ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਯਤਨਸੀਲ - ਸੁਖਦੀਪ ਸਿੰਘ ਮੁਧੜ (ਲੇਖ )

ਤਸਵਿੰਦਰ ਸਿੰਘ ਬੜੈਚ   

Email: graphicsingh@gmail.com
Address: ਪਿੰਡ ਦੀਵਾਲਾ ਤਹਿ. ਸਮਰਾਲਾ
ਲੁਧਿਆਣਾ India
ਤਸਵਿੰਦਰ ਸਿੰਘ ਬੜੈਚ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਜੋਕੇ ਤੇਜ–ਤਰਾਰ ਯੁੱਗ ’ਚ ਕਿਸੇ ਕੋਲ  ਵੀ  ਵਿਹਲ  ਨਹੀਂ  ਹੈ।  ਹਰ ਇਨਸਾਨ ਆਪਣਾ ਤੋਰੀ–ਫੁਲਕਾ ਤੋਰਨ ਲਈ ਕਈ ਤਰ੍ਹਾਂ ਦੇ ਪਾਪੜ  ਵੇਲਦਾ ਹੈ, ਪਰ ਫਿਰ ਵੀ ਕਈ ਇਨਸਾਨਾਂ  ਨੇ  ਆਪਣੇ  ਸ਼ੌਕ  ਦੀ  ਫੁਲਵਾੜੀ  ਵਿਚ ਅਨੇਕਾਂ ਤਰ੍ਹਾਂ ਦੇ ਫੁੱਲ ਲਾਏ ਹੋਏ ਹਨ, ਜਿਨ੍ਹਾਂ ਦੀ ਖੁਸਬੂ ਉਹ ਆਪ ਵੀ ਮਾਣ ਰਹੇ ਹਨ ਤੇ ਹੋਰਾਂ ਨੂੰ ਵੀ ਵੰਡ  ਰਹੇ  ਹਨ।  ਮੈਂ  ਅਜਿਹੇ  ਹੀ  ਇਕ  ਆਪਣੇ ਆਲੇ–ਦੁਆਲੇ ਨੂੰ ਮਹਿਕਾਂ ਵੰਡਣ  ਵਾਲੇ ਤੇ  ਆਪ  ਮਹਿਕਾਂ  ਮਾਣਨ  ਵਾਲੇ ਵਿਸ਼ੇਸ ਚਿਹਰੇ ਨਾਲ ਤੁਹਾਡਾ ਤੁਆਰਫ ਕਰਵਾ  ਰਿਹਾ  ਹਾਂ,  ਜੋ  ਸੁਖਦੀਪ ਸਿੰਘ ਮੁਧੱੜ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਜਿਸ ਕੋਲ ਭਾਰਤੀ ਤੇ  ਖਾਸ ਕਰਕੇ ਪੰਜਾਬੀ ਵਿਰਾਸਤ ਨਾਲ  ਸੰਬੰਧਿਤ  ਪੁਰਾਤਨ  ਵਸਤਾਂ  ਦਾ  ਅਨਮੋਲ ਖਜ਼ਾਨਾ ਸਾਂਭਿਆ ਪਿਆ ਹੈ। ਇਸ ਸ਼ਖ਼ਸ ਕੋਲ ਕੁੱਝ ਅਜਿਹੀਆਂ ਪੁਰਾਤਨ ਵਸਤਾਂ ਨੇ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋ। ਜਿਲ੍ਹਾ ਜ¦ਧਰ ਦੇ ਪਿੰਡ ਧੰਨੋਵਾਲੀ ਦੇ  ਬਸ਼ਿੰਦੇ ਤੇ ਪੰਜਾਬੀ   ਸੱਭਿਆਚਾਰ  ਦੇ  ਇਸ  ਸੈਦਾਈ  ਕੋਲ  ਸੁਰਮੇਦਾਨੀਆਂ,  ਜ਼ਿੰਦਰੇ, ਪੁਰਾਤਨ ਬਰਤਨ, ਕੰਗਣੀ ਵਾਲੇ ਗਲਾਸ, ਛੰਨੇ, ਸਿਆਹੀ ਦੀਆਂ  ਦਵਾਤਾਂ, ਵੱਟੇ ਅੱਧੀ ਛਟਾਂਕ  ਤੋਂ  ਲੈ ਕੇ  ਪੰਜ  ਸੇਰ  ਤੱਕ,  ਸੁਰਮਚੂ, ਪੁਰਾਣੇ ਟਾਇਮ ਪੀਸ, ਲੈੱਪ, ਗ੍ਰਾਮੋਫੋਨ ਮਸ਼ੀਨਾਂ, ਰਿਕਾਰਡ (ਜਿਨ੍ਹਾਂ ਦੀ ਬਾਹਰੀ ਚਮਕ ਜਿਉਂ ਦੀ ਤਿਉਂ ਕਾਇਮ ਹੈ),ਰੋਪੜੀ ਜਿੰਦੇ, ਪੂਣੀਆਂ, ਬੋਹੀਏ, ਟਿਊਬਾਂ ਵਾਲੇ ਰੇਡੀਓ, ਛੱਤ ਵਾਲੇ ਲੱਕੜ ਤੇ ਲੋਹੇ ਦੇ ਪੱਖੇ, ਪਿੱਤਲ ਦੀ ਬਾਲਟੀ, ਪਿੱਤਲ ਦਾ ਸਟੋਪ, ਜੱਗ, ਗੜਬੇ–ਗੜਬੀਆਂ, ਮੁੜ੍ਹੇ, ਲਾਲਟੈਣਾਂ, ਟੇਪਰਿਕਾਰਡਾਂ, ਬਲੈਕ ਐਂਡ ਵਾਈਟ ਟੀਵੀ,ਟੇਬਲ ਫੈਨ ਪੱਖੇ, ਹੱਥ ਕਢਾਈ ਵਾਲੀਆਂ ਫੋਟੋਆਂ, ਸੰਧਾਰੇ ਵਾਲਾ ਪੀਪਾ, ਟੈਲੀਫੋਨ, ਡੋਲੀ, ਰੋਟੀ ਰੱਖਣ ਵਾਲੇ ਪਿੱਤਲ ਦੇ ਡੱਬੇ, ਗਹਿਣੇ ਰੱਖਣ ਵਾਲੇ ਪਿੱਤਲ ਦੇ ਡੱਬੇ, ਛੱਜ, ਪੱਖਾ ਪੱਖੀ, ਜੂੜਾ, ਪਿੱਤਲ ਦੀ ਪਤੀਲੀ, ਐਨਟੀਨਾਂ,ਪਿੱਤਲ ਦੀਆਂ ਪਰਾਤਾਂ, ਥਾਲ, ਕੋਲੀਆਂ, ਆਰਾਮ ਕੁਰਸੀਆਂ, ਪੀੜ੍ਹਾ, ਕੱਦੂਕਸ, ਮੱਟ, ਝੱਕਰਾ, ਘਿਉ ਵਾਲੇ ਪੁਰਾਣੇ ਡੱਬੇ, ਚੱਕਲਾ–ਵੇਲਣਾ, ਪੁਰਾਣੇ ਚੀਨੀ ਤੇ ਕੱਚ ਦੇ ਮਰਤਬਾਨ, ਕੇਤਲੀਆਂ, ਕੱਪੀਆਂ, ਲੋਹੇ ਦੀ ਝਰਨੀ, ਮਧਾਣੀ, ਛਾਲਣੇ, ਬੇਬੇ ਦਾ ਸੰਦੂਕ, ਪੁਰਾਣਾ ਹਰਮੋਨੀਅਮ, ਨਮਾਰੀ ਪ¦ਘ, ਕੱਪੜੇ ਰੱਖਣ ਵਾਲੀ ਟੋਕਰੀ, ਪਣਖਾਂ, ਪੰਜੇ, ਨਾਲੇ ਬੁਣਨ ਵਾਲਾ ਅੱਡਾ, ਅਟੇਰਨਾ  ਤੇ  ਹੋਰ  ਬਹੁਤ ਸਾਰੀਆਂ   ਪੰਜਾਬ  ਦੇ  ਸੱਭਿਆਚਾਰ  ਵਿਰਸੇ  ਨਾਲ  ਸੰਬੰਧਿਤ  ਵਸਤਾਂ ਸਾਂਭੀਆਂ ਹੋਈਆਂ ਹਨ। ਜੋ  ਉਸ  ਨੇ  ਪੰਜਾਬ  ਦੀਆਂ  ਵੱਖ–ਵੱਖ  ਥਾਵਾਂ  ਤੋਂ ਇਕੱਠੀਆਂ ਕੀਤੀਆਂ ਹਨ। ਜੋ ਸਭ ਦੇ ਮਨ ਟੁੰਬ ਦਿੰਦੀਆਂ ਹਨ। ਉਸ ਦੀ ਮਿਹਨਤ ਦਾ ਨਤੀਜਾ ਹੈ ਕਿ ਅੱਜ ਜਦੋਂ ਵਧੇਰੇ ਤੋਂ ਜਿਆਦਾ ਨੋਜਵਾਨ ਪੀੜ੍ਹੀ ਨੂੰ ਇਨ੍ਹਾਂ ਪੁਰਾਤਨ ਚੀਜ਼ਾਂ  ਬਾਰੇ  ਉਂਕਾ ਹੀ ਜਾਣਕਾਰੀ  ਨਹੀਂ, ਉਥੇ  ਸੁਖਦੀਪ  ਸਿੰਘ  ਕੋਲ  ਇਸ  ਅਣਮੋਲ ਖ਼ਜਾਨੇ ਦਾ ਵੱਡਾ ਭੰਡਾਰ ਮੌਜੂਦ  ਹੈ।  