ਝੁੱਗੀਆਂ ਤੇ ਕੁੱਲੀਆਂ ਚੁਬਾਰਿਆਂ ਦਾ ਸ਼ਹਿਰ ਏ
ਧੋਖਿਆਂ ਫਰੇਬਾਂ ਅਤੇ ਲਾਰਿਆਂ ਦਾ ਸ਼ਹਿਰ ਏ
ਮਹਿਲ ਨੁੰਮਾ ਕੋਠੀਆਂ ਨੇ ਰੱਬ ਨਾਲ ਲੱਗੀਆਂ
ਕਿਤੇ ਹੈਣੀ ਛੱਤ ਕੱਚੇ ਢਾਰਿਆਂ ਦਾ ਸ਼ਹਿਰ ਏ
ਵਸਦੇ ਨੇ ਸ਼ਹਿਰ ਚੋ ਅਮੀਰ ਤੇ ਗਰੀਬ ਬੜੇ
ਦੁਸ਼ਮਣ ਤੇ ਮਿੱਤਰ ਪਿਆਰਿਆਂ ਦਾ ਸਹਿਰ
ਇਸ ਸ਼ਹਿਰ ਵਿੱਚ ਹਰ ਤਰਾਂ ਦੇ ਨੇ ਲੋਕ ਰਹਿਦੇ,
ਛੜਿਆਂ ਵਿਆਹਿਆਂ ਤੇ ਕੰਵਾਰਿਆਂ ਦਾ ਸ਼ਹਿਰ ਏ
ਕਈਆਂ ਨੂੰ ਤਾ ਸ਼ਹਿਰ ਇਹ ਰਾਸ ਵੀ ਨਹੀਂ ਆਇਆ ਹੋਣਾ,
ਹਉਕੇ, ਹੰਝੂ ਗਮਾਂ ਅਤੇ ਲਾਰਿਆਂ ਦਾ ਸ਼ਹਿਰ ਏ
ਭਾਵੇ ਬੜੇ ਵੱਸਦੇ ਨੇ ਸੋਹਣੇ ਤੇ ਸਿਆਣੇ ਲੋਕ
ਮੁੱਲ ਨਾ ਕੋਈ ਪਾਏ ਉਹ ਵਿਚਾਰਿਆ ਦਾ ਸ਼ਹਿਰ ਏ
ਧੀਆਂ ਨੂੰ ਕਤਲ ਕਰ ਦੇਦੇ ਲੋਕੀ ਕੁੱਖ ਵਿੱਚ
ਤਾਹੀ ਤਾ ਮੈ ਆਖਾਂ ਹਤਿਆਰਿਆਂ ਦਾ ਸ਼ਹਿਰ ਏ
ਦਿਲ ਵੱਟੇ ਕੱਚ ਦਿੰਦੇ ਇੱਥੋਂ ਦੇ ਲੋਕ ਬੜੇ,
ਸੋਹਣੇ ਜਿਹੇ ਠੱਗ ਵਣਜਾਰਿਆਂ ਦਾ ਸਹਿਰ ਏ
ਇਸ਼ਕੇ ਦੀ ਬਾਜੀ ਜਿੱਤ ਕਈ ਪਾ ਗਏ ਮੰਜ਼ਿਲਾਂ
ਪਰ ਬਹੁਤੇ ਗਮਾਂ ਦਿਆਂ ਮਾਰਿਆਂ ਦਾ ਸ਼ਹਿਰ ਏ
ਭਾਵੇਂ ਮੇਰੇ ਸ਼ਹਿਰ ਵਿੱਚ ਖਿੜੀ ਗੁਲਜ਼ਾਰ ਰਹਿੰਦੀ
ਤਾਂ ਵੀ ਨੈਣੋਂ ਵਹਿੰਦੇ, ਹੰਝੂ ਖਾਰਿਆਂ ਦਾ ਸ਼ਹਿਰ ਏ
ਗੁਲਾਮੀ ਵਾਲਾ ਬੂਟਾ ਤਾ, ਫਿਰ ਵੀ ਨਾ ਮਾੜਾ ਕਹੇ
ਕਿਉਕਿ ਸਾਡੇ ਮਿੱਤਰ ਪਿਆਰਿਆਂ ਦਾ ਸਹਿਰ ਏ