ਪੋਰ ਦੀ ਜੂਨ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ -----ਪੋਰ ਦੀ ਜੂਨ

ਲੇਖਕ -----ਭੁਪਿੰਦਰ ਸੰਧੂ ਬਠਿੰਡਾ

ਪ੍ਰਕਾਸ਼ਕ ---ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ

ਪੰਨੇ ---112  ਮੁੱਲ ----200 ਰੁਪਏ

 ਇਹ ਪੁਸਤਕ ਕਾਵਿ ਸੰਗ੍ਰਹਿ ਹੈ । 48 ਕਾਵਿ ਰਚਨਾਵਾਂ ਹਨ । ਵਧੇਰੇ ਕਵਿਤਾਵਾਂ ਦੀ ਸੁਰ ਕਿਰਤੀ ਤੇ ਮਿਹਨਕਸ਼ ਵਰਗ ਦੀ ਆਵਾਜ਼  ਬਣ ਕੇ ਉਭਰੀ ਹੈ ।  ਪ੍ਰਸਿਧ ਚਿੰਤਕ ਡਾ ਸੁਰਜੀਤ ਬਰਾੜ ਨੇ ਪੁਸਤਕ ਦੀ ਭੂਮਿਕਾ ਲਿਖੀ ਹੈ । ਆਪਣੇ ਵਿਸ਼ੇਸ਼ ਅੰਦਾਜ਼ ਵਿਚ ਕਵਿਤਾਵਾਂ ਦੇ ਵਖੋ ਵਖਰੇ ਸਰੋਕਾਰਾਂ ਬਾਰੇ ਅਧਿਅਨ ਕਰਦੇ ਲਿਖਿਆ ਹੈ ਕਿ   ਸ਼ਾਇਰ ਨੇ ਪੁਸਤਕ ਵਿਚ ਮੁਲਵਾਨ ਜਾਣਕਾਰੀ ਦਿਤੀ ਹੈ ਤੇ ਗਿਆਨ ਚੇਤਨਾ ਪਾਠਕਾਂ ਤਕ ਪੁਚਾਈ ਹੈ । ਸ਼ਾਇਰ ਦਾ ਨਜ਼ਰੀਆ  ਨਿਰੋਲ ਤਰਕਸੀਲ ਤੇ ਅਗਾਂਹਵਧੂ ਸੋਚ ਵਾਲਾ ਹੈ । ਅਜੋਕਾ ਗਰੀਬ ਤੇ ਮਧ ਵਰਗੀ ਬੰਦਾ ਪੋਰ (ਖੇਤੀ ਸੰਦ ) ਦੀ ਜੂਨ ਹੰਢਾ ਰਿਹਾ ਹੈ ।  ਪੁਸਤਕ ਸਿਰਲੇਖ ਵਾਲੀ ਕਵਿਤਾ ਪੰਨਾ 62 ਤੇ ਹੈ । ਅਜੋਕੇ ਮਨੁਖ ਦੇ ਆਰਥਿਕ ਸੰਕਟ ਬਾਰੇ ਸ਼ਾਂਇਰ ਦਾ ਕਥਨ ਹੈ –ਅਸ਼ੀਂ ਤਾਂ ਪੋਰ ਦੀ ਜੂਨ  ਹੰਢਾਉਂਦੇ ਹਾਂ /ਪੋਰ /ਜਿਸ ਵਿਚ ਦਾਣੇ ਪੈਂਦੇ ਰਹਿੰਦੇ ਹਨ ਲਗਾਤਾਰ /ਪਰ ਪੋਰ ਖਾਲੀ ਦੀ ਖਾਲੀ । ਇਹੀ ਦਸ਼ਾਂ ਮਨੁਖ ਦੀ ਹੈ । ਰੋਜ਼ ਦੀ ਕਮਾਉਣ ਵਾਲਾ ਦਿਹਾੜੀਦਾਰ ਤੇ ਤਨਖਾਹਦਾਰ ਮੁਲਾਜ਼ਮ ਲਈ ਨਿਤਾਪ੍ਰਤੀ ਲੋੜਾਂ ਪੂਰੀਆਂ ਕਰਨੀਆਂ ਇਸ ਲਈ ਮੁਸ਼ਕਲ ਹੋ ਗਈਆਂ ਹਨ, ਕਿਉਂ ਕਿ  ਮਹਿੰਗਾਈ ਛੱੜਪੇ ਮਾਰ ਵਧ ਰਹੀ ਹੈ । ਵਸਤੂਆਂ ਦੇ ਭਾਅ ਅਜ ਹੋਰ ਕਲ੍ਹ ਹੋਰ । ਸਰਕਾਰਾਂ,  ਤਨਖਾਂਹਾਂ ਵਿਚ ਮਾਮੂਲੀ ਵਾਧਾ ਕਰਕੇ ਕਰੋੜਾਂ ਰੁਪਏ ਦੇ ਬੋਝ ਦਾ ਪ੍ਰਚਾਰ ਕਰਦੀਆਂ ਹਨ । ਪਰ ਮੁਲਾਜ਼ਮ ਦੀ ਜੇਬ੍ਹ ਫਿਰ ਖਾਲੀ ਦੀ ਖਾਲੀ । ਕਵਿਤਾਵਾਂ ਵਿਚ ਗਰੀਬੀ ਦਾ ਦਰਦ ਹੈ । ਸਬੂਤੇ ਕਦਮੀ ਕਵਿਤਾ ਵਿਚ ਕਲਮਕਾਰ ਤੇ ਸਿਆਸਤਦਾਨ ਦੇ ਅੰਤਰ ਦਾ ਜ਼ਿਕਰ ਹੈ ।---ਲੜਨਾ ਮੈਨੂੰ ਵੀ ਆਉਂਦਾ ਹੈ /ਸਗੋਂ ਲੜਾਈ ਤਾਂ ਮੇਰੇ ਖੂਨ ਦੇ ਅੰਦਰ ਹੈ (ਪੰਨਾ 70) ਕਲਮਕਾਰ ਦਾ ਕਥਨ ਹੈ –ਮੈਂ ਆਪਣੀ ਲੜਾਈ /ਆਪਣੇ ਮੋਰਚੇ ਤੇ ਲੜਾਂਗਾ ।  ਕਲਮਕਾਰ ਦਾ ਮੋਰਚਾ ਸ਼ਬਦ ਹਨ ।  ਕਲਮਕਾਰ ਨੂੰ  ਤਾਂ  ਆਪਣੀ ਕਲਮ ਤੇ ਵਿਸ਼ਵਾਸ਼ ਹੈ   ।  ਉਸ ਨੂੰ ਕਲਮ ਦਾ ਮਾਣ ਹੈ ।  ਸ਼ਰਧਾਂਜਲੀ ਵਿਚ ਉਹ ਹੱਕਾਂ ਖਾਤਰ ਸ਼ਹੀਦ ਹੋਏ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਕਵਿਤਾ ਮਹਾਰਾਜਾ ਰਣਜੀਤ ਸਿੰਘ ਵਿਚ ਸ਼ਾਂਇਰ ਅਜੋਕੇ ਸਿਆਸਤਦਾਨਾਂ ਦੇ  ਭ੍ਰਿਸ਼ਟਾਚਾਰੀ ਰਾਜ ਦੀ ਤੁਲਨਾ ਬੇਬਾਕੀ ਨਾਲ ਕਰਦਾ ਹੈ । ਤੇ ਸ਼ੇਰਿ ਪੰਜਾਬ ਦੇ ਗੁਣ ਗਾਉਂਦਾ ਹੈ । ਮਾਂ ਬੋਲੀ ਪੰਜਾਬੀ ਵਿਚ ਵਰਤੇ ਜਾਂਦੇ ਅੰਗਰੇਜ਼ੀ ਸ਼ਬਦਾਂ ਤੋਂ ਕਵੀ ਸੰਧੂ  ਚਿੰਤਤ ਹੈ ਕਿਉਂ ਕਿ ਇਸ ਨਾਲ ਪੰਜਾਬੀ ਦੀ ਠੇਠਤਾ ਖਤਮ ਹੋ ਰਹੀ ਹੈ । ਕਵੀ  ਤਰਕਸ਼ੀਲ ਵਿਚਾਰਾਂ ਦਾ ਮੁਦਈ ਹੈ ।  ਕਿਤਾਬਾਂ ਦੇ ਗੁਣਾਂ ਨੂੰ ਰੌਸਨ ਕਰਦਾ ਹੈ (ਪੰਨਾ 83)ਪੁਸਤਕ ਵਿਚ ਗੀਤ ਤੇ ਗਜ਼ਲਾਂ ਦਾ  ਨਿਵੇਕਲਾ ਰੰਗ ਹੈ । ਲੇਖਕ ਦੀ ਇਹ ਤੀਸਰੀ  ਪੁਸਤਕ ਕਾਵਿ ਖੇਤਰ ਦੀ ਅਹਿਮ ਦਸਤਾਵੇਜ਼ ਹੈ ।