ਸੁਖਦੀਪ ਸਿੰਘ  ਮੁਧੱੜ ਨੇ  ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀਆਂ ਅਲੋਪ ਹੋ ਰਹੀਆਂ  ਤੇ  ਅਲੋਪ  ਹੋ  ਚੁੱਕੀਆਂ ਚੀਜ਼ਾਂ  ਨੂੰ ਜਿਊਂਦਾ ਜਾਗਦਾ ਰੱਖਣ ਲਈ ਆਪਣੇ ਪੁਰਖਿਆਂ ਦੀ ਪੁਰਤਨ ਹਵੇਲੀ  ਵਿਚ  ਇਕ  ਨਿੱਜੀ ਅਜਾਇਬ   ਘਰ   ਬਣਾਇਆ  ਹ੍ਯੋਇਆ  ਹੈ।  ਜਿਸ  ’ਚ  ਉਸ  ਨੇ  ਪੰਜਾਬੀ ਸੱਭਿਆਚਾਰ  ਨਾਲ   ਸਬੰਧਿਤ  ਇਨ੍ਹਾਂ  ਵਸਤਾਂ  ਨੂੰ  ਖੂਬਸੂਰਤ  ਢੰਗ  ਨਾਲ ਸਜਾਇਆ ਹੋਇਆ ਹੈ। ਸੁਖਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਸ਼ੌਕ  ਵਿਚ  ਉਸ ਦੇ ਪਰਿਵਾਰ ਦਾ ਉਸ ਨੂੰ  ਪੂਰਾ  ਸਹਿਯੋਗ  ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਆਪਣੇ ਪਰਿਵਾਰ ਵੱਲੋਂ ਇਝ ਹੀ ਪੂਰਾ ਸਹਿਯੋਗ ਮਿਲਦਾ ਰਹੇ ਤਾਂ ਉਹ ਆਉਣ ਵਾਲੇ ਸਮੇਂ ਵਿਚ ਇਸ ਅਨਮੋਲ ਖਜ਼ਾਨੇ ਨੂੰ ਹੋਰ ਵਧਾਉਣਗੇ।  ਉਸ  ਦੇ  ਇਸ  ਸ਼ੌਕ  ਬਾਰੇ ਕਈ ਟੀ ਵੀ ਚੈਨਲਾਂ ਵੱਲੋਂ ਉਸ ਉੱਪਰ ਇਕ ਫਿਲਮਾਂ ਵੀ ਬਣਾਈਆਂ ਜਾ ਚੁੱਕੀਆਂ ਹਨ। ਸੁਖਦੀਪ ਸਿੰਘ ਦੀ ਇਨ੍ਹਾਂ ਸੈਂਕੜੇ ਸਾਲਾਂ ਤੋਂ ਵੱਧ ਪੁਰਾਣੀਆਂ ਤੇ ਇਤਿਹਾਸਕ ਚੀਜ਼ਾਂ ਨਾਲ ਤਾਂ ਉਹਨਾਂ ਦੀ ਲਗਨ ਹੈ ਕਿ ਉਸ ਨੂੰ ਖ੍ਰੀਦਣ ਲਈ ਉਹ ਕੋਈ ਵੀ ਕੀਮਤ ਲਾਉਣ ਤੋਂ ਪਰਹੇਜ਼ ਨਹੀਂ ਕਰਦੇ। ਸੁਖਦੀਪ ਦਾ ਇਹ ਸ਼ੌਂਕ ਕਾਬਿਲ–ਏ–ਤਾਰੀਫ ਹੈ। ਜਿਨ੍ਹਾਂ ਨੇ ਪੁਰਾਤਨ ਤੇ ਇਤਿਹਾਸਕ ਵਿਰਸੇ ਨਾਲ ਸੰਬੰਧਿਤ ਵਸਤਾਂ ਨੂੰ ਇਨਂੀ ਸ਼ਿੱਦਤ ਦੇ ਨਾਲ ਸਾਂਭ ਕੇ ਰੱਖਿਆ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਅਨਮੋਲ ਖਜ਼ਾਨਾ ਹੈ।  ਪੰਜਾਬ ਦੇ ਅਮੀਰ ਵਿਰਸੇ ਨਾਲ ਸਬੰਧਤ ਪੁਰਾਤਨ ਵਸਤਾਂ ਦੀ ਭਾਂਵੇ ਆਮ ਜੀਵਨ ਵਿੱਚ ਤਾਂ ਵਰਤੋਂ ਹੌਲੀ ਹੌਲੀ ਖਤਮ ਹੋ ਗਈ ਹੈ ਪਰ ਨਵੀਂ ਪੀੜ੍ਹੀ ਨੂੰ ਇਨ੍ਹਾਂ ਵਸਤਾਂ ਤੋਂ ਜਾਣੂ ਕਰਵਾਉਣ ਵਿੱਚ ਸੁਖਦੀਪ ਸਿੰਘ ਦਾ ਮਿੰਨੀ ਅਜਾਇਬ ਘਰ ਅਹਿਮ ਭੂਮਿਕਾ ਨਿਭਾਅ ਰਿਹਾ ਹੈ।