ਕੀ ਪੰਜਾਬੀ ਦਾ ਹਸ਼ਰ ਵੀ ਸੰਸਕ੍ਰਿਤ ਵਰਗਾ ਹੋਣ ਵਾਲਾ ਹੈ?
(ਲੇਖ )
ਕੁਝ ਵਰ੍ਹੇ ਪਹਿਲਾਂ ਇੱਕ ਖੋਜੀ ਪੱਤਰਕਾਰ ਵਲੋਂ ਆੳਣ ਵਾਲੇ 50 ਵਰ੍ਹਿਆਂ ਵਿੱਚ ਦੁਨੀਆਂ ਭਰ ਦੀਆਂ ਲੋਪ ਹੋਣ ਵਾਲੀਆਂ 50 ਬੋਲੀਆਂ ਵਿੱਚ ਪੰਜਾਬੀ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ।ੳਦੋਂ ਤੋਂ ਇਹ ਪ੍ਰਸ਼ਨ ਵਾਰ-ਵਾਰ ਮਨ ਨੂੰ ਚਰੂੰਡਦਾ ਹੈ ਕਿ ਸੱਚਮੁਚ ਇਹ ਧਰਤੀ ਮਾਂ ਬੋਲੀ ਪੰਜਾਬੀ ਤੋਂ ਸੱਖਣੀ ਹੋ ਜਾਵੇਗੀ?ਦੂਸਰੇ ਪਾਸੇ ਮਨ ਇਹ ਵੀ ਕਹਿੰਦਾ ਹੈ ਕਿ ਜਿਸ ਪੰਜਾਬੀ ਨੂੰ ਬਾਬਾ ਨਾਨਕ ਦਾ ਅਸ਼ੀਰਵਾਦ ਪ੍ਰਾਪਤ ਹੈ।ਜਿਸ ਬਾਣੀ ਨੂੰ ਸਾਡੇ ਗੂਰੂਆਂ ਤੇ ਸੂਫੀ ਸੰਤਾਂ ਨੇ ਸੰਵਾਰਿਆਂ ਸ਼ਿੰਗਾਰਿਆ ਹੈ ੳਸ ਪੰਜਾਬੀ ਤੇ ਮੰਡਰਾੳਂਦੇ ਕਿਸੇ ਅਜਿਹੇ ਖਤਰੇ ਵਾਰੇ ਸੋਚਣਾ ਵਿਅਰਥ ਹੈ।ਲਗਦਾ ਹੈ ਅਜਿਹੀ ਟਿੱਪਣੀ ਕਰਨ ਵਾਲੇੇ ਖੋਜੀ ਪੱਤਰਕਾਰ ਨੇ ਅਟਕਲਪੱਚੂ ਜਿਹਾ ਮਾਰਿਆ ਹੈ।
ਪਰ ਨਾਲ ਦੀ ਨਾਲ ਇਹ ਗੱਲ ਵੀ ਸੋਚਣ ਅਤੇ ਵਿਚਾਰਨਯੋਗ ਹੈ ਕਿ ਕਿਸੇ ਸਮੇਂ ਸੰਸਕ੍ਰਿਤ ਭਾਸਾ ਇੱਕ ਬਹੁਤ ਹੀ ਸਮਰਿਧ ਭਾਸ਼ਾ ਰਹੀ ਹੈ। ਇਸ ਨੂੰ ਵੀ ਦੇਵਬਾਣੀ ਯਾਨੀ ਦੇਵਤਿਆਂ ਵਲੋਂ ੳਚਰੀ ਹੋਈ ਭਾਸਾ ਮੰਨਿਆ ਜਾਂਦਾ ਸੀ ।ਆਰੀਆ ਲੋਕ ਰਿਗਵੇਦ ਨੂੰ ਵਿਸ਼ਵ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਮੰਨਦੇ ਹਨ।ਅਸ਼ਟਅਧਿਆਏ ਅਨੁਸਾਰ ਰਿਗਵੇਦ ਵਿੱਚ 64 ਧੁਨੀਆਂ ਹਨ ਅਤੇ ਯਜੁਰਵੇਦ ਵਿੱਚ 63 ਧੁਨੀਆਂ ਹਨ।ਚਾਰ ਵੇਦਾਂ ਤੋਂ ਇਲਾਵਾ 200 ੳਪਨਿਸ਼ਦ,18 ਪੁਰਾਣ,6 ਦਰਸ਼ਨ,27 ਸਿਮਰਿਤੀਆਂ ,ਰਮਾਇਣ ਤੇ ਮਹਾਭਾਰਤ ਵਰਗੇ ਵੱਡ ਅਕਾਰੀ ਐਪਿਕ , ਅਮਰਕੋਸ਼,ਨਾਵਲ ਤੇ ਨਾਟਕ ਸੰਸਕ੍ਰਿਤ ਭਾਸ਼ਾ ਵਿੱਚ ਰਚੇ ਗਏ ।ਆਰਿਆਭੱਟ ਨੇ ਸੰਸਕ੍ਰਿਤ ਵਿੱਚ ਜੋਤਿਸ਼ ਸ਼ਾਸ਼ਤਰ ਲਿਖਿਆ।ਇਤਿਹਾਸਕ ਪ੍ਰਾਚੀ ਸ਼ਿਲਾਲੇਖ ਵੀ ਲਿਖੇ ਗਏ।ਸੰਸਕ੍ਰਿਤ ਕਈ ਲਿਪੀਆਂ ਪਾਲੀ,ਗੁਪਤਾ,ਮਾਗਾਧੀ,ਟਾਕਰੀ,ਮੌੜੀ ਅਤੇ ਦੇਵਨਾਗਰੀ ਵਿੱਚ ਲਿਖੀ ਜਾਂਦੀ ਰਹੀ।ਆਰਿਆ ਲੋਕਾਂ ਨੇ ਇਰਾਨ ਤੋਂ ਆ ਕੇ ਦਰਾਵਿੜਾਂ ਤੇ ਸੰਸਕ੍ਰਿਤ ਭਾਸ਼ਾ ਅਤੇ ਵੈਦਿਕ ਸੰਸਕ੍ਰਿਤੀ ਲਾਗੂ ਕਰਾ ਦਿੱਤੀ ਸੀ।ਸੰਸਕ੍ਰਿਤ ਨੂੰ ਆਰੀਆ ਰਾਜ ਦੀ ਸਰਕਾਰੀ ਭਾਸ਼ਾ ਦਾ ਦਰਜ਼ਾ ਵੀ ਪ੍ਰਾਪਤ ਸੀ।ਸੰਸਕ੍ਰਿਤ ਨੂੰ ਹੋਰ ਭਾਰਤੀ ਭਾਸ਼ਾਵਾਂ ਦੀ ਜਨਮਦਾਤੀ ਵੀ ਕਿਹਾ ਗਿਆ ਹੈ।ਕਿੳਂਕਿ ਹੋਰ ਭਾਰਤੀ ਭਾਸ਼ਾਵਾਂ ਵਿੱਚ ਸੰਸਕ੍ਰਿਤ ਦੇ ਬਹੁਤ ਸਾਰੇ ਸ਼ਬਦ ਹੂਬਹੂ ਅਤੇ ਵਿਕਰਤ ਰੂਪ ਵਿੱਚ ਮਿਲਦੇ ਹਨ।( ੳੰਜ ਭਾਸ਼ਾ ਵਿਗਿਆਨੀ ਅਰਨੈਸਟ ਟ੍ਰਾਈੰਫ ਨੇ ਇਂਨਾਂ੍ਹ ਸ਼ਬਦਾਂ ਨੂੰ ਸੰਸਕ੍ਰਿਤ ਦੇ ਨਹੀਂ ਸਗੋਂ ਸਥਾਨਕ ਬੋਲੀਆਂ ਦੇ ਸ਼ਬਦ ਦੱਸਿਆ ਹੈ)ਇੰਨੀ ਸਮਰਿਧ ਅਤੇ ਸਰਕਾਰੀ ਸਰਪ੍ਰਸਤੀ ਪ੍ਰਾਪਤ ਹੋਣ ਦੇ ਬਾਵਜੂਦ ਸੰਸਕ੍ਰਿਤ ਲੋਕਾਂ ਨਾਲੋਂ ਟੁਟਦੀ ਟੁਟਦੀ ਭਾਰਤੀ ੳਪਮਹਾਦੀਪ ਤੋਂ ਲਗਭਗ ਲੋਪ ਹੀ ਹੋ ਗਈ ਹੈ।ਜੇ ਇੰਨੀ ਅਮੀਰ ਅਤੇ ਵਿਕਸਤ ਸੰਸਕ੍ਰਿਤ ਭਾਸ਼ਾ ਦਾ ਇਹ ਹਸ਼ਰ ਹੋਇਆ ਹੈ ਤੇ ਜੇ ਅਸੀਂ ਪੰਜਾਬੀ ਵਾਰੇ ਅਵੇਸਲੇ ਰਹੇ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਕਿ ਸਾਡੀਆਂ ਆੳਣ ਵਾਲੀਆਂ ਪੀੜ੍ਹੀਆਂ ਆਪਣੇ ਅੱਖੀਂ ਇਸ ਹਸ਼ਰ ਨੂੰ ਵਾਪਰਦਿਆਂ ਵੇਖਣਗੀਆਂ।
ਇੱਥੇ ਸਭ ਤੋਂ ਵੱਡੀ ਵਿਚਾਰਨ ਵਾਲੀ ਗੱਲ ਇਹ ਹੈ ਕਿ ੳਹ ਕਿਹੜੇ ਕਾਰਣ ਸਨ ਜਿਨਾਂ੍ਹ ਨੇ ਸੰਸਕ੍ਰਿਤ ਨੂੰ ਲੋਪ ਹੋਣ ਦੇ ਕੰਢੇ ਤੇ ਪੁਜਾਇਆ ਹੈ।ਇੱਕ ਪਾਸੇ ਸਾਡਾ ਗਿਲਾ ਜੇ ਐਡ ਕੇ ਨਾਲ ਵੀ ਹੈ ਕਿ ੳੱਥੇ ੳਰਦੂ ਦੀ ਥਾਂ ਪੰਜਾਬੀ ਪਹਿਲੀ ਭਾਸ਼ਾ ਹੋਣੀ ਚਾਹੀਦੀ ਹੈ।ਅਸੀਂ ਬਹੁਗਿਣਤੀ ਹਿੰਦੂ ਤੇ ਹਿੰਦੀ ਭਾਸ਼ੀ ਪ੍ਰਦੇਸ਼ਾਂ ਹਿਮਾਚਲ ਨਾਲ ਵੀ ਗਿਲਾ ਕਰਦੇ ਹਾਂ ਕਿ ੳੱਥੇ ਹਿੰਦੀ ਦੀ ਥਾਂ ਪੰਜਾਬੀ ਪਹਿਲੀ ਭਾਸ਼ਾ ਹੋਣੀ ਚਾਹੀਦੀ ਹੈ।ਸਾਨੂੰ ਹਰਿਆਣਾ,ਦਿੱਲੀ ਤੇ ਵੀ ਗਿਲਾ ਹੈ ਕਿ ੳੱਥੇ ਪੰਜਾਬੀ ਦੂਜੀ ਭਾਸ਼ਾ ਹੋਣ ਦੇ ਬਾਵਜੂਦ ਪੰਜਾਬੀ ਨੂੰ ਬਣਦਾ ਸਥਾਨ ਪ੍ਰਾਪਤ ਨਹੀਂ ਹੋਇਆ ਹੈ।ਸਾਨੂੰ ਕੈਨੇਡਾ ਵਿੱਚ ਪੰਜਾਬੀ ਨੂੰ ਤੀਸਰਾ ਦਰਜਾ ਦੇਣ ਤੇ ਵੀ ਇਤਰਾਜ ਹੈ।ਸਾਨੂੰ ਇਹ ਵੀ ਗਿਲਾ ਹੈ ਕਿ ਪਾਕਿਸਤਾਨ ਵਿੱਚ 70 ਫੀਸਦੀ ਪੰਜਾਬੀ ਹਨ ੳੱਥੇ ਰਾਸ਼ਟਰੀ ਭਾਸ਼ਾ ਉਰਦੂ ਕਿੳਂ ਹੈ।ਪੰਜਾਬੀ ਬੋਲਣ ਵਾਲਿਆਂ ਦੀ ਬਹੁਗਿਣਤੀ ਹੋਣ ਦੇ ਬਾਵਜੂਦ ੳਥੱੇ ਪੰਜਾਬੀ ਸਰਕਾਰੀ ਭਾਸ਼ਾ ਕਿੳਂ ਨਹੀਂ ਹੈ?ੳੱਥੇ ਜਿਹੜੇ ਪੰਜਾਬੀ ਲਿਖਦੇ ਵੀ ਹਨ ੳਹ ਗੁਰਮੁਖੀ ਦੀ ਬਜਾਏ ਸ਼ਾਹਮੁਖੀ ਵਿੱਚ ਲਿਖਦੇ ਹਨ।ਪਰ ਲਗਦਾ ਹੈ ਕਿ ਸਾਨੂੰ ਇਹ ਸਭ ਰੋਸੇ-ਗਿਲੇ ਤੇ ਇਤਰਾਜ ਛੱਡ ਕੇ ਸਭ ਤੋਂ ਪਹਿਲੋਂ ਆਪਣੀ ਪੀੜੀ੍ਹ ਹੇਠ ਸੋਟਾ ਫੇਰਨਾ ਚਾਹੀਦਾ ਹੈ ਕਿ ਭਾਰਤੀ ਪੰਜਾਬ ਜਿੱਥੇ ਬਹੁਗਿਣਤੀ ਪੰਜਾਬੀ ਵਸਦੇ ਹਨ ਅਤੇ ਰਾਜ ਭਾਸ਼ਾ ਪੰਜਾਬੀ ਹੋਣ ਦੇ ਬਾਵਜੂਦ ਅਸੀਂ ਪੰਜਾਬੀ ਨੂੰ ੳਹ ਸਥਾਨ ਨਹੀਂ ਦੁਆ ਸਕੇ ,ਜਿਹੜਾ ੳਸ ਦਾ ਹੋਣਾ ਚਾਹੀਦਾ ਸੀ।ਅੱਜ ਵੀ ਪੰਜਾਬੀ ਲਾਗੂ ਕਰਾੳਣ ਲਈ ਧਰਨੇ,ਮੁਜਾ੍ਹਰੇ,ਰੈਲੀਆਂ ਅਤੇ ਸੈਮੀਨਾਰ ਕਰਾੳਣੇ ਪੈ ਰਹੇ ਹਨ।ਪੰਜਾਬੀ ਸੂਬਾ ਬਨਣ ਦੀ ਅੱਧੀ ਸਦੀ ਲੰਘਣ ਮਗਰੋਂ ਵੀ ਸਾਨੂੰ ਪੰਜਾਬ ਵਿੱਚ ਹੀ ਥਾਂ- ਥਾਂ ਤੇ ,ਪੰਜਾਬੀ ਪੜ੍ਹੋ,ਪੰਜਾਬੀ ਲਿਖੋ ਅਤੇ ਪੰਜਾਬੀ ਬੋਲੋ “ ਦੇ ਸਲੋਗਨ ਕਿੳਂ ਲਿਖਣੇ ਪੈ ਰਹੇ ਹਨ ?ਚਲੋ ਇਸਦੇ ਰਾਜਨੀਤਕ ਕਾਰਣ ਵੀ ਹੋ ਸਕਦੇ ਹਨ।ਸਰਕਾਰਾਂ ਪੰਜਾਬੀ ਪ੍ਰਤੀ ਸੁਹਿਰਦ ਨਹੀਂ ਰਹੀਆਂ।ਪਰ ਪੰਜਾਬ ਵਿੱਚ ਪਿੰਡ- ਪਿੰਡ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਮਾਧਿਅਮ ਹੋਣ ਦੇ ਬਾਵਜੂਦ ਅੰਗ੍ਰੇਜੀ ਮਾਧਿਅਮ ਵਾਲੇ ਪ੍ਰਾਇਵੇਟ ਸਕੂਲਾਂ ਦੀ ਚੜ੍ਹਤ ਕਿਉਂ ਹੈ?
ਦਰਅਸਲ ਪਾਣੀਨੀ ਨੇ ਸੰਸਕ੍ਰਿਤ ਵਿੱਚ 43 ਧੁਨੀਆਂ ਅਤੇ 14 ਸੂਤਰਾਂ ਰਾਹੀਂ ਸਖਤ ਨਿਯਮ ਬਣਾ ਕੇ ਸੰਸਕ੍ਰਿਤ ਨੂੰ ਵਿਆਕਰਣ ਪੱਖੋਂ ਸ਼ੁਧ ਰੱਖਣ ਦਾ ੳਪਰਾਲਾ ਕੀਤਾ ਸੀ ਤਾਂ ਜੋ ਇਸ ਵਿੱਚ ਕਿਸੇ ਹੋਰ ਭਾਸ਼ਾ ਦੇ ਸ਼ਬਦਾਂ ਦੀ ਮਿਲਾਵਟ ਨਾਂ
(2)
ਹੋ ਸਕੇ।ਪਰ ਇਸ ਦਾ ਨਤੀਜਾ ਸਭ ਦੇ ਸਾ੍ਹਮਣੇ ਹੈ।ਭਾਸ਼ਾ ਦਾ ਔਖਾਪਣ ਅਤੇ ਉਸ ਵਿੱਚ ਲਚਕਤਾ ਦੀ ਘਾਟ ਕਰਕੇ ਸੰਸਕ੍ਰਿਤ ਨੂੰ ਇਹ ਦਿਨ ਵੇਖਣਾ ਪਿਆ ਹੈ। ਭਾਸ਼ਾ ਤਾਂ ਇੱਕ ਵਗਦਾ ਦਰਿਆ ਹੂੰਦੀ ਹੈ ।ੳਸ ਵਿੱਚ ਹੋਰ ਬੋਲੀਆਂ,ੳਪਬੋਲੀਆਂ ਦੇ ਝਰਨੇ ਡਿੱਗਦੇ ਰਹਿਣ ਨਾਲ ਉਸ ਦਾ ਪ੍ਰਵਾਹ ਬਣਿਆ ਰਹਿੰਦਾ ਹੈ।ਭਾਸ਼ਾ ਦਾ ਹਾਜਮਾ ਤੱਕੜਾ ਹੋਣਾ ਚਾਹੀਦਾ ਹੈ।ਪਰ ਸੰਸਕ੍ਰਿਤ ਦੇ ਵਿਦਵਾਨਾਂ ਨੇ ਸੰਸਕ੍ਰਿਤ ਨੂੰ ਸਖਤ ਨਿਯਮਾਂ ਦੇ ਸ਼ਿਕੰਜੇ ਵਿੱਚ ਕੱਸੀ ਰਖਿਆ ਤੇ ਇਹ ਭਾਸ਼ਾ ਸੁੰਗੜਦੀ -ਸੁੰਗੜਦੀ ,ਆਮ ਲੋਕਾਂ ਤੋਂ ਦੂਰ ਹੁੰਦੀ ਹੁੰਦੀ ਮਰਨ ਕੰਢੇ ਤੇ ਪੁਜ ਗਈ।
ਜੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬੀ ਨੂੰ ਬਾਬਾ ਨਾਨਕ ਨੇ ਗੁਰਮੁਖੀ ਦਾ ਲਿਬਾਸ ਪੁਆ ਕੇ ੳਸ ਵਿੱਚ ਆਪਣੇ ਫਲਸਫੇ ਦੀ ਰੂਹ ਫੂਕ ਦਿੱਤੀ ਹੋਈ ਹੈ।ਗੁਰਮੁਖੀ ਦੇ ਪੈਂਤੀ ਅੱਖਰਾਂ ਵਿੱਚ ਬੰਨ੍ਹ ਕੇ ਪੋਠੋਹਾਰੀ ਵਿੱਚ ਆਪਣੀ ਬਾਣੀ ਦੀ ਰਚਨਾ ਕੀਤੀ ਹੈ।ਮਗਰੋਂ ਗੁਰੁ ਸਾਹਿਬਾਨ ਵਲੋਂ ਗੁਰਮੁਖੀ ਵਿੱਚ ਦਸ਼ਮ ਗ੍ਰੰਥ ਸਾਜੇ ਜਾਣ ਤੇ ਪੰਜਾਬੀ ਅਮਰ ਹੋ ਗਈ ਹੈ ਤਾਂ ਅਸੀਂ ਸ਼ਾਇਦ ਬਹੁਤ ਵੱਡੇ ਮੁਗਾਲਤੇ ਦਾ ਸ਼ਿਕਾਰ ਹੋਏ ਪਏ ਹਾਂਂ।ਇਹੋ ਭੁਲੇਖਾ ਸੰਸਕ੍ਰਿਤ ਦੇ ਪ੍ਰਸ਼ੰਸਕਾਂ ਨੂੰ ਵੀ ਸੀ ਕਿ ਜਿਸ ਸੰਸਕ੍ਰਿਤ ਨੂੰ ੳਹ ਦੇਵਬਾਣੀ ਕਹਿ ਕੇ ਪੂਜਦੇ ਹਨ।ਜਿਸ ਵਿੱਚ ਪ੍ਰਾਚੀਨਤਮ ਗ੍ਰੰਥ ਸਿਰਜੇ ਗਏ ਹੋਣ,ੳਸ ਤੇ ਭਲਾ ਕੋਈ ਸੰਕਟ ਕਿਂਵੇ ਆ ਸਕਦਾ ਹੈ।ਪਰ ਇਸ ਵਿਸ਼ਵਾਸ਼ ਦੇ ੳਲਟ ਅੱਜ ਸੰਸਕ੍ਰਿਤ ਦੇ ਨਾਮਲੇਵਾ ਟਾਂਵੇ-ਟਾਂਵੇ ਹੀ ਮਿਲਦੇ ਹਨ।
ਇਤਿਹਾਸ ਗਵਾਹ ਹੈ ਕਿ ਜਿਹੜੀਆਂ ਨਸਲਾਂ ਨੇ ਭਾਰਤ ਤੇ ਰਾਜ ਕੀਤਾ ੳਨਾਂ੍ਹ ਨੇ ਆਪਣੀ ਭਾਸਾ ਅਤੇ ਸਭਿਆਚਾਰ ਨਾਲ ਲੋਕਾਂ ਨੂੰ ਗੁਲਾਮ ਬਣਾਇਆ।ਸੰਸਕ੍ਰਿਤ ਤੇ ਪਹਿਲਾ ਹਮਲਾ ਪਾਲੀ ਦਾ ਵੀ ਹੋਇਆ ਸੀ ਅਤੇ ਅਸ਼ੋਕਾ ਦੀ ਗ੍ਰੇਟ ਮਗਰੋਂ ਗਾਇਬ ਹੋ ਕੇ ਸੰਸਕ੍ਰਿਤ ਮੁੜ ਹਾਵੀ ਹੋ ਗਈ ਸੀ।ਇਸ ਮਗਰੋਂ ਸਾਡੇ ਤੇ ਮੁਗਲਾਂ ਦਾ ਹਮਲਾ ਹੋਇਆ ਤੇ ਫਿਰ ਕਈ ਸੌ ਸਾਲ ਅਰਬੀ ਫਾਰਸੀ ਦਾ ਬੋਲਬਾਲਾ ਰਿਹਾ।ਫਿਰ ਅੰਗੈਜ ਆਏ ਤੇ ਉਨਾਂ੍ਹ ਨੇ ਅੰਗੈ੍ਰਜੀ ਤੇ ਅੰਗ੍ਰੇਜੀਅਤ ਨਾਲ ਕਈ ਸਦੀਆਂ ਸਾਨੂੰ ਗੁਲਾਮ ਬਣਾਈ ਰਖਿਆ।ਹੈਰਾਨੀ ਦੀ ਗੱਲ ਹੈ ਕਿ ਅੰਗ੍ਰੇਜਾਂ ਦੀ ਰੁਖਸਤਗੀ ਤੋਂ ਪੌਣੀ ਸਦੀ ਲੱਘ ਜਾਣ ਮਗਰੋਂ ਵੀ ਸਾਡੇ ਤੇ ਅੰਗ੍ਰੇਜੀ ਅਤੇ ਅੰਗ੍ਰੇਜੀਅਤ ਦਿਨੋ ਦਿਨ ਵਧਦੀ ਹੀ ਜਾ ਰਹੀ ਹੈ।
ਪੰਜਾਬੀ ਭਾਸ਼ਾ ਦੇ ਖੋਜੀ ਵਿਦਵਾਨ ਨਾਜਰ ਸਿੰਘ ਨੇ ਆਪਣੀ 52 ਸਾਲ ਦੀ ਖੋਜ ੳਪਰੰਤ ਲਿਖੀ ਪੁਸਤਕ “ਪੰਜਾਬੀ ਦਾ ਮੁੱਢ” ਵਿੱਚ ਦਲੀਲਾਂ ਦੇ ਆਧਾਰ ਤੇ ਦਸਿਆ ਹੈ ਕਿ ਪੰਜਾਬੀ ਤਾਂ ਸੰਸਕ੍ਰਿਤ ਤੋਂ ਪਹਿਲਾਂ ਦਰਾਵਿੜਾਂ ਦੇ ਸਮੇਂ ਪ੍ਰਚਲਿਤ ਸੀ ਅਤੇ ਟਾਕਰੀ ਲਿਪੀ ਵਿੱਚ ਲਿਖੀ ਜਾਂਦੀ ਸੀ।ਪੰਜਾਬੀ ਸਾੋਿਹਤ ਦਾ ਇਤਿਹਾਸ(ਪੰਜਾਬੀ ਭਾਸਾ ਵਿਭਾਗ) ਮੁਤਾਬਕ ਮਹਿਮੂਦ ਗਜਨਵੀ ਦੇ ਸਮੇਂ ਪੰਜਾਬੀ ਦਾ ਪਹਿਲਾ ਲਿਖਾਰੀ ਅਬਦੁਲ ਰਹਿਮਾਨ ਹੋਇਆ ਹੈ।ਉਹ ਗ਼ੈਰ ਆਰੀਅਨ ਸੀ।ਪੰਜਾਬੀ ਦੀ ਪਹਿਲੀ ਪ੍ਰੈਸ ਵੀ 1808 ਵਿੱਚ ਸੀ ਐਮ ਸੀ. ਲੁਧਿਆਣਾ ਵਿਖੇ ਅੰਗ੍ਰੇਜਾਂ ਵਲੋਂ ਆਪਣੀ ਬਾਈਬਲ ਅਤੇ ਹੋਰ ਧਾਰਮਿਕ ਸਮਗਰੀ ਛਾਪਣ ਲਈ ਸਥਾਪਿਤ ਕੀਤੀ ਗਈ ਸੀ।ੳਨਾਂ੍ਹ ਦਾ ਮੰਤਵ ਸਥਨਕ ਬੋਲੀ ਰਾਹੀਂ ਸਥਾਨਕ ਲੋਕਾਂ ਵਿੱਚ ਆਪਣੀ ਇਸਾਈਅਤ ਦਾ ਪ੍ਰਚਾਰ ਕਰਨਾ ਸੀ।ਇਹ ਅੰਗ੍ਰੇਜ ਨਾ ਦਰਾਵਿੜ ਸਨ,ਨਾ ਆਰੀਅਨ ਤੇ ਨਾ ਹੀ ਮੁਸਲਮ ਸਨ।ਨਾ ਹੀ ੳਨਾਂ੍ਹ ਦੀ ਭਾਸ਼ਾ ਸੰਸਕ੍ਰਿਤ ਜਾਂ ਅਰਬੀ ਫਾਰਸੀ ਸੀ।
ਸਿੱਖ ਰਾਜਿਆਂ ਵਿੱਚੋਂ ਵੀ ਆਖਰੀ ਰਾਜਾ ਰਣਜੀਤ ਸਿੰਘ ਨੇ ਵੀ ਪੰਜਾਬੀ ਵੱਲ ਕੋਈ ਧਿਆਨ ਨਾ ਦਿੱਤਾ।ਮਹਾਰਾਜਾ ਰਣਜੀਤ ਸਮੇਂ ਫਾਰਸੀ ਰਾਜ ਭਾਸਾ ਸੀ।ਅੰਗ੍ਰੇਜ ਆਏ ਤਾਂ ਫਾਰਸੀ ਵੀ ਖਤਮ ਹੋ ਗਈ ਤੇ ੳਨਾਂ੍ਹ ਨੇ ਅੰਗ੍ਰੇਜੀ ਨੂੰ ਮੀਡੀਅਮ ਆਫ ਇਨਸਟ੍ਰਕਸ਼ਨ ਬਣਾ ਦਿੱਤਾ।ੳਸ ਸਮੇਂ ਅੰਗ੍ਰੇਜਾਂ ਨੇ ਬੜੀ ਚਲਾਕੀ ਨਾਲ ਮੁਸਲਮ ਬਹੁਤਾਤ ਵਾਲੇ ਲੋਕਾਂ ਵਿੱਚ ੳਰਦੂ ਨੂੰ ਵੀ ਤਰਜੀਹ ਦਿੱਤੀ ।ਪੰਜਾਬੀ ਜਾਂ ਕਿਸੇ ਹੋਰ ਭਾਸ਼ਾ ਨੂੰ ਨਹੀਂ। ਆਜਾਦ ਪਾਕਿਸਤਾਨ ਵਿੱਚ ਉਰਦੂ ਰਾਜ ਭਾਸ਼ਾ ਹੈ ਅਤੇ ਅੰਗ੍ਰੇਜੀ ਸੰਪਰਕ ਭਾਸਾ ਹੈ ਪੰਜਾਬੀ ਨਹੀਂ।ਬੇਸ਼ੱਕ ੳੱਥੋਂ ਦੇ ਵਧੇਰੇ ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ ਪੰਜਾਬੀ ਬੋਲਦੇ ਖੇਤਰਾਂ ਵਿੱਚੋਂ ਹੀ ਬਣੇ ਹਨ।ਪੰਜਾਬੀ ਪ੍ਰਤੀ ਜੋ ਰਵੱਈਆ ਸਾਡੇ ਸਿੱਖ ਰਾਜਿਆਂ ਦਾ ਸੀ ਉਹੀੳ ਕੰਮ ਸਾਡੀਆ ਮੌਕੇ ਦੀਆ ਸਰਕਾਰਾਂ ਨੇ ਕੀਤਾ ਹੈ।ੳਨਾਂ੍ਹ ਵਲੋਂ ਪੰਜਾਬੀ ਪ੍ਰਤੀ ਕੋਈ ਸੁਹਿਰਦਤਾ ਜਾਂ ਸਰਪ੍ਰਸਤੀ ਨਹੀਂ ਵਿਖਾਈ ਗਈ।
ਹੁਣ 21ਵੀਂ ਸਦੀ ਵਿੱਚ ਸਾਡੀ ਸੰਸਕ੍ਰਿਤੀ ਅਤੇ ਸਭਿਆਚਾਰ ਤੇ ਗਲੋਬੇਲਾੲਜਿੇਸ਼ਨ ਅਤੇ ਸੂਚਨਾ ਤਕਨਾਲੋਜੀ ਦਾ ਜਿਹੜਾ ਜਬਰਦਸਤ ਹਮਲਾ ਹੋਇਆ ਹੈ।ਅਸੀਂ ਉਸ ਵਲੋਂ ਇੱਕਦਮ ਅਵੇਸਲੇ ਹਾਂ।ਵਿਸ਼ੇਸ਼ ਕਰਕੇ ਸਾਡੀ ਨਵੀਂ ਪੀੜੀ੍ਹ ਇਸ ਹਮਲੇ ਦੇ ਪ੍ਰਭਾਵ ਨੂੰ ਬਿਲਕੁਲ ਹੀ ਮਹਿਸੂਸ ਨਹੀਂ ਕਰ ਰਹੀ ਹੇ।ਅਸੀਂ ਪਛੱਮੀ ਸਭਿਆਚਾਰ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਾਂ।ਸਾਡੀ ਭਾਸ਼ਾ ਬੋਲੀ,ਰਹਿਣ-ਸਹਿਣ,ਗੀਤ-ਸੰਗੀਤ,ਰਸਮੋ-ਰਿਵਾਜ ਤੇਜੀ ਨਾਲ ਬਦਲਦੇ ਜਾ ਰਹੇ ਹਨ।ਇਸ ਬੇਹਦ ਖਤਰਨਾਕ ਰੁਝਾਨ ਹੇਠ
(3)
ਸਾਡੀ ਪੰਜਾਬੀ ਭਾਸ਼ਾ ਨੂੰ ਅੰਦਰੋਅੰਦਰੀ ਖੌਰਾ ਲੱਗ ਰਿਹਾ ਹੈ।ਪੰਜਾਬੀ ਗੁਰੂਦਵਾੲਰਿਆਂ,ਡੇਰਿਆਂ,ਧਾਰਮਿਕ ਕਾਰਜਾਂ ਅਤੇ ਸਰਕਾਰੀ ਸਕੂਲਾਂ ਤੱਕ ਸੁੰਗੜ ਕੇ ਰਹਿ ਗਈ ਹੈ।
ਕਿਸੇ ਵੀ ਭਾਸ਼ਾ-ਬੋਲੀ ਦੀ ਸਲਾਮਤੀ ਲਈ ਜਿੱਥੇ ਉਸ ਨੂੰ ਸਰਕਾਰੀ ਸਰਪ੍ਰਸਤੀ ਦੀ ਲੋੜ ਹੁੰਦੀ ਹੈ ,ਉੱਥੇ ਉੱਥੋਂ ਦੇ ਲੋਕ ਆਪਣੀ ਬੋਲਚਾਲ ਅਤੇ ਲੋਕ ਸਭਿਆਚਾਰ ਰਾਹੀਂ ਉਸ ਨੂੰ ਜ਼ਿੰਦਾ ਰਖਦੇ ਹਨ।ਲਿਖਾਰੀ ਉਸ ਭਾਸ਼ਾ ਵਿੱਚ ੳੁੱਚ ਕੋਟੀ ਦਾ ਸਾਹਿਤ ਰਚ ਕੇ ਉਸ ਦੀ ਮਹਿਕ ਨੂੰ ਸਰਹੱਦਾਂ ਤੋਂ ਪਾਰ ਪੁਜਾੳਂਦੇ ਹਨ।ਮਾਪੇ ਆਪਣੇ ਬੱਿਚਆਂ ਨੂੰ ਆਪਣੀ ਮਾਂ ਬੋਲੀ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਦੇ ਹਨ।ਅਧਿਆਪਕ ਨਵੀਂ ਪਨੀਰੀ ਨੂੰ ਉਸ ਭਾਸ਼ਾ ਵਿੱਚ ਅੱਖਰ ਗਿਆਨ ਦੇਕੇ,ਉਸ ਭਾਸ਼ਾ ਦਾ ਵਿਆਕਰਣ, ਇਤਿਹਾਸ ਅਤੇ ਅਮੀਰੀ ਸਮਝਾ ਕੇ ਉਸ ਨੂੰ ਸਦੀਵੀ ਬਣਾਉਂਦੇ ਹਨ।ਪੰਜਾਬ ਵਿੱਚ ਇਹ ਇੱਕ ਬਹੁਤ ਹੀ ਗੰਭੀਰ ਵਿਸ਼ਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਹੀ ਸਿੱਖਿਆ ਦਾ ਮਾਧਿਅਮ ਪੰਜਾਬੀ ਹੈ ਅਤੇ ਸਾਡੇ ਰਾਜਨੇਤਾਵਾਂ,ਵਿਦਿਆ ਦੇ ਵਪਾਰੀਆਂ ਅਤੇ ਧਾਰਮਿਕ ਸੰਗਠਨਾਂ ਦੇ ਨਾਂ ਹੇਠ ਚਲਾਏ ਜਾ ਰਹੇ ਪ੍ਰਾਇਵੇਟ ਸਕੂਲਾਂ ਵਿੱਚ ਪੰਜਾਬੀ ਤੋਂ ਪਰਹੇਜ ਕੀਤਾ ਜਾਂਦਾ ਹੈ।ਅਜਿਹੇ ਕਈ ਸਕੂਲਾਂ ਵਿੱਚ ਤਾਂ ਪੰਜਾਬੀ ਬੋਲਣ ਤੇ ਵਿਦਿਆਰਥੀਆਂ ਨੁੰ ਜ਼ੁਰਮਾਨਾ ਲਾਉਣ ਦੀਆਂ ਵੀ ਖਬਰਾਂ ਪੜ੍ਹਣ-ਸੁਣਨ ਨੂੰ ਮਿਲਦੀਆਂ ਹਨ।ਪੰਜਾਬ ਦੇ ਵਧੇਰੇ ਸਰਕਾਰੀ ਸਕੂਲਾਂ ਵਿੱਚ ਪਰਵਾਸੀ ਬੱਚੇ ਹੀ ਵਿਦਿਆ ਗ੍ਰਹਿਣ ਕਰ ਰਹੇ ਹਨ।ਮੂਲ ਪੰਜਾਬੀ ਪਰਿਵਾਰ ਤਾਂ ਔਖੇ- ਸੌਖੇ ਹੋ ਕੇ ਆਪਣੇ ਬੱਿਚਆਂ ਨੂੰ ਪ੍ਰਾਇਵੇਟ ਸਕੂਲਾਂ ਵਿੱਚ ਭੇਜ ਰਹੇ ਹਨ।ਜਿਸ ਰਾਜ ਦੀ ਭਾਸ਼ਾ ਅਤੇ ਅੰਨ ਦੀ ਪੈਦਾਵਾਰ ਹੀ ਪਰਵਾਸੀਆਂ ਦੇ ਹੱਥਾਂ ਵਿੱਚ ਸੁਰਖਿਅਤ ਹੋਵੇ ਉਸ ਦਾ ਤਾਂ ਫਿਰ ਰੱਬ ਹੀ ਰਾਖਾ ਹੈ।ਸਕੂਲਾਂ ਵਿੱਚ ਵੀ ਪੰਜਾਬੀ ਨਾਲ ਕਿਹੜਾ ਨਿਆਂ ਕੀਤਾ ਜਾ ਰਿਹਾ ਹੈ।ਬਚਿੱਆਂ ਵਲੋਂ ਕੀਤੀ ਬਿੰਦੀ,ਟਿੱਪੀ,ਅੱਧਕ ਅਤੇ ਕੌਮਾ ਆਦਿ ਦੀਆਂ ਗ਼ਲਤੀਆਂ ਨੂੰ ਅਧਿਆਪਕ ਗ਼ਲਤੀ ਹੀ ਨਹੀਂ ਸਮਝਦੇ।ੳਂਨਾਂ੍ਹ ਨੂੰ ਸਹੀ ਵਿਆਕਰਣ ਅਤੇ ੳੱਚਾਰਣ ਹੀ ਨਹੀਂ ਸਿਖਾਇਆ ਜਾਂਦਾ।ਸਰਕਾਰ ਵਲੋਂ ਸਮਾਰਟ ਸਕੂਲਾਂ ਦੇ ਨਾਂਅ ਹੇਠ ਪਹਿਲੀ ਜਮਾਤ ਤੋਂ ਹੀ ਛੋਟੇ ਤੇ ਮਾਸੂਮ ਬਚਿੱਆਂ ਤੇ ਤ੍ਰੈਭਾਸ਼ੀ ਭਾਸ਼ਾ ਫਾਰਮੂਲੇ ਹੇਠ ਪੰਜਾਬੀ,ਅੰਗ੍ਰੇਜੀ ਅਤੇ ਹਿੰਦੀ ਦਾ ਬੋਝ ਪਾ ਦਿੱਤਾ ਗਿਆ ਹੈ।
