ਆਪਸ ਦੇ ਵਿੱਚ ਪਿਆਰ ਵਧਾਈਏ ਆਜਾ ਵੀਰਾ।
ਗਿਲੇ ਤੇ ਸ਼ਿਕਵੇ ਸੱਭ ਭੁੱਲ ਜਾਈਏ ਆਜਾ ਵੀਰਾ।
ਇਹ ਦੁਨੀਆਂ ਹੈ ਚਾਰ ਦਿਨਾਂ ਦੀ ਸੱਚ ਜਾਣ ਲੈ,
ਦੂਰੀਆਂ ਆਪਾਸ ਵਿੱਚ ਘਟਾਈਏ ਆਜਾ ਵੀਰਾ।
ਆਪੋ-ਆਪਣੇ ਕਰਮਾਂ ਦਾ ਹੀ ਦੁੱਖ ਸੁੱਖ ਭੋਗਣਾ ਇਥੇ,
ਇੱਕ ਦੂਜੇ ਦੇ ਦਿਲਾਂ ਦੇ ਨੇੜੇ ਆਈਏ ਆਜਾ ਵੀਰਾ।
ਖਾਲੀ ਆਏ ਸਾਰੇ ਖਾਲੀ ਇਥੋਂ ਜਾਣਾ ਸੱਭ ਨੇ,
ਈਰਖਾ ਸਾੜਾ ਦਿਲਾਂ ਦੇ ਵਿਚੋਂ ਘਟਾਈਏ ਆਜਾ ਵੀਰਾ।
ਸ਼ੁਕਰਾਨਾ ਕਰਨਾ ਸਿੱਖੀਏ ਸਾਰੇ ਉਸ ਮਾਲਿਕ ਦਾ,
ਓਸੇ ਨੂੰ ਹੀ ਦਿਲਾਂ ਦੇ ਵਿੱਚ ਵਸਾਈਏ ਸਾਰੇ ਆਜਾ ਵੀਰਾ।
ਦੱਦਾਹੂਰੀਆ ਮੇਲਾ ਹੈ ਇਹ ਦੁਨੀਆਂ ਚਾਰ ਦਿਨਾਂ ਦਾ,
ਸਾਰੇ ਇੱਕ ਦੂਜੇ ਨੂੰ ਗਲੇ ਦੇ ਨਾਲ ਲਗਾਈਏ ਆਜਾ ਵੀਰਾ।