ਧਰਮਾਂ ਦੀ ਕਰੇ ਰਾਜਨੀਤੀ ਸਰਕਾਰੇ
ਦਿੱਲੀ ਦਿਆਂ ਬਾਰਡਰਾਂ ਤੇ
ਕਿੱਲਾਂ ਦੀ ਖੇਤੀ ਬੀਜ ਕੇ
ਉਹੀ ਕਰਦੇ ਤਾਰੀਫ ਥੋਡੇ ਪੁੱਠਿਆ ਕੰਮਾ ਦੀ
ਜਿਹੜੇ ਸਰਕਾਰੇ ਤੇਰੇ ਅੰਨੇ ਮੁਰੀਦ ਨੇ
ਸਾਨੂੰ ਜੱਚ ਦੇ ਨਾਂ ਜਿਹੜੇ
ਬੇਤੁਕੇ ਪੁੱਠੇ ਹਾਕਮਾਂ ਕੰਮ ਤੂੰ ਕਰੇ।
ਜੈ ਜਵਾਨ ਜੈ ਕਿਸਾਨ ਮਜ਼ਦੂਰ
ਏਕਤਾ ਦਾ ਨਾਅਰਾ ਗੂੰਜਿਆਂ
ਸਭ ਘੱਤੀਆਂ ਵਹੀਰਾਂ ਦਿੱਲੀ ਵੱਲ ਨੂੰ,
ਕੋਈ ਮਾਈ ਭਾਈ ਰਿਹਾ ਨਾ ਘਰੇ,,,,
ਹਾਕਮ ਦੇ ਜ਼ੁਲਮ ਵਿਰੁੱਧ ਸਿਰ ਚੜ੍ਹ ਕੇ
ਜਵਾਨੀ ਵਾਲਾ ਜੋਸ ਬੋਲਦਾ
ਬਜੁਰਗਾਂ ਦਾ ਲਿਆ ਥਾਪੜਾਂ
ਬਾਬਿਆਂ ਦਾ ਨਾਲ ਹੋਸ ਬੋਲਦਾ
ਕੱਲੇ ਕੱਲੇ ਜਖਮਾਂ ਦਾ ਹੋਊਗਾ ਹਿਸਾਬ
ਜਿਹੜੇ ਗੱਭਰੂ ਜਵਾਨ ਸਾਡੇ ਪੁੱਤ ਨੇ ਮਰੇ।
ਜੈ ਜਵਾਨ ਜੈ ਕਿਸਾਨ ਮਜ਼ਦੂਰ
ਏਕਤਾ ਦਾ ਨਾਅਰਾ ਗੂੰਜਿਆਂ
ਸਭ ਘੱਤੀਆ ਵਹੀਰਾਂ ਦਿੱਲੀ ਵੱਲ ਨੂੰ
ਕੋਈ ਮਾਈ ਭਾਈ ਰਿਹਾ ਨਾ ਘਰੇ,,,,