ਹਾਸ-ਵਿਅੰਗ ਮੈਗਜ਼ੀਨ ਸ਼ਬਦ ਤਿ੍ੰਝਣ ਲੋਕ ਅਰਪਣ
(ਖ਼ਬਰਸਾਰ)
ਤਾਈ ਨਿਹਾਲੀ ਸਾਹਿਤ ਕਲਾ ਮੰਚ (ਰਜਿ) ਲੰਗੇਆਣਾ ਵੱਲੋਂ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦੌਰਾਨ ਪੰਜਾਬੀ ਦੇ ਹਾਸ ਵਿਅੰਗ ਤ੍ਰੈਮਾਸਿਕ ਮੈਗਜ਼ੀਨ 'ਸ਼ਬਦ ਤਿ੍ੰਝਣ' ਦੇ ਨਵੇਂ ਅੰਕ ਨੂੰ ਲੋਕ ਅਰਪਣ ਕੀਤਾ ਗਿਆ ਹੈ। ਜਿਸਨੂੰ ਰਿਲੀਜ਼ ਕਰਨ ਦੀ ਰਸਮ ਮੈਗਜ਼ੀਨ ਦੇ ਸੰਪਾਦਕ ਮੰਗਤ ਕੁਲਜਿੰਦ ਬਠਿੰਡਾ ਅਤੇ ਮੰਚ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ। ਉਪਰੰਤ ਇਸ ਮੌਕੇ ਉਨ੍ਹਾਂ ਦੇ ਨਾਲ ਮੰਚ ਦੇ ਬਾਕੀ ਨੁਮਾਇੰਦੇ ਅਤੇ ਹਾਜ਼ਰ ਸਾਹਿਤਕਾਰਾਂ ਸਤਨਾਮ ਸ਼ਰਮਾ, ਰਾਹੁਲ ਸ਼ਰਮਾ, ਅਰਸ਼ਦੀਪ ਸ਼ਰਮਾ, ਜਸਵੀਰ ਸਿੰਘ ਭਲੂਰੀਆ, ਸਾਧੂ ਸਿੰਘ ਧੰਮੂ, ਕੰਵਲਜੀਤ ਭੋਲਾ ਲੰਡੇ, ਮਲਕੀਤ ਲੰਗੇਆਣਾ, ਗੁਰਮੇਜ ਸਿੰਘ ਗੇਜਾ, ਚਰਨਾ ਲੰਗੇਆਣਾ, ਜੱਗਾ ਬਰਾੜ, ਇੰਜਨੀਅਰ ਰਮੀਤ ਮਿੱਤਲ ਅਮਰੀਕਾ,ਰਣਬੀਰ ਮਿੱਤਲ,ਬਰਜਿੰਦਰ ਕੁਮਾਰ ਬਠਿੰਡਾ, ਸੁਖਦਰਸ਼ਨ ਗਰਗ, ਅਮਰਜੀਤ ਸਿੰਘ ਪੇਂਟਰ ਵੱਲੋਂ ਲੇਖਕਾਂ ਦੀ ਲੜੀ ਚੋਂ ਵਿੱਛੜ ਚੁੱਕੇ ਸਾਥੀ ਬਾਲ ਸਾਹਿਤ ਲੇਖਕ ਬਹਾਦਰ ਡਾਲਵੀ , ਡਾ਼ ਜਗਦੀਸ਼ ਕੌਰ ਵਾਡੀਆ, ਸੁਰਿੰਦਰ ਪ੍ਰੀਤ ਘਣੀਆਂ ਦੀ ਮਾਤਾ ਅਤੇ ਡਾ. ਤੇਜਵੰਤ ਸਿੰਘ ਦੀ ਧਰਮਪਤਨੀ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਲੇਖਕਾਂ ਵੱਲੋਂ ਅੱਜ ਦੇ ਕਿਸਾਨੀ ਘੋਲ ਸਬੰਧੀ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਅਤੇ ਕਿਸਾਨਾਂ ਦੀਆਂ ਕਿਸਾਨ ਵਿਰੋਧੀ ਸਮੱਸਿਆਂਵਾਂ ਨੂੰ ਜਲਦੀ ਹੱਲ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਹੈ। ਅਖੀਰ ਵਿੱਚ ਵਿਅੰਗਕਾਰ ਮੰਗਤ ਕੁਲਜਿੰਦ ਵੱਲੋਂ ਰਿਲੀਜ਼ ਕੀਤੇ ਗਏ ਮੈਗਜ਼ੀਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ ਅਤੇ ਡਾ. ਸਾਧੂ ਰਾਮ ਲੰਗੇਆਣਾ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ।