ਹਵਾ ਕਰ ਰਹੀ ਸਾਜਿਸ਼ ਕਰੋਧ ਚ ਅਸਮਾਨ ਹੈ।
ਹੌਂਸਲੇ ਦੀ ਪਰਖ ਸਬਰ ਦਾ ਇਮਤਿਹਾਨ ਹੈ।।
ਤੁਰਦੇ ਰਹੇ ਰੁਕਾਵਟਾਂ ਦੇ ਪੱਥਰ ਹਟਾ ਕੇ।
ਬੱਸ ਏਸੇ ਗੱਲ ਤੋਂ ਉਹ ਦਿਨ ਰਾਤ ਪ੍ਰੇਸ਼ਾਨ ਹੈ।।
ਹਰ ਆਲ੍ਹਣਾ ਏਥੇ ਹੈ ਸਹਿਮਿਆ ਡਰਿਆ ਜਿਹਾ।
ਆਉਣ ਵਾਲਾ ਬੜਾ ਖਤਰਨਾਕ ਤੂਫਾਨ ਹੈ।।
ਰੁਕ ਗਈ ਜੇ ਬੰਦੇ ਦੀ ਰਫਤਾਰ ਇਹ ਨਾ ਸਮਝੀ।
ਕੁਦਰਤ ਵੀ ਹੋ ਗਈ ਚੁੱਪ ਅਤੇ ਬੇਜਾਨ ਹੈ।।
ਆਪਣੀ ਗੱਲ ਤੋਂ ਜੋ ਵੀ ਮੁੱਕਰ ਜਾਂਦਾ ਕੋਈ।
ਆਪਣੇ ਹੱਥੀ ਕਰਨਾ ਖੁਦ ਦਾ ਅਪਮਾਨ ਹੈ।।
ਦੌਲਤ ਸ਼ੋਹਰਤ ਰੁਤਬੇ ਵਿਵੇਕ ਕਿਸ ਕੰਮ ਦੇ।
ਬੰਦਾ ਹੀ ਜਦ ਏਥੇ ਦੋ ਦਿਨ ਦਾ ਮਹਿਮਾਨ ਹੈ।।