ਮੋਰਚਾ ਲੱਗਾ ਦਿੱਲੀ ਵਿਚ, ਕਿਸਾਨਾ ਦੀ ਭਰਮਾਰ।
ਅੱਡੀਆਂ ਚੁੱਕ ਕੇ ਵੇਖੇ ਝੂੱਠੀੇ, ਦਿੱਲੀ ਦੀ ਸਰਕਾਰ।
ਅਜ਼ਾਦੀ ਆਪਣੀ ਮੰਗਦੇ ਨੇੇ,ਮਜ਼ਦੂਰ ਅਤੇ ਕ੍ਰਿਸਾਨ।
ਨਵੇਂ ਭਾਰਤ ਵਰਸ਼ ਦਾ,ਅਸੀਂ ਕਰਨਾ ਹੈ ਨਿਰਮਾਨ।
ਟੈਂਕਾਂ ਵਰਗੇ ਟ੍ਰੈਕਟਿਰ ਸਾਡੇ,ਦਿੱਲੀ ਨੂੰ ਰਹੇ ਵੰਗਾਰ,
ਅੱਡੀਆਂ ਚੁੱਕ ਕੇ ਵੇਖੀ ਜਾਵੇ, ਦਿੱਲੀ ਦੀ ਸਰਕਾਰ।
ਰੋਕਾਂ ਤੋੜ ਕੇ ਕਿਰਤੀ ਕਾਮੇਂ, ਲਾ ਲਏ ਦਿੱਲੀ ਡੇਰੇ।
ਮੋਰਚੇ ਤੇ ਮਜਦੂਰ- ਕਿਸਾਨਾ, ਸਾਰੇ ਬਾਡਰ ਘੇਰੇ।
ਸ਼ਾਂਤਮਈ ਵਿਚ ਬੈਠੇ ਯੋਦੇ , ਕਿਸੇ ਨਾ ਕੀਤਾ ਵਾਰ,
ਅੱਡੀਆਂ ਚੁੱਕ ਕੇ ਵੇਖੇ ਝੂੱਠੀ, ਦਿੱਲੀ ਦੀ ਸਰਕਾਰ।
ਗਣਤੰਤਰ ਤੇ ਸਭ ਦਾ ਹੱਕ ਹੈ, ਲੈਣਾ ਧੌਣ ਮਰੋੜ।
ਰਾਜਿਆ! ਕੁਰਸੀ ਤੇਰੀ ਦੇ, ਹਿੱਲ ਜਾਣੇ ਸਭ ਜੋੜ।
ਕਾਲੇ ਬਿੱਲ ਕਿਸਾਨਾ ਵਾਲੇ, ਤੇਰਾ ਤੋੜਨਗੇ ਹੰਕਾਰ,
ਅੱਡੀਆਂ ਚੁੱਕ ਕੇ ਵੇਖੇ ਝੂੱਠੀ, ਦਿੱਲੀ ਦੀ ਸਰਕਾਰ।
ਅੰਬਾਨੀਆਂ -ਅਡਾਨੀਆਂ ਦੇ, ਭਰਨ ਲਈ ਭੰਡਾਰ।
ਉਲਝਣਾ ‘ਚ ਪਾ ਕੇ ਜਿਸ ਨੇ,ਕੀਤਾ ਬੜਾ ਖੁਆਰ।
ਕਿਸਾਨਾ ਤੇ ਕਿਰਤੀ ਯੋਧਿਆਂ, ਦਿਤਾ ਹੈ ਲਲਕਾਰ,
ਅੱਡੀਆਂ ਚੁੱਕ ਕੇ ਵੇਖੇ ਝੂੱਠੀ, ਦਿੱਲੀ ਦੀ ਸਰਕਾਰ।
‘ਸੁਹਲ’ ਭੀਖ ਨਾ ਮੰਗਦੇ, ਤੈਥੋਂ ਲੈਣੇ ਆਪਣੇ ਹੱਕ।
ਕਨੂੰਨ ਕਾਲੇ ਸਭ ਤੋੜ ਕੇ,ਸਾਡੇ ਹੱਕ ਤਲੀ ਤੇ ਰੱਖ।
ਸ਼ਹੀਦੀਆਂ ਜੋ ਪਾ ਗਏ ਨੇ, ਉਹਨਾਂ ਨੂੰ ਨਮਸਕਾਰ,
ਅੱਡੀਆਂ ਚੁੱਕ ਕੇ ਵੇਖੇ ਝੱੂਠੀੇ, ਦਿੱਲੀ ਦੀ ਸਰਕਾਰ।