ਸਬਰ ਵਿੱਚ ਰਹਿ ਕੇ ਟਾਕਰਾ ਕਰਨਾ ਜਬਰ ਦਾ
ਕਹਿੰਦੇ ਹਾਕਮ ਤੇ ਬੜਾ ਅਸਰ ਹੋਇਆ ਏਸ ਖਬਰ ਦਾ
ਮੈਂ ਸੁਣਿਆ ਅੰਦਰੋਂ ਅੰਦਰੀ ਹਾਕਮ ਹਿੱਲੇ ਫਿਰਦੇ ਨੇ
ਆਪਣੀਆਂ ਅੜੀਆ ਪੁਗਾਵਣ ਵਾਲੇ ਹੋਏ ਢਿੱਲੇ ਫਿਰਦੇ ਨੇ
ਅਸੀਂ ਆਪਣੇ ਹੱਕ ਲੈਣ ਆਏ ਹਾਂ ਦਿੱਲੀ ਦਾ ਤਖ਼ਤ ਮੰਗਦੇ ਨਹੀਂ
ਖਾਲਿਸਤਾਨੀ ਨਕਸਲਵਾਦੀ ਸਾਨੂੰ ਨਾਂਅ ਦਿੱਤੇ ਕੰਮ ਇਹ ਢੰਗ ਦੇ ਨਹੀ
ਗਲ ਪਿਆ ਗੁਲਾਮੀ ਦਾ ਅਸੀ ਗਲੋ ਗਲਾਵਾ ਲਾਹੁਣਾ ਏ
ਅਸਾਂ ਸਾਂਤ ਰਹਿ ਕੇ ਵੀ ਇੱਕ ਨਵਾਂ ਇਤਿਹਾਸ ਬਣਾਉਣਾ ਏ
ਹੱਸ ਹੱਸ ਰੱਸੇ ਚੁੰਮੇ ਯੋਧਿਆਂ ਫਾਂਸੀ ਦੇ ਪਰ ਅਜ਼ਾਦੀ ਆਈ ਨਾ
ਕੀਤੀ ਕੁਰਬਾਨੀ ਦੀ ਭਗਤ ਸਿਆਂ ਕਦਰ ਹਾਕਮਾਂ ਪਾਈ ਨਾ
ਭਗਤ ਸਰਾਭੇ ਦੇ ਸੁਪਨਿਆਂ ਦਾ ਦੇਸ਼ ਇੰਨਾ ਸਿਰਜਿਆ ਨਾ
ਅਣਖ ਭੁਲਾ ਜਵਾਨੀ ਨੂੰ ਜੋੜ ਦਿੱਤਾ ਹੀਰ ਰਾਂਝੇ ਮਿਰਜਿਆ ਨਾ
ਇੱਕ ਨਵੀ ਸਵੇਰ ਚੜਨ ਦੀ ਆਸ ਬੱਝੀ ਸੰਧੂਆਂ ਵਿੱਚ ਦਿੱਲੀ ਦੇ
ਇਤਿਹਾਸ ਦੋਹਰਾਇਆਂ ਪੰਜਾਬੀਆਂ ਦਿੱਲੀ ਫਿਰਦੀ ਹਿੱਲੀ ਏ