ਸਾਹਿਤਕਾਰ ਗੁਰਮੇਜ ਸਿੰਘ ਗੇਜਾ ਲੰਗੇਆਣਾ ਨੂੰ ਅੰਤਿਮ ਵਿਦਾਇਗੀ
(ਖ਼ਬਰਸਾਰ)
ਸਾਹਿਤਕਾਰ ਗੁਰਮੇਜ ਸਿੰਘ ਗੇਜਾ ਵਾਸੀ ਪਿੰਡ ਲੰਗੇਆਣਾ ਨਵਾਂ ਸੀਨੀਅਰ ਮੈਂਬਰ ਸਾਹਿਤ ਸਭਾ ਰਜਿ ਬਾਘਾਪੁਰਾਣਾ ਜੋ ਬੀਤੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਲੰਗੇਆਣਾ ਨਵਾਂ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਹਰਵਿੰਦਰ ਸਿੰਘ ਰੋਡੇ, ਖ਼ਜ਼ਾਨਚੀ ਜਸਵੰਤ ਸਿੰਘ ਜੱਸੀ ਅਤੇ ਸਭਾ ਦੇ ਬਾਕੀ ਨੁਮਾਇੰਦਿਆਂ ਵੱਲੋਂ ਸਵਰਗੀ ਕਵੀ ਗੁਰਮੇਜ ਸਿੰਘ ਦੀ ਮ੍ਰਿਤਕ ਦੇਹ ਤੇ ਦੁਸ਼ਾਲਾ ਭੇਟ ਕਰਦਿਆਂ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਉਪਰੰਤ ਗੁਰਮੇਜ ਸਿੰਘ ਗੇਜਾ ਦੇ ਮ੍ਰਿਤਕ ਸਰੀਰ ਨੂੰ ਅਗਨੀ ਭੇਂਟ ਕਰਨ ਦੀ ਰਸਮ ਉਨ੍ਹਾਂ ਦੇ ਸਪੁੱਤਰਾਂ ਹਰਚੈਨ ਸਿੰਘ ਅਤੇ ਸੁਖਚੈਨ ਸਿੰਘ ਵੱਲੋਂ ਅਦਾ ਕੀਤੀ ਗਈ ਇਸ ਸਮੇਂ ਤਰਕਸ਼ੀਲ ਸੁਸਾਇਟੀ ਆਗੂ ਮੁਕੰਦ ਕਮਲ,ਕਵੀ ਕਰਮ ਸਿੰਘ ਕਰਮ, ਅਸ਼ੋਕ ਚਟਾਨੀ ਸਾਬਕਾ ਡਿਪਟੀ ਡਾਇਰੈਕਟਰ, ਲਖਵੀਰ ਕੋਮਲ, ਮਲਕੀਤ ਸਿੰਘ ਥਿੰਦ,ਮਾ.ਰਘਬੀਰ ਸਿੰਘ, ਸਾਧੂ ਰਾਮ,ਜਗਦੀਸ਼ ਪ੍ਰੀਤਮ, ਜਸਵੰਤ ਜੱਸੀ, ਹਰਵਿੰਦਰ ਰੋਡੇ, ਸਰਬਜੀਤ ਸ਼ੌਂਕੀ,ਸਰਪੰਚ ਜਗਸੀਰ ਸਿੰਘ ਲੰਗੇਆਣਾ, ਸਾਬਕਾ ਸਰਪੰਚ ਹਰਚਰਨ ਸਿੰਘ, ਸਾਬਕਾ ਸਰਪੰਚ ਛਿੰਦਾ ਸਿੰਘ ਅਨਪੜ੍ਹ, ਅਮਰਜੀਤ ਸਿੰਘ,ਲੋਕ ਗਾਇਕ ਸਤਪਾਲ ਕਿੰਗਰਾ,ਲੋਕ ਗਾਇਕ ਮੁਹੰਮਦ ਜੀਰਪਾਲ,ਪੰਡਤ ਮੰਗਤ ਰਾਏ ਸ਼ਰਮਾਂ,ਪਵਨ ਕੁਮਾਰ ਸ਼ਰਮਾ,ਕੋਚ ਨਿਰਮਲ ਸਿੰਘ, ਸਾਹਿਬਜੀਤ ਸਿੰਘ,ਮੇਜਰ ਸਿੰਘ, ਸਾਬਕਾ ਸਰਪੰਚ ਪਾਲ ਸਿੰਘ ਮੁੱਦਕੀ, ਗੁਰਤੇਜ ਸਿੰਘ, ਥਾਣੇਦਾਰ ਨਾਹਰ ਸਿੰਘ, ਹੌਲਦਾਰ ਬਲਕਾਰ ਸਿੰਘ, ਗ੍ਰੰਥੀ ਕਰਮ ਸਿੰਘ, ਚਮਕੌਰ ਸਿੰਘ ਕੰਡਕਟਰ, ਗੁਰਮੀਤ ਸਿੰਘ ਡੇਅਰੀ ਵਾਲਾ ਅਤੇ ਇਲਾਕੇ ਦੇ ਹੋਰ ਬਹੁਤ ਸਾਰੇ ਸ਼ੋਕ ਸੁਨੇਹੀਆਂ ਵੱਲੋਂ ਗੁਰਮੇਜ ਸਿੰਘ ਗੇਜਾ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਹੈ