ਦੋਲਤੀ ਖ਼ਜ਼ਾਨੇ ਤੁਸੀਂ ਭਰ ਲਏ
ਖ਼ੁਸ਼ੀਆਂ ਤੇ ਖੇੜੇ ਵੀ ਉਜਾੜ ਕੇ…
ਆਪਣੀ ਕਿਤਾਬ ਚਾਹੋਂ ਲਿਖਣੀ
ਵਰਕੇ ਦੂਜਿਆਂ ਦੇ ਦਿਲਾਂ ਵਾਲੇ ਪਾੜ ਕੇ
ਦੋਲਤੀ ਖ਼ਜ਼ਾਨੇ ਤੁਸੀਂ ਭਰ ਲਏ
ਖ਼ੁਸ਼ੀਆਂ ਤੇ ਖੇੜੇ ਵੀ ਉਜਾੜ ਕੇ…
ਮਿਲੇ ਨਾ ਰੂਹ ਨੂੰ ਸ਼ਕੂਨ ਵੀ,
ਜਿਹੜੇ ਰੱਤ ਚੂਸਦੇ ਗ਼ਰੀਬਾਂ ਦੀ
ਹੱਕ ਵੀ ਕਿਸੇ ਦਾ, ਯਾਰੋ ਮਾਰ ਕੇ,
ਕਹਿ ਦੇਣਾ ਖੇਡ ਵੀ ਨਸ਼ੀਬਾਂ ਦੀ
ਸੁੱਖ ਦੀ ਨਾ ਉਹ ਕਦੇ ਸੌਂਦੇ ਨੇ,
ਦੂਜਿਆਂ ਰੱਖ ਦੇ ਸਾੜ ਕੇ
ਦੋਲਤੀ ਖ਼ਜ਼ਾਨੇ ਤੁਸੀਂ ਭਰ ਲਏ
ਖ਼ੁਸ਼ੀਆਂ ਤੇ ਖੇੜੇ ਵੀ ਉਜਾੜ ਕੇ…
ਸੋਨੇ ਦੇ ਵੀ ਮਹਿਲ ਉਸਾਰ ਲਏ,
ਰਹਿਣ ਵਾਲਾ ਵਿੱਚ ਪਰ ਕੋਈ ਨੀਂ
ਥਾਂ-ਥਾਂ ਤੇ ਫੱਟੇ ਲਮਕਾ ਲਏ,
ਦੇਣ ਵਾਲਾ ਪਰ ਢੋਈ ਕੋਈ ਨੀਂ
ਜੀਭਾਂ ਮੁੜ ਜਾਂਦੀਆਂ ਅੰਦਰੀਂ,
ਪੈਂਦੇ ਨੇ ਜਿਹੜੇ ਵੀ ਦਹਾੜ ਕੇ
ਦੋਲਤੀ ਖ਼ਜ਼ਾਨੇ ਤੁਸੀਂ ਭਰ ਲਏ
ਖ਼ੁਸ਼ੀਆਂ ਤੇ ਖੇੜੇ ਵੀ ਉਜਾੜ ਕੇ…
ਇਹ ਦੁਨੀਆਂ ਵੀ ਬੜੀ ਹੀ ਨਿਆਰੀ ਆ,
ਇੱਥੇ ਦੋਲਤ ਹੀ ਬਹੁਤਿਆਂ ਪਿਆਰੀ ਆ
ਬੰਦਾ ਵੱਢ ਸੁੱਟੇ ਇੱਥੇ ਸਕੇ ਬਾਪ ਨੂੰ,
ਧੀ ਵੀ ਇਹਨਾਂ ਕੁੱਖ ਵਿੱਚ ਮਾਰੀ ਆ
ਸੱਚੋ ਸੱਚ ਉੱਥੇ ਸਭ ਤੁਲਨਾਂ,
ਰੱਖਣੇ ਨੇ ਵੱਟੇ ਉਹਨੇ ਹਾਅੜ ਕੇ
ਦੋਲਤੀ ਖ਼ਜ਼ਾਨੇ ਤੁਸੀਂ ਭਰ ਲਏ
ਖ਼ੁਸ਼ੀਆਂ ਤੇ ਖੇੜੇ ਵੀ ਉਜਾੜ ਕੇ…
‘ਬੁੱਕਣਵਾਲੀਆ’ ਕਾਹਦਾ ਮਾਣ ਉਏ!,
ਇਸ ਦੇਹੀ ਨੇ ਵੀ ਰਾਖ ਹੋ ਜਾਵਣਾ
ਕਾਹਨੂੰ ਲਾਵੇਂ ਦੌਲਤਾਂ ਦੀਆਂ ਢੇਰੀਆਂ,
ਮੁੜ ਕੇ ਨੀਂ ਫੇਰਾ ਇੱਥੇ ਪਾਵਣਾ
ਮਿੱਟੀ ਵਿੱਚ ਮਿੱਟੀ ਹੋ ਜਾਵਣਾ,
ਰੱਖਦੇ ਸੀ ਜੁੱਤੀ ਸਦਾ ਝਾੜਕੇ
ਦੋਲਤੀ ਖ਼ਜ਼ਾਨੇ ਤੁਸੀਂ ਭਰ ਲਏ
ਖ਼ੁਸ਼ੀਆਂ ਤੇ ਖੇੜੇ ਵੀ ਉਜਾੜ ਕੇ…