ਉਧਰ ਪੰਜਾਬੀ ਵਿੱਚ ਜੋ ਸਾਹਿਤ ਰਚਿਆ ਜਾ ਰਿਹਾ ਹੈ ਉਹ ਵਿਸ਼ਵ ਪੱਧਰ ਤੇ ਆਪਣੀ ਪਛਾਣ ਬਣਾੳਨ ਵਿੱਚ ਸਫਲ ਨਹੀਂ ਹੋਇਆ ਹੈ।ਅਸੀ ਆਪ ਹੀ ਆਪਣੇ ਕੀਤੇ ਕੰਮ ਨੂੰ ਵਿਸ਼ਵਪੱਧਰੀ ਦੱਸ ਕੇ “ ਆਪੇ ਮੈਂ ਰੱਜੀ ਪੁੱਜੀ ,ਆਪੇ ਮੇਰੇ ਬੱਚੇ ਜੀੁਣ”ਵਾਲੀ ਕਹਾਵਤ ਸਿੱਧ ਕਰੀ ਜਾ ਰਹੇ ਹਾਂ।ਨਵੀਂ ਪੀੜ੍ਹੀ,ਮੁਬਾਈਲ,ਲੈਪਟਾਪ,ਫੇਸਬੁਕ,ਟਵੀਟਰ ਆਦਿ ਤੇ ਰੋਮਨ ਲਿਪੀ ਵਿੱਚ ਪੰਜਾਬੀ ਲਿਖ ਰਹੀ ਹੈ।ਇੰਜ ਬਾਬੇ ਨਾਨਕ ਵਲੋਂ ਬਖਸ਼ੀ ਗੁਰਮੁਖੀ ਲਿਪੀ ਨੂੰ ਹੀ ਖਤਰਾ ਪੈਦਾ ਹੋ ਗਿਆ ਹੈ।ਮਾਂ ਬੋਲੀ ਪੰਜਾਬੀ ਲਈ ਸਰਹੱਦ ਤੇ ਮੋਮਬੱਤੀਆਂ ਬਾਲਣੀਆਂ, ਅਖਬਾਰਾਂ ਵਿੱਚ ਆਰਟੀਕਲ ਲਿਖਣੇ,ਸੈਮੀਨਾਰ ਅਤੇ ਰੈਲੀਆ ਆਯੋਜਿਤ ਕਰਨ ਨਾਲ ਲੋਕਾਂ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਜਾਗਰੂਕਤਾ ਤਾਂ ਪੈਦਾ ਕੀਤੀ ਜਾ ਸਕਦੀ ਹੈ।ਪਰ ਠੋਸ ਕੰਮ ਤਾਂ ਸਰਕਾਰ ਵਲੋਂ ਸਖਤੀ ਨਾਲ ਸਰਕਾਰੇ ਦਰਬਾਰੇ ਪੰਜਾਬੀ ਨੂੰ ਲਾਗੂ ਕਰਨਾ ਅਤੇ ਉੱਚ ਕੋਟੀ ਦੇ ਪੰਜਾਬੀ ਸਾਹਿਤ ਨੂੰ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਰਾਹੀਂ ਉਸ ਦਾ ਵਿਸ਼ਵ ਪੱਧਰ ਤੇ ਪ੍ਰਚਾਰ ਅਤੇ ਪਸਾਰ ਕਰਨਾ ਹੈ।ਆਪਣੇ ਅਮੀਰ ਲੋਕ ਸਭਿਆਚਾਰਕ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਪੁਜਾਉਣਾ ਹੈ।ਆਪਣੀ ਸਰਵੋਤੱਮ ਸਾਹਿਤਕ ਕਿਰਤਾਂ ਦਾ ਅੰਗ੍ਰੇਜੀ ਅਤੇ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਾ ਕੇ ਆਪਣੇ ਫਲਸਫੇ ਅਤੇ ਕਲਚਰ ਨੂੰ ਕੌਮਾਂਤਰੀ ਮੰਚ ਤੇ ਪ੍ਰਦਰਸ਼ਿਤ ਕਰਨਾ ਹੈ।ਪੰਜਾਬੀ ਸਾਡੇ ਕਿੱਤਿਆਂ ਅਤੇ ਅਦਾਲਤਾਂ ਵਿੱਚ ਲਾਗੂ ਕਰਨੀ ਬਹੁਤ ਜਰੂਰੀ ਹੈ।ਅਜੋਕੀ ਪੰਜਾਬੀ ਗੀਤਕਾਰੀ ਵਿੱਚ ਅੰਗ੍ਰੇਜੀ ਸ਼ਬਦਾਵਲੀ ਨੇ ਤਾਂ ਪੰਜਾਬੂੀ ਦੇ ਸਾਰੇ ਪਾਸੇ ਹੀ ਭੰਨ ਕੇ ਰੱਖ ਦਿੱਤੇ ਹਨ।ਫਿਰੋਜਦੀਨ ਸ਼ਰਫ,ਬਾਬਾ ਨਜ਼ਮੀ ਅਤੇ ਸੁਰਜੀਤ ਪਾਤਰ ਵਰਗੇ ਕਵੀਆਂ ਵਲੋਂ ਪੰਜਾਬੀ ਦੀ ਸਲਾਮਤੀ ਲਈ ਹਾਅ ਦਾ ਨਾ੍ਹਰਾ ਮਾਰਦੀਆਂ ਕਵਿਤਾਵਾਂ ਨੂੰ ਜੇ ਅਮਲੀ ਜਾਮਾਂ ਨਾ ਪੁਆਇਆ ਤਾਂ ੳਹ ਦਿਨ ਵੀ ਦੂਰ ਨਹੀਂ ਜਦੋਂ ਗੁਰਮੁਖੀ ਲਿਪੀ ਅਤੇ ਪੰਜਾਬੀ ਬੋਲੀ ਦਾ ਹਸਰ ਵੀ ਸੰਸਕ੍ਰਿਤ ਵਾਲਾ ਹੋ ਜਾਵੇਗਾ।