ਧਰਤੀ ਤੇ ਮੈ ਆਈ ਪਹਿਲਾਂ ਸੀ ਰੋਈ ,,
ਦਿੱਤਾ ਹੌਸਲਾ ਫਿਰ ਹਾਸੇ ਸੀ ਪਾਈ ।।
ਅੱਖਾਂ ਖੁੱਲ੍ਹੀਆਂ ਤੱਕਿਆ ਚਾਰ ਚੁਫੇਰਾ ,,
ਰੋਸ਼ਨੀ ਨਾ ਹਨੇਰੀ ਰਾਤ ਨਜ਼ਰੀ ਆਈ।।
ਕਿੱਧਰੇ ਸੂਰਜ ਦੀ ਲਾਲੀ ਨਾ ਦੇਖੀ ,,
ਅਸਮਾਨ ਕਾਲੀਆਂ ਘਟਾ ਨਾਲ ਸਾਈਂ ।।
ਨਾਂ ਉਮੀਦ ਕੋਈ ਸੂਰਜ਼ ਦੀ ਲਾਲੀ ਦੀ ,,
ਮੇਰੇ ਆਪਣਿਆਂ ਹੀ ਮੈ ਮਾਰ ਮੁਕਾਈ ।।
ਤੁਰਦੀ ਫਿਰਦੀ ਹਾਂ ਇੱਕ ਲਾਸ਼ ਬਣਕੇ ,,
ਕੀਹਨੂੰ ਜਾਵਾਂ ਆਪਣਾ ਦਰਦ ਸੁਣਾਈ।।
ਅਸਲੀ ਘਰ ਦਰਵਾਜ਼ੇ ਦਸਕਤ ਦਿੱਤੀ ,,
ਮੈ ਤਾਂ ਅੰਦਰੋਂ ਸੀ ਖ਼ੁਸ਼ੀਆਂ ਭਰ ਆਈ।।
ਆਪਣੀ ਬਣਾ ਜਦ ਤੇਲ ਸੀ ਚੋਇਆ ,,
ਚਾਵਾਂ ਨਾਲ ਸਭ ਨੇ ਗਲ ਲਾਈ ।।
ਸਵੇਰੇ ਹੋਈ ਜਦੋਂ ਕਿਰਨਾਂ ਸੀ ਤੱਕੀਆਂ ,,
ਮੇਰੇ ਹਿੱਸੇ ਦਰਦਾਂ ਦੀ ਹਨ੍ਹੇਰੀ ਆਈ ।।
ਫਿਰ ਦਰਦਾਂ ਨੂੰ ਮੈਂ ਪਾਈ ਗਲਵੱਕੜੀ ,,
ਹਾਕਮ ਮੀਤ ਤੁਰਦੀ ਫਿਰਦੀ ਲਾਸ਼ ਨੂੰ ,,
ਦੁੱਖਾਂ ਵਿੱਚ ਵੀ ਸਕੂਨ ਜਾਂਦੀ ਆਈ ।।