ਮਿੰਨੀ ਕਹਾਣੀ ਸਮਾਗਮ ‘ਜੁਗਨੂੰਆਂ ਦੇ ਅੰਗ ਸੰਗ’ ਆਯੋਜਿਤ
(ਖ਼ਬਰਸਾਰ)
ਬਾਲਿਆਵਾਲੀ:- ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ ਵਲੋਂ ਪੇਂਡੂ ਸਾਹਿਤ ਸਭਾ ਬਾਲਿਆਵਾਲੀ ਅਤੇ ਅਦਾਰਾ ਤ੍ਰੈਮਾਸਿਕ ‘ਮਿੰਨੀ’ ਦੇ ਸਹਿਯੋਗ ਨਾਲ ਕਿਸਾਨ ਅੰਦੋਲਨ ਨੂੰ ਸਮਰਪਿਤ ਸੂਬਾ ਪੱਧਰੀ ਮਿੰਨੀ ਕਹਾਣੀ ਸਮਾਗਮ ‘ਜੁਗਨੂੰਆਂ ਦੇ ਅੰਗ ਸੰਗ’ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਬਾਲਿਆਵਾਲੀ ਵਿਖੇ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਸ਼ਿਆਮ ਸੁੰਦਰ ਦੀਪਤੀ ਨਿਗਰਾਨ ਤ੍ਰੈਮਾਸਿਕ ਮਿੰਨੀ, ਸਾਹਿਤਕਾਰ ਬਿਕਰਮਜੀਤ ਨੂਰ, ਤ੍ਰੈਮਾਸਿਕ ‘ਮੇਲਾ’ ਦੇ ਸੰਪਾਦਕ ਰਾਜਿੰਦਰ ਮਾਜ਼ੀ , ਸਭਾ ਦੇ ਪ੍ਰਧਾਨ ਜੀਤ ਸਿੰਘ ਚਹਿਲ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਕਾਰਜਕਾਰੀ ਮੈਂਬਰ ਸੁਖਦਰਸ਼ਨ ਗਰਗ ਸ਼ਾਮਿਲ ਹੋਏ।
ਸਭ ਤੋਂ ਪਹਿਲਾ ਪਿਛਲੇ ਦਿਨਾਂ ਵਿਚ ਵਿਛੜ ਚੁੱਕੀਆਂ ਸਾਹਿਤਕ, ਸਮਾਜਿਕ ਸ਼ਖਸ਼ੀਅਤਾਂ ਦੀ ਯਾਦ ਵਿਚ ਸ਼ੌਕ ਮਤੇ ਪੇਸ਼ ਕੀਤੇ ਗਏ। ਇਨ੍ਹਾਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ ਦੇ ਪ੍ਰਧਾਨ ਡਾ. ਤੇਜਵੰਤ ਮਾਨ ਦੇ ਧਰਮਪਤਨੀ, ਬਾਲਿਆਵਾਲੀ ਸਭਾ ਦੇ ਮੈਂਬਰ ਰਮੇਸ਼ ਕਾਲਾ (ਮੇਸ਼ੀ), ਕੇਂਦਰੀ ਲੇਖਕ ਸਭਾ (ਰਜਿ.) ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੇ ਮਾਤਾ ਜੀ, ਭਾਰਤੀ ਅਮਰੀਕੀ ਸਾਹਿਤਕਾਰ ਵੇਦ ਮਹਿਤਾ, ਨਾਵਲਕਾਰ ਨਰਿੰਜਨ ਤਸਨੀਮ ਦੇ ਧਰਮਪਤਨੀ, ਸ਼ਾਸ਼ਤਰੀ ਸੰਗੀਤਕਾਰ ਉਸਤਾਦ ਗੁਲਾਮ ਮੁਸਤਫਾ ਖਾਨ, ਸੀਨੀਅਰ ਪੱਤਰਕਾਰ ਤੇ ਲੇਖਕ ਸ਼ਰਨਜੀਤ ਸਿੰਘ, ਨਾਟਕਕਾਰ ਡਾ. ਤਾਰਾ ਸਿੰਘ ਸੰਧੂ, ਕਵੀਸ਼ਰ ਦਰਬਾਰਾ ਸਿੰਘ ਉਭਾ, ਸੁਖਦਰਸ਼ਨ ਗਰਗ ਦੇ ਜੀਜਾ ਗਿਆਨਚੰਦ ਅਤੇ ਭਾਣਜਾ ਪਵਨ ਕੁਮਾਰ, ਲਘੂਕਥਾ ਕਲਸ਼ ਦੇ ਸੰਪਾਦਕ ਯੋਗਰਾਜ ਪ੍ਰਭਾਕਰ ਦੇ ਧਰਮਪਤਨੀ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਜਲੀ ਭੇਟ ਕੀਤੀ ਗਈ। ਮੰਚ ਦੇ ਕੋ ਕਨਵੀਨਰ ਜਗਦੀਸ਼ ਰਾਏ ਕੁਲਰੀਆਂ ਨੇ ਅਦਾਰਾ ‘ੰਿਮੰਨੀ‘ ਅਤੇ ਵਿਛੜ ਚੁੱਕੀਆਂ ਹਸਤੀਆਂ ਦੇ ਬਾਰੇ ਗੱਲਬਾਤ ਕੀਤੀ। ਡਾ. ਦੀਪਤੀ ਨੇ ਕਿਸਾਨ ਅੰਦੋਲਨ ਵਿਚ ਲੇਖਕਾਂ ਦੀ ਭੂਮਿਕਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਸ ਵਿਚ ਲੇਖਕਾਂ ਦੀ ਮੋਹਰੀ ਭੂਮਿਕਾ ਹੋਣੀ ਚਾਹੀਦੀ ਹੈ। ਇਸ ਵਿਸ਼ੇ ਤੇ ਸਾਹਿਤ ਲਿਖਿਆ ਜਾ ਰਿਹਾ ਹੈ। ਲੇਖਕ ਹੋਣ ਦੇ ਨਾਤੇ ਜਦੋਂ ਅਸੀਂ ਸੰਘਰਸ਼ ਦੇ ਅੰਗ ਸੰਗ ਰਹਾਂਗੇ ਤਾਂ ਉਸ ਅਵਸਥਾ, ਸੰਘਰਸ਼ ਨੂੰ ਸਹੀ ਸ਼ਬਦਾਂ ਵਿਚ ਬਿਆਨ ਸਕਦੇ ਹਾਂ। ਉਨਾਂ ਇਹ ਵੀ ਕਿਹਾ ਕਿ ਖੇਤੀ ਬਿਲਾਂ ਦਾ ਮਸਲਾ ਸਿਰਫ ਕਿਸਾਨਾਂ ਦਾ ਹੀ ਨਹੀਂ, ਬਲਕਿ ਸਾਰੇ ਲੋਕਾਂ ਦਾ ਹੈ, ਕਿਉਕਿ ਇਹ ਸਭ ਵਰਗਾਂ ਨੂੰ ਪ੍ਰਭਾਵਿਤ ਕਰਨਗੇ। ਇਸ ਲਈ ਦੇਸ਼ ਦੇ ਹਰ ਬਸ਼ਿੰਦੇ ਨੂੰ ਇਸ ਸੰਘਰਸ਼ ਦਾ ਸਮਰਥਨ ਕਰਨਾ ਚਾਹੀਦਾ ਹੈ। ਸਟੇਟ ਐਵਾਰਡੀ ਚਿੱਤਰਕਾਰ ਅਮਰਜੀਤ ਸਿੰਘ ਪੇਂਟਰ ਵੱਲੋਂ ਇਸ ਮੌਕੇ ਤੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਇਕ ਲਾਈਵ ਪੇਟਿੰਗ ਬਣਾਈ ਗਈ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਵਲੋਂ ਤ੍ਰੈਮਾਸਿਕ ‘ਮਿੰਨੀ’ ਦਾ 129ਵਾਂ ਅੰਕ, ਡਾ. ਦੀਪਤੀ ਵਲੋਂ ਸੰਪਾਦਿਤ ਕੀਤੇ ਜਾਂਦੇ ‘ਗੁਫਤਗੂ’ ਦਾ ਚੌਥਾ ਅੰਕ, ਰਾਜਿੰਦਰ ਮਾਜ਼ੀ ਦੀ ਸੰਪਾਦਨਾ ਹੇਠ ਛਪਦੇ ‘ਮੇਲਾ’ ਦਾ ਨਵਾਂ ਅੰਕ, ਸੁਖਦੇਵ ਸਿੰਘ ਔਲਖ ਦਾ ਮਿੰਨੀ ਕਹਾਣੀ ਸੰਗ੍ਰਹਿ ‘ਅਮਰ ਵੇਲ੍ਹ’, ਮੰਗਤ ਕੁਲਜਿੰਦ ਦੀ ਸੰਪਾਦਨਾ ਹੇਠ ‘ਸ਼ਬਦ ਤ੍ਰਿੰਜਣ’ ਦਾ ਨਵਾਂ ਅੰਕ ਨੂੰ ਲੋਕ ਅਰਪਣ ਕੀਤਾ ਗਿਆ। ਇਸ ਤੋਂ ਬਾਅਦ ਸਮਾਗਮ ਦਾ ਦੂਜਾ ਸ਼ੈਸ਼ਨ ‘ਜੁਗਨੂੰਆਂ ਦੇ ਅੰਗ ਸੰਗ’ ਸ਼ੁਰੂ ਹੋਇਆ, ਜਿਸ ਵਿਚ ਵ¤ਖ ਵ¤ਖ ਥਾਵਾਂ ਤੋਂ ਪਹੁੰਚੇ ਲੇਖਕਾਂ ਜਿੰਨ੍ਹਾਂ ਵਿਚ ਮਹਿੰਦਰਪਾਲ ਮਿੰਦਾ ਨੇ ‘ਸਿਆਣੀ ਗੱਲ’, ਸੁਖਦਰਸ਼ਨ ਗਰਗ ਨੇ ‘ਵਕਤ’, ਮੰਗਤ ਕੁਲਜਿੰਦ ਨੇ ‘ਇਲਾਜ’, ਦਰਸ਼ਨ ਸਿੰਘ ਬਰੇਟਾ ਨੇ ‘ਦਰਦ ਮੰਦਾਂ ਦੇ ਆਹੀ’, ਰਾਜਦੇਵ ਕੌਰ ਸਿਧੂ ਨੇ ‘ਆਸ ਦੀ ਕਿਰਨ’, ਸੁਖਦੇਵ ਸਿੰਘ ਔਲਖ ਨੇ ‘ਰਿਸ਼ਤਾ’, ਬਿਕਰਮਜੀਤ ਨੂਰ ਨੇ ‘ਗਰਮ ਖੂਨ’, ਡਾ. ਸ਼ਿਆਮ ਸੁੰਦਰ ਦੀਪਤੀ ਨੇ ‘ਕੁਵੇਲਾ’ , ਊਸ਼ਾ ਦੀਪਤੀ ਨੇ ‘ਜਿੰਮੇਵਾਰੀ’, ਕੁਲਵਿੰਦਰ ਕੌਸ਼ਲ ਨੇ ‘ਨਿਹਾਲਾ ਮਰ ਨਹੀਂ ਸਕਦਾ’, ਭੁਪਿੰਦਰ ਸਿੰਘ ਮਾਨ ਨੇ ‘ਜਕੜ’, ਕੁਲਵੀਰ ਸਿੰਘ ਨੇ ‘ਕਪੂਤ’, ਜਗਨ ਨਾਥ ਨੇ ‘ਜੱਟ ਤੇ ਸੀਰੀ ਦਾ ਸੰਬੰਧ’ ਤੇ ਅਜਮੇਰ ਦੀਵਾਨਾ ਨੇ ‘ਵਿਕਾਸ’ ਨਾਮੀਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ। ਪੜ੍ਹੀਆਂ ਗਈਆਂ ਮਿੰਨੀ ਕਹਾਣੀਆਂ ਤੇ ਆਲੋਚਕ ਪ੍ਰੋ ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸਿਰਜਕ ਦੀ ਸਿਰਜਣਾ ਤੋਂ ਬਾਅਦ ਆਲੋਚਕ ਨੇ ਉਸਦੇ ਸਿਧਾਂਤ ਤਿਆਰ ਕਰਨੇ ਹੁੰਦੇ ਹਨ ਨਾ ਕਿ ਸਿਧਾਂਤ ਨੂੰ ਮੁੱਖ ਕੇ ਸਿਰਜਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਵਹਾਰਕਿਤਾ ਸਿਧਾਂਤਕੀ ਨੂੰ ਜਸਟੀਫਾਈ ਕਰਦੀ ਹੈ। ਉਨ੍ਹਾਂ ਕਿਹਾ ਕਿ ਪੜ੍ਹੀਆਂ ਗਈਆਂ ਕਹਾਣੀਆਂ ਕਿਸਾਨੀ ਅੰਦੋਲਨ ਦੇ ਵੱਖ ਵੱਖ ਰੰਗਾਂ ਤੇ ਉਸਦੇ ਪਿੱਛੇ ਛੁਪੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀਆਂ ਹਨ ਅਤੇ ਕਈ ਨਵੇਂ ਬਿੰਬ ਸਿਰਜਦੀਆਂ ਹਨ। ਇਸ ਮੌਕੇ ਤੇ ਸਭਾ ਵੱਲੋਂ ਅਮਰਜੀਤ ਸਿੰਘ ਪੇਂਟਰ ਅਤੇ ਮੀਡੀਏ ਦੇ ਪ੍ਰਤੀਨਿਧਾਂ ਦਾ ਸਨਮਾਨ ਕੀਤਾ ਗਿਆ। ਲੇਖਕ ਦਰਸ਼ਨ ਸਿੰਘ ਪ੍ਰੀਤੀਮਾਨ ਵੱਲੋਂ ਸਭਾ ਨੂੰ ਕਵੀਸ਼ਰ ਮਾਘੀ ਸਿੰਘ ਗਿੱਲ ਦੀ ਜੀਵਨੀ ਕਾਵਿ ਰੇਖਾ ਚਿੱਤਰ ਦੇ ਰੂਪ ਵਿਚ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਵਿਚਾਰ ਚਰਚਾ ਵਿਚ ਸੱਤਪਾਲ ਸਿੰਘ ਗਿੱਲ, ਹਰਪ੍ਰੀਤ ਸਿੰਘ, ਜਗਦੀਸ਼ ਕੁਲਰੀਆਂ, ਕੁਲਦੀਪ ਮਤਵਾਲਾ, ਇਦਰ ਸਿੰਘ ਤੇ ਮੋਨਿਕਾ ਸ਼ਰਮਾ ਨੇ ਵੀ ਭਾਗ ਲਿਆ। ਸਭਾ ਵ¤ਲੋਂ ਦਰਸ਼ਨ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕੀਤਾ। ਅੰਤ ਵਿਚ ਹਾਜ਼ਿਰ ਲੇਖਕਾਂ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਇਕ ਮਨੁੱਖੀ ਲੜੀ ਵੀ ਬਣਾਈ ਗਈ।
ਜਗਦੀਸ਼ ਰਾਏ ਕੁਲਰੀਆਂ