ਆਦਰਸ਼ ਸਿੱਖ ਨਾਰੀਆਂ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ---ਆਦਰਸ਼ ਸਿੱਖ ਨਾਰੀਆਂ
ਲੇਖਿਕਾ ----ਡਾ ਜਗਦੀਸ ਕੌਰ ਵਾਡੀਆ
ਪ੍ਰਕਾਸ਼ਕ -----ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਪੰਨੇ ----116   ਮੁੱਲ ----150 ਰੁਪਏ (ਪੇਪਰਬੈਕ )

ਵਾਰਤਕ ਪੁਸਤਕ ਵਿਚ  ਸਿੱਖ ਇਤਿਹਾਸ ਵਿਚੋਂ 22 ਆਦਰਸ਼ ਨਾਰੀਆਂ ਦਾ ਖੋਜ ਭਰਪੂਰ ਜ਼ਿਕਰ ਹੈ ।ਪੁਸਤਕ ਦੇ ਤਿੰਨ ਭਾਗ ਹਨ ।ਪਹਿਲੇ ਭਾਂਗ ਵਿਚ ਮਾਤਾ ਤ੍ਰਿਪਤਾ ਜੀ(ਗੁਰੂ ਨਾਨਕ ਦੇਵ ਜੀ ), ਮਾਤਾ ਰਾਮੋ ਜੀ,(ਗੁਰੂ ਅੰਗਦ ਦੇਵ ਜੀ ) ਮਾਤਾ ਸੁਲਖਣੀ ਜੀ(ਗੁਰੂ ਅਮਰਦਾਸ ਜੀ ) ,ਮਾਤਾ ਦਇਆ ਕੌਰ ਜੀ( ਗੁਰੂ ਰਾਮਦਾਸ ਜੀ ) ਮਾਤਾ ਅਨੰਤੀ ਜੀ (ਗੁਰੂ ਹਰ ਰਾਇ ਜੀ )
ਦੇ ਅਲੋਕਿਕ ਜੀਵਨ ਬਾਰੇ ਹੈ ।  ਦੂਸਰੇ ਭਾਂਗ ਵਿਚ ਗੁਰੂ ਮਹਿਲਾਂ ਦੀ ਜੀਵਨੀ ਹੈ । ਮਾਤਾ ਸੁਲਖਣੀ ਜੀ (ਮਹਿਲ ਗੁਰੂ ਨਾਨਕ ਦੇਵ ਜੀ ) ,ਮਾਤਾ ਖੀਵੀ ਜੀ( ਮਹਿਲ ਗੁਰੂ ਅੰਗਦ ਦੇਵ ਜੀ ) ,ਮਾਤਾ ਮਨਸਾ ਦੇਵੀ ਜੀ( ਮਾਤਾ ਗੁਰੂ ਅਮਰਦਾਸ ਜੀ ) ਬੀਬੀ  ਭਾਨੀ ਜੀ ਮਹਿਲ ਗੁਰੂ ਰਾਮਦਾਸ ਜੀ ) ,ਮਾਤਾ ਗੰਗਾ ਜੀ (ਮਹਿਲ ਗੁਰੂ ਅਰਜਨ ਦੇਵ ਜੀ ) ,ਮਾਤਾ ਦਮੋਦਰੀ ਜੀ ਮਾਤਾ ਨਾਨਕੀ ਜੀ ,ਮਾਤਾ ਮਹਾਂਦੇਵੀ ਜੀ ( ਤਿੰਨ ਮਹਿਲ ਗੁਰੂ ਹਰਗੋਬਿੰਦ ਜੀ ) ਮਾਤਾ ਕਿਸ਼ਨ ਕੌਰ ਜੀ (ਮਹਿਲ ਗੁਰੂ ਹਰਿ ਰਾਇ ਜੀ )ਮਾਤਾ ਜੀਤੋ ਜੀ ,ਮਾਤਾ ਸੁੰਦਰੀ ਜੀ (ਮਹਿਲ ਗੁਰੂ ਗੋਬਿੰਦ ਸਿੰਘ ਜੀ ) ਮਾਤਾ ਸਾਹਿਬ ਕੌਰ ਜੀ (ਕੁਆਰਾ ਡੋਲਾ ਗੁਰੂ ਗੋਬਿੰਦ ਸਿੰਘ ਜੀ ) ਤੀਸਰੇ ਭਾਗ ਵਿਚ ਸਿਖ ਬੀਬੀਆਂ ਬੇਬੇ ਨਾਨਕੀ ਜੀ (,ਭੈਣ ਗੁਰੂ ਨਾਨਕ ਦੇਵ ਜੀ )ਬੀਬੀ ਵੀਰੋ ਜੀ (ਭੈਣ ਗੁਰੂ ਤੇਗ ਬਹਾਦਰ ਜੀ ਤੇ ਭੂਆ ਗੁਰੂ ਗੋਬਿੰਦ ਸਿੰਘ ਜੀ )ਮਾਤਾ ਭਿਰਾਈ ਜੀ ( ਭੂਆ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ) ਮਾਤਾ ਭਾਗ ਕੌਰ ਜੀ (ਮਾਈ ਭਾਂਗੋ ਝਬਾਲ ਅੰਮ੍ਰਿਤਸਰ )ਪੇਸਤਕ ਦੀ ਭੂਮਿਕਾ ਪ੍ਰਸਿਧ ਸਿੱਖ  ਇਤਿਹਾਸਕਾਰ ਨਿਰੰਜਨ ਸਿੰਘ ਸਾਥੀ ਨੇ ਲਿਖੀ ਹੈ। ਵਿਦਵਾਨ  ਲੇਖਿਕਾ ਨੇ ਪ੍ਰਿੰਸੀਪਲ ਸਤਿਬੀਰ ਸਿੰਘ, ਮਹਾਨ ਕੋਸ਼ ,ਭਾਈ ਵੀਰ ਸਿੰਘ, ਗਿਆਨੀ ਭਜਨ ਸਿੰਘ ਤੇ ਹੋਰ ਇਤਿਹਾਸਕਾਰਾਂ ਦੇ ਹਵਾਲੇ ਦਿਤੇ ਹਨ । ਕੁਝ ਜਾਣਕਾਰੀਆਂ ਵੇਖੋ –ਮਾਤਾ ਦਮੋਦਰੀ ਜੀ ਦਾ  ਜਨਮ 1596 ਵਿਚ ਪਿਤਾ ਭਾਈ ਨਰਾਇਨ ਤੇ ਮਾਤਾ ਪ੍ਰੇਮ ਦਈ ਦੇ ਗ੍ਰਹਿ ਹੋਇਆ –ਮਾਤਾ ਦਮੋਦਰੀ ਜੀ ਗੁਰੂ ਅਰਜਨ ਦੇਵ ਜੀ ਦੀ ਪਹਿਲੀ ਨੂੰਹ ਸਨ --- ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਸਨ । ਮਾਤਾ ਨਾਨਕੀ ਜੀ ਦੀ ਸ਼ਾਂਦੀ ਗੁਰੂ ਹਰਗੋਬਿੰਦ ਜੀ ਨਾਲ 1613 ਵਿਚ ਹੋਈ ਸੀ ।--ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ 1621 ਵਿਚ ਹੋਇਆ ।  ਇਸ ਕਿਸਮ ਦੀਆਂ ਬਹੁਤ  ਜਾਣਕਾਰੀਆ ਪੁਸਤਕ ਦੇ ਪੰਨਿਆਂ ਤੇ ਸ਼ਾਮਲ ਹਨ । । ਪੁਸਤਕ ਵਿਚ 11 ਸ਼ਾਂਨਦਾਰ ਤਸਵੀਰਾਂ ਹਨ ।  ਲੇਖਿਕਾ ਦਾ ਮਾਣਮੱਤਾ ਜੀਵਨ ਬਿਉਰਾ ਹੈ। ਪੁਸਤਕ ਜਗਿਆਸੂ ਪਾਠਕਾਂ ਦੇ ਪੜ੍ਹਨ ਵਾਲੀ ਹੈ।