ਮਾਂ ਵੀ ਤੂੰ ਏ ਪਿਉ ਵੀ ਤੂੰ ਏ
ਜਿਸਮ ਮੇਰੇ ਦੀ ਰੂਹ ਵੀ ਤੂੰ ਏ
ਅਸੀਂ ਸੀ ਨਿੱਕੇ ਤੂੰ ਸੀ ਕੱਲੀ
ਲੰਮਾ ਸਮਾਂ ਮੁਸੀਬਤ ਝੱਲੀ
ਵਿੱਚ ਮੁਸੀਬਤੋ ਕੱਢਣ ਵਾਲੀ
ਉਹ ਖੁਦਾ ਦੀ ਰੂਹ ਵੀ ਤੂੰ ਏ
ਮਾ ਵੀ ਤੂੰ ਏ ਪਿਉ ਵੀ ਤੂੰ
ਜਿਸਮ ਮੇਰੇ ਦੀ ਰੂਹ ਵੀ ਤੂੰ
ਸਾਨੂੰ ਰੋਸਨ ਕਰਦੀ ਰਹੀ ਤੂੰ
ਅੰਦਰੋ ਅਦਰੀ ਬਲਦੀ ਰਹੀ ਤੂੰ
ਵਿੱਚ ਹਨੇਰੇ ਬਲਦਾ ਜੇਹੜਾ
ਉਹ ਦੀਪਕ ਦੀ ਰੂਅ ਵੀ ਤੂੰ ਏ
ਮਾਂ ਵੀ ਤੂੰ ਏ ਪਿਉ ਵੀ ਤੂੰ ਏ
ਜਿਸਮ ਮੇਰੇ ਦੀ ਰੂਹ ਵੀ ਤੂੰ ਏ
ਤੇਰੇ ਵਿੱਚ ਹੈ ਰਬ ਦਾ ਵਾਸਾ
ਪੂਰੀਆ ਕੀਤੀਆਂ
ਮੇਰੀਆਂ ਆਸਾਂ
ਜਿਥੋਂ ਮਿਲਦਾ ਮਿੱਠਾ ਪਾਣੀ
ਵਿੱਚ ਜਿੰਦਗੀ ਮੇਰੇ ਖੂਹ ਵੀ ਤੂੰ ਏ
ਮਾਂ ਵੀ ਤੂੰ ਏ ਪਿਉ ਵੀ ਤੂੰ ਏ
ਜਿਸਮ ਮੇਰੇ ਦੀ ਰੂਹ ਵੀ ਤੂੰ ਏ
ਰਾਜ ਕਹੇ ਕੀ ਕਰਮ ਕਮਾਵਾ
ਤੇਰੇ ਤੋ ਬਲਿਹਾਰੇ ਜਾਵਾ
ਰਬ ਕਰੇ ਮੈ ਸਾਰੇ ਜਨਮੀ
ਤੇਰੇ ਪੈਰੀ ਸੀਸ ਝੁਕਾਵਾ
ਵਿੱਚ ਪੈਰੀ ਤੇਰੇ ਦਿਸਦੀ ਜੇਹੜੀ
ਉਹ ਜੰਨਤ ਦੀ ਜੂਹ ਵੀ ਤੂੰ ਏ
ਮਾਂ ਵੀ ਤੂੰ ਏ ਪਿਉ ਵੀ ਤੂੰ ਏ
ਜਿਸਮ ਮੇਰੇ ਦੀ ਰੂਹ ਵੀ ਤੂੰ ਏ