"ਛੱਡ ਯਾਰ, ਪਤਾ ਨਹੀਂ ਕੌਣ ਪਿਆ ਹਨੇਰੇ 'ਚ ਦਾਰੂ ਪੀ ਕੇ, ਹੋਰ ਆਪਣੇ ਗਲ਼ ਪੈ ਜੂ, ਆਪਾਂ ਨੂੰ ਪਹਿਲਾਂ ਹੀ 12 ਵੱਜ ਗਏ ਹਨ, ਦੇਰ ਹੋਈ ਜਾਂਦੀ ਐ l " ਰਿੰਕੂ ਨੇ ਆਪਣੇ ਮਿੱਤਰ ਸ਼ਿੰਦੇ ਨੂੰ ਕਿਹਾ l
ਰਿੰਕੂ ਨੂੰ ਅੱਜ ਕੰਮ ਤੋਂ ਦੇਰ ਹੋ ਗਈ ਸੀ ਉੱਪਰੋਂ ਘਰੋਂ ਫ਼ੋਨ ਆ ਗਿਆ ਸੀ ਕਿ ਉਸਦਾ ਸ਼ਰਾਬੀ ਪਿਓ ਤਾਰਾ ਅਜੇ ਤੱਕ ਘਰ ਨਹੀਂ ਸੀ ਆਇਆ ਜਿਸ ਕਾਰਨ ਰਿੰਕੂ ਨੂੰ ਘਰ ਜਾਣ ਦੀ ਕਾਹਲ਼ ਸੀ l ਸਾਰੀ ਰਾਤ ਉਹ ਆਪਣੇ ਪਿਓ ਨੂੰ ਲੱਭਦਾ ਰਿਹਾ ਪਰ ਉਹ ਨਾ ਮਿਲਿਆ l
ਸਵੇਰੇ ਤੜਕਸਾਰ ਹੀ ਉਨ੍ਹਾਂ ਦੇ ਗੁਆਂਢੀ ਦਾ ਫ਼ੋਨ ਆਇਆ l ਰਿੰਕੂ ਨੂੰ ਇਹ ਸੁਣ ਕੇ ਤ੍ਰੇਲ਼ੀਆਂ ਆ ਜਾਂਦੀਆਂ ਹਨ ਕਿ ਜਿਸ ਨੂੰ ਉਹ ਪਿਛਲੀ ਰਾਤ ਅਣਪਛਾਤਾ ਕਹਿ ਕੇ ਛੱਡ ਆਇਆ ਸੀ ਉਹ ਉਸੇ ਦਾ ਸ਼ਰਾਬੀ ਪਿਓ ਤਾਰਾ ਸੀ ਜੋ ਕਿ ਹੁਣ ਮਰ ਚੁੱਕਾ ਸੀ l