ਸੰਵਿਧਾਨ ਹੀ ਸਾਡੇ ਉਲਟ ਹੋ ਗਏ
ਦੱਸ ਕਾਹਦੇ ਜਸ਼ਨ ਮਨਾਵਾਂ
ਥਾਲ ਦੇ ਵਿੱਚੋਂ ਰੋਟੀ ਚੱਕ ਕੇ
ਖਾ ਲਈ ਕੁੱਤਿਆਂ ਕਾਵਾਂ
ਪਾਲ਼ੇ ਦੇ ਵਿੱਚ ਠਰੇ ਬੁੱਢੇਪਾ
ਠੰਡ ਵਿੱਚ ਠਰਦੀਆਂ ਮਾਂਵਾਂ
ਮਾਂ ਭੈਣ ਨਾਲ ਧੀ ਵੀ ਆ ਗਈ
ਪਿੰਡ ਰਹਿ ਗਿਆ ਟਾਵਾਂ ਟਾਵਾਂ
ਦਿੱਲੀ ਨੂੰ ਹੁਣ ਸਾਰੇ ਤੁਰ ਪਏ
ਸਭ ਤੁਰੀਆਂ ਨਾਲ ਹਵਾਵਾਂ
ਦਿੱਲੀ ਦੀ ਹੁਣ ਹਵਾ ਬਦਲ ਗਈ
ਸਭ ਬਦਲੀਆਂ ਵੇਖ ਫ਼ਜ਼ਾਵਾਂ
ਕਰ ਲਾ ਜਿਨਾਂ ਤੰਗ ਤੂੰ ਕਰਨਾ
ਨਾ ਮੈਂ ਮਗਰ ਨੂੰ ਜਾਵਾਂ
ਹੱਕ ਤੇਰੇ ਤੋਂ ਲੈ ਕੇ ਜਾਣੇ
ਭਾਵੇਂ ਦੇ ਲੈ ਲੱਖ ਸਜ਼ਾਵਾਂ
ਘਰ ਵੀ ਤੇਰਾ ਹਿੱਕ ਵੀ ਤੇਰੀ
ਮੈਂ ਬਹਿ ਕੇ ਲੰਗਰ ਪਕਾਵਾਂ
ਦਿੱਲੀ ਤਾਂ ਬਣ ਹੁਣ ਬਹਿ ਗਿਆ
ਪੰਜਾਬ ਤੇਰਾ ਸਿਰਨਾਵਾਂ
ਤੂੰ ਕਿੰਨੇ ਰੋਕੇ ਕਿੰਨੇ ਟੋਕੇ
ਨਾ ਠੱਲ ਪਈ ਦਰਿਆਵਾਂ
ਤੇਰੇ ਪਾਣੀਆਂ ਰੋਕਣਾ ਕੀ ਦੱਸ
ਮੈ ਨਿੱਤ ਧਾਰ ਦੇ ਥੱਲੇ ਨ੍ਹਾਵਾਂ
ਹਟ ਜਾ ਵੇ ਤੂੰ ਹਟ ਜਾ ਮੋਦੀ
ਤੈਨੂੰ ਇਹ ਹੀ ਗੱਲ ਸਮਝਾਵਾਂ
ਸਿੰਘ ਕਦੇ ਨਾ ਪਿੱਛੇ ਹਟਦੇ
ਨਾ ਭਾਵੇਂ ਨਾਲ ਰਹੇ ਪਰਛਾਵਾਂ
ਹਨੇਰ ਤੋਂ ਪਹਿਲਾ ਮੁੱਕ ਜਾਵੇ ਜੰਗ
ਮੈਂ ਜਿੱਤ ਦੇ ਜਸ਼ਨ ਮਨਾਵਾਂ
ਹਰ ਵੇਲੇ ਮੈਂ ਰੱਬ ਦੇ ਮੂਹਰੇ
ਇਹ ਹੀ ਕਰਾ ਦੁਆਵਾਂ
ਮੈਂ ਕੰਗ ਇਹ ਹੀ ਕਰਾ ਦੁਆਵਾਂ।