ਕਵੀ ਗੁਰਮੇਜ ਸਿੰਘ ਗੇਜਾ ਲੰਗੇਆਣਾ ਨਮਿੱਤ ਅੰਤਿਮ ਅਰਦਾਸ
(ਖ਼ਬਰਸਾਰ)
ਪਿੰਡ ਲੰਗੇਆਣਾ ਨਵਾਂ ਦੇ ਵਾਸੀ ਹਰਚੈਨ ਸਿੰਘ ਅਤੇ ਸੁਖਚੈਨ ਸਿੰਘ ਦੇ ਸਤਿਕਾਰਯੋਗ ਪਿਤਾ ਕਵੀ ਗੁਰਮੇਜ ਸਿੰਘ ਗੇਜਾ ਲੰਗੇਆਣਾ ਸੀਨੀਅਰ ਮੈਂਬਰ ਸਾਹਿਤ ਸਭਾ ਬਾਘਾਪੁਰਾਣਾ ਦੇ ਨਮਿੱਤ ਪਾਠ ਦਾ ਭੋਗ ਪਿੰਡ ਲੰਗੇਆਣਾ ਨਵਾਂ ਗੁਰਦੁਆਰਾ ਸਾਹਿਬ ਵਿਖੇ ਪਾਇਆ ਗਿਆ ਹੈ ਇਸ ਮੌਕੇ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।ਇਸ ਸਮੇਂ ਸਾਹਿਤ ਸਭਾ ਰਜਿ ਬਾਘਾਪੁਰਾਣਾ ਦੇ ਪ੍ਰਧਾਨ ਹਰਵਿੰਦਰ ਸਿੰਘ ਰੋਡੇ ਅਤੇ ਬਾਕੀ ਨੁਮਾਇੰਦੇ ਅਸ਼ੋਕ ਚਟਾਨੀ ਸਾਬਕਾ ਡਿਪਟੀ ਡਾਇਰੈਕਟਰ, ਚਮਕੌਰ ਸਿੰਘ ਬਾਘੇਵਾਲੀਆ, ਚਰਨਜੀਤ ਸਿੰਘ ਸਮਾਲਸਰ, ਜਗਦੀਸ਼ ਪ੍ਰੀਤਮ, ਕਾਮਰੇਡ ਜੋਗਿੰਦਰ ਸਿੰਘ ਨਾਹਰ ਨੱਥੂਵਾਲਾ, ਡਾ਼ ਸਾਧੂ ਰਾਮ ਲੰਗੇਆਣਾ, ਗੀਤਕਾਰ ਸੱਤਾ ਲੰਗੇਆਣਾ,ਮਾ.ਰਘਬੀਰ ਸਿੰਘ ਲੰਗੇਆਣਾ, ਸੁਖਚੈਨ ਸਿੰਘ ਸਹੋਤਾ,ਛਿੰਦਾ ਸਿੰਘ ਅਨਪੜ੍ਹ, ਨਛੱਤਰ ਸਿੰਘ ਜੌੜਾ, ਡਾ਼ ਮਨਜੀਤ ਸਿੰਘ ਰੋਡੇ, ਤੋਂ ਇਲਾਵਾ ਪਤਵੰਤੇ ਸਰਪੰਚ ਜਗਸੀਰ ਸਿੰਘ, ਸੁੱਖਾ ਬਰਾੜ,ਪਵਨ ਸ਼ਰਮਾ, ਸ਼ਿੰਦੀ ਸ਼ਰਮਾਂ, ਸਰਪੰਚ ਸੁਖਦੇਵ ਸਿੰਘ ਲੰਗੇਆਣਾ ਕਲਾਂ, ਪ੍ਰਧਾਨ ਬਲਤੇਜ ਸਿੰਘ, ਸਾਬਕਾ ਸਰਪੰਚ ਹਰਚਰਨ ਸਿੰਘ,ਰਾਜ ਕਮਲ ਲੂੰਬਾ, ਚਮਕੌਰ ਸਿੰਘ ਕੰਡਕਟਰ, ਨਿਰਮਲ ਸਿੰਘ ਕੁਮੈਂਟੇਟਰ,ਮੰਗਤ ਰਾਏ ਸ਼ਰਮਾਂ, ਟਰਾਂਸਪੋਰਟਰ ਨਰੋਤਮ ਪੁਰੀ, ਦਲਜੀਤ ਪੁਰੀ, ਥਾਣੇਦਾਰ ਨਾਹਰ ਸਿੰਘ,ਮੇਜਰ ਸਿੰਘ, ਸਰਪੰਚ ਪਾਲ ਸਿੰਘ ਮੁੱਦਕੀ,ਕਰਮ ਸਿੰਘ ਗ੍ਰੰਥੀ,ਗੁਰਤੇਜ ਸਿੰਘ , ਰਛਪਾਲ ਸਿੰਘ, ਰਣਯੋਧ ਸਿੰਘ, ਨੰਬਰਦਾਰ ਜਗਰੂਪ ਸਿੰਘ, ਸੁਖਦੇਵ ਸਿੰਘ ਡੀਪੂ ਹੋਲਡਰ,ਰਾਮ ਸਿੰਘ ਕਲਰਕ ਪੰਜਾਬੀ ਯੂਨੀਵਰਸਿਟੀ ਪਟਿਆਲਾ ,ਛਿੰਦਾ ਖ਼ਾਨ ਅਤੇ ਹੋਰ ਬਹੁਤ ਸਾਰੇ ਸ਼ੋਕ ਸੁਨੇਹੀਆਂ ਵੱਲੋਂ ਅੰਤਿਮ ਅਰਦਾਸ ਮੌਕੇ ਸ਼ਿਰਕਤ ਕੀਤੀ ਗਈ। ਪੰਜਾਬੀ ਹਾਸ-ਵਿਅੰਗ ਅਕਾਦਮੀ ਪੰਜਾਬ ਦੇ ਪ੍ਰਧਾਨ ਕੇ.ਐਲ. ਗਰਗ, ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਪੰਜਾਬ,ਪੰਜਾਬੀ ਮਾਂ ਡਾਟਕਾਮ ਦੇ ਕਰਤਾ ਜਗਜੀਤ ਸਿੰਘ ਬਾਵਰਾ ਅਮਰੀਕਾ,ਸਾਹਿਤ ਸਭਾ ਭਲੂਰ ਦੇ ਚੇਅਰਮੈਨ ਬਿੱਕਰ ਸਿੰਘ ਭਲੂਰ,ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਦੇ ਸਕੱਤਰ ਕੰਵਲਜੀਤ ਭੋਲਾ ਲੰਡੇ, ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਕੌਮੀ ਪ੍ਰਧਾਨ ਹਰਭਜਨ ਸਿੰਘ ਬਰਾੜ ਵੱਲੋਂ ਸ਼ੋਕ ਮਤੇ ਭੇਜੇ ਗਏ।