ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਚੋਣ ਹੋਈ (ਖ਼ਬਰਸਾਰ)


ਸਾਹਿਤ ਸਭਾ ਬਾਘਾ ਪੁਰਾਣਾ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਹਰਵਿੰਦਰ ਸਿੰਘ ਰੋਡੇ ਦੀ ਪ੍ਰਧਾਨਗੀ ਹੇਠ ਹੋਈ। ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਦਰਸ਼ਨ ਦਰਵੇਸ਼ ਅਤੇ ਤਾਰਾ ਸੰਧੂ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਉਪਰੰਤ ਸਾਹਿਤ ਸਭਾ ਬਾਘਾ ਪੁਰਾਣਾ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ। ਇਸ ਮੌਕੇ ਹਰਵਿੰਦਰ ਸਿੰਘ ਰੋਡੇ ਨੂੰ ਪ੍ਰਧਾਨ, ਚਮਕੌਰ ਸਿੰਘ ਬਾਘੇਵਾਲੀਆ ਨੂੰ ਜਨਰਲ ਸਕੱਤਰ, ਸਰਬਜੀਤ ਸਮਾਲਸਰ ਨੂੰ ਸੀਨੀਅਰ ਮੀਤ ਪ੍ਰਧਾਨ, ਜਗਦੀਸ਼ ਪ੍ਰੀਤਮ ਨੂੰ ਮੀਤ ਪ੍ਰਧਾਨ ਜਸਵੰਤ ਸਿੰਘ ਜੱਸੀ ਨੂੰ ਖ਼ਜ਼ਾਨਚੀ, ਸ਼ਿਵ ਢਿੱਲੋਂ ਨੂੰ ਸਹਾਇਕ ਸਕੱਤਰ, ਅਮਰਜੀਤ ਰਣੀਆ ਨੂੰ ਪ੍ਰਾਪੇਗੰਡਾ ਸਕੱਤਰ, ਸਾਧੂ ਰਾਮ ਲੰਗੇਆਣਾ ਨੂੰ ਪ੍ਰੈਸ ਸਕੱਤਰ ਅਤੇ ਐਸ ਇੰਦਰ ਰਾਜੇਆਣਾ ਨੂੰ ਸਹਾਇਕ ਪ੍ਰੈਸ ਸਕੱਤਰ, ਹਰਨੇਕ ਸਿੰਘ ਨੇਕ, ਯਸ਼ ਚਟਾਨੀ, ਸੁਰਜੀਤ ਬਰਾੜ ਘੋਲੀਆ ਨੂੰ ਸਰਪ੍ਰਸਤ ਅਤੇ ਜਗਜੀਤ ਬਾਵਰਾ ਨੂੰ ਵਿਦੇਸ਼ੀ ਪ੍ਰਤੀਨਿਧ ਵਜੋਂ ਲਿਆ ਗਿਆ। ਇਸ ਮੌਕੇ ਨਵੀਂ ਚੁਣੀ ਹੋਈ ਟੀਮ ਨੇ ਸਮਾਜ ਨੂੰ ਸਮਰਪਿਤ ਹੋ ਕੇ ਲਿਖਣ ਦਾ ਅਹਿਦ ਲਿਆ। ਇਸ ਮੌਕੇ  ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ ਦੀ ਟੀਮ ਵੱਲੋਂ ਨਾਟਕ ਵੀ ਖੇਡਿਆ ਗਿਆ। ਇਹ ਨਾਟਕ ਸੁਖਦੇਵ ਲੱਧੜ ਅਤੇ ਇੰਦਰਪਾਲ ਸਿੰਘ ਦੀ ਟੀਮ ਵੱਲੋਂ ਖੇਡਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ, ਪ੍ਰਗਟ ਸਿੰਘ, ਅਸ਼ੋਕ ਚਟਾਨੀ ਮੋਗਾ, ਕਰਮ ਸਿੰਘ ਕਰਮ, ਚਰਨਜੀਤ ਸਮਾਲਸਰ, ਲਖਵੀਰ ਸਿੰਘ ਕੋਮਲ ਆਦਿ ਹਾਜ਼ਰ ਸਨ।

ਪ੍ਰਧਾਨ ਹਰਵਿੰਦਰ ਸਿੰਘ ਰੋਡੇ ਦਾ ਹਾਰ ਪਾ ਕੇ ਨਿੱਘਾ ਸਵਾਗਤ ਕਰਦੇ ਹੋਏ ਸਾਹਿਤਕਾਰ ਹਰਨੇਕ ਸਿੰਘ ਨੇਕ ਰਾਜਿਆਣਾ ਅਤੇ ਬਾਕੀ ਮੈਂਬਰ