ਕਵਿਤਾਵਾਂ

  •    ਪਿਆਰ ਵਧਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਤੁਰਦੀ ਫਿਰਦੀ ਲਾਸ਼ / ਹਾਕਮ ਸਿੰਘ ਮੀਤ (ਕਵਿਤਾ)
  •    ਸ਼ਹਿਰ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਮੈਂ ਨੀ ਡਰਦਾ ਵਹੁਟੀ ਤੋਂ / ਕੰਵਲਜੀਤ ਭੋਲਾ ਲੰਡੇ (ਕਾਵਿ ਵਿਅੰਗ )
  •    ਦਿੱਲੀ ਦੀ ਸਰਕਾਰ / ਮਲਕੀਅਤ "ਸੁਹਲ" (ਕਵਿਤਾ)
  •    ਗ਼ਜ਼ਲ / ਹਰਦੀਪ ਬਿਰਦੀ (ਗ਼ਜ਼ਲ )
  •    ਅੰਨਦਾਤਾ / ਮਹਿੰਦਰ ਮਾਨ (ਕਵਿਤਾ)
  •    ਮਤਲਬ ਨੂੰ ਜੀ ਜੀ ਹੈ / ਕੁਲਤਾਰ ਸਿੰਘ (ਕਵਿਤਾ)
  •    ਰੂਹ ਬੰਦੇ ਦਾ ਸੱਚ ਹੈ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਅਮਨ ਤੇ ਜੰਗ / ਮਹਿੰਦਰ ਮਾਨ (ਕਵਿਤਾ)
  •    ਵਾਸੀ ਪੰਜਾਬ ਦੇ / ਅਮਰਜੀਤ ਸਿੰਘ ਸਿਧੂ (ਕਵਿਤਾ)
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਇਤਿਹਾਸ ਦਾ ਪੁਨਰ-ਪਾਠ / ਰਵਿੰਦਰ ਰਵੀ (ਕਵਿਤਾ)
  •    ਫਿਤਰਤ / ਹਰਚੰਦ ਸਿੰਘ ਬਾਸੀ (ਕਵਿਤਾ)
  •    ਮੇਰੀ ਕਵਿਤਾ / ਸੁਰਜੀਤ ਸਿੰਘ ਕਾਉਂਕੇ (ਕਵਿਤਾ)
  •    ਸਵਰਗੀ ਘਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  • ਗ਼ਜ਼ਲ (ਗ਼ਜ਼ਲ )

    ਹਰਦੀਪ ਬਿਰਦੀ   

    Email: deepbirdi@yahoo.com
    Cell: +91 90416 00900
    Address:
    Ludhiana India 141003
    ਹਰਦੀਪ ਬਿਰਦੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਹਿੰਮਤ ਦੇ ਨਾਲ ਰੱਖੀਂ ਅਪਣਾ ਖ਼ਿਆਲ ਰੱਖੀਂ।
    ਹੋਵਣ 'ਗੇ ਸੱਚ ਕਦੇ ਤਾਂ ਸੁਫ਼ਨੇ ਤੂੰ ਪਾਲ਼ ਰੱਖੀਂ।

    ਨ੍ਹੇਰੇ ਦਾ ਬੋਲਬਾਲਾ ਡਰਨਾ ਨਹੀਂ ਹੈ ਇਸ ਤੋਂ
    ਦੇਣੀ ਹੈ ਮਾਤ ਇਸ ਨੂੰ ਹੱਥੀਂ ਮਸ਼ਾਲ ਰੱਖੀਂ।

    ਠੰਢਾ ਨਾ ਹੋਣ ਦੇਵੀਂ ਹਰਗਿਜ਼ ਹੀ ਜੋਸ਼ ਨੂੰ ਹੁਣ
    ਅਪਣੇ ਤੂੰ ਖ਼ੂਨ ਅੰਦਰ ਭਰਵਾਂ ਉਬਾਲ ਰੱਖੀਂ।

    ਨਿਰਭਰ ਕਿਸੇ ਤੇ ਹੋ ਕੇ ਬਣਨਾ ਗ਼ੁਲਾਮ ਨਹੀਓਂ
    ਹੱਥਾਂ 'ਚ ਕੁਝ ਤੂੰ ਅਪਣੇ ਐਸਾ ਕਮਾਲ ਰੱਖੀਂ।

    ਸ਼ੰਕਾ ਕਦੇ ਜੇ ਹੁੰਦੀ ਪੈਦਾ ਜ਼ਰਾ ਵੀ ਕਿਧਰੇ
    ਕਰਕੇ ਨਿਬੇੜਾ ਦਿਲ ਵਿਚ ਨਾ ਤੂੰ ਮਲਾਲ ਰੱਖੀਂ।

    ਮਿਲਿਆ ਉਹ ਜਦ ਕਦੇ ਵੀ ਮਨ ਵਿਚ ਨਾ ਜ਼ਹਿਰ ਘੋਲੀਂ 
    ਆਵੇ ਜੋ ਮਨ 'ਚ ਤੇਰੇ ਅਪਣਾ ਸਵਾਲ ਰੱਖੀਂ।

    ਔਂਕੜ ਕੋਈ ਜੇ ਆਈ ਦੋ ਹੱਥ ਕਰੀਂ ਤੂੰ ਹੱਸ ਕੇ
    ਦਿਲ ਵਿਚ ਜਵਾਰ ਭਾਟਾ ਪੈਰੀਂ ਭੁਚਾਲ ਰੱਖੀਂ।

    ਨਿਰਭਰ ਕਦੇ ਨਾ ਹੋਵੀਂ ਹਰਗਿਜ਼ ਹੀ ਤੂੰ ਕਿਸੇ 'ਤੇ
    ਧਰਤੀ ਬਣਾਈਂ ਅਪਣੀ ਅਪਣਾ ਪਤਾਲ ਰੱਖੀਂ।

    ਫ਼ੈਲੀ ਹੈ ਜੇ ਨਿਰਾਸ਼ਾ ਕਰਨੀ ਹੈ ਦੂਰ ਤੂੰ ਹੀ
    ਆਸਾਂ ਦੇ ਹਰ ਜਗ੍ਹਾ ਤੇ ਦੀਵੇ ਤੂੰ ਬਾਲ਼ ਰੱਖੀਂ।