
ਹਾਂ ਬੇਬੇ ਅੱਜ ਕਿਸੇ ਧਨਾਢ ਬੰਦੇ ਦੇ ਮਰਨ ਕਰਕੇ ਸਾਰਾ ਸ਼ਹਿਰ ਬੰਦ ਰਖਿਆ ਗਿਆ। ਪਰ ਬੇਬੇ ਮੈਂ ਦੁਪਹਿਰ ਵਾਲੀ ਰੋਟੀ ਖਾਧੀ ਨਹੀਂ ਇਹ ਸ਼ਾਮ ਨੂੰ ਖਾ ਲਵਾਂਗੇ।
ਠੀਕ ਆਂ ਪੁੱਤ ਕੋਈ ਗੱਲ ਨਹੀਂ ਕੱਲ ਨੂੰ ਕੰਮ ਚੱਲ ਪਵੇਗਾ ਨਾਲ ਕੱਲ ਮੇਰਾ ਵਰਤ ਵੀ ਹੈ।
ਧੀਰਾ ਘਧੋਲੀ ਕੋਲ ਪਏ ਘੜੇ ਵਿਚੋਂ ਪਾਣੀ ਪੀਂਦਾ ਮਾਂ ਦੇ ਦਿਲ ਦੀ ਗੱਲ ਜਾਣਗਿਆ ਸੀ ਕਿ ਕੱਲ੍ਹ ਲਈ ਘਰ ਵਿੱਚ ਰੋਟੀ ਪਕਾਉਣ ਆਟਾ ਹੈ ਨਹੀਂ ਸੀ।