ਵਿਸਾਖੀ ਦੇ ਮੇਲੇ ਲਈ ਸਭ ਦੋਸਤ ਆਪਣੇ- ਆਪਣੇ ਮੋਟਰ ਸਾਇਕਲ ਦੇ ਮੋਹਰੇ ਝੰਡੇ ਟੰਗ ਕੇ ਖੁਸ਼ੀ-ਖੁਸ਼ੀ ਗਏ, ਮੇਲੇ ਵਿਚ ਹੱਸਦੇ ਖੇਡਦੇ ਇਕ ਦੂਸਰੇ ਨਾਲ ਮਜਾਕ ਕਰਦੇ ਰਹੇ, ਲੰਗਰ ਛਕਣ ਤੋਂ ਬਾਅਦ ਆਪਣੇ ਲਈ ਸਭਨੇ ਇਕ ਤੋਂ ਇਕ ਮੋਟੇ ਕੜੇ੍ ਵੀ ਖਰੀਦੇ ,ਘਰ ਪਰਤਨ ਤੋਂ ਪਹਿਲਾਂ ਸਭ ਟੈਟੂ ਬਣਾਉਣ ਵਾਲੀ ਦੁਕਾਨ ਤੇ ਖੜ ਗਏ , ਸਾਡੇ ਵਿਚ ਇਕ ਮਿੱਤਰ ਐਵੇ ਦਾ ਵੀ ਸੀ, ਜੋ ਬਾਕੀ ਸਭਨੂੰ ਨੀਵਾਂ ਮਹਿਸੂਸ ਕਰਾਉਣ ਲਈ ਅੱਗੇ ਰਹਿੰਦਾ ਸੀ , ਸਾਰੇ ਮਿੱਤਰ ਆਪਣੀਆਂ ਬਾਹਾਂ ਤੇ ਟੈਟੂ ਬਣਾਉਣ ਲੱਗ ਗਏ ਕਿਸੇ ਨੇ ਆਪਣਾ ਨਾਮ ਲਿਖਾਇਆ ਤੇ ਕਿਸੇ ਨੇ ਆਪਣੇ ਮਨਪਸੰਦ ਗਾਇਕ ਦਾ ਟੈਟੂ ਬਣਵਾ ਲਿਆ,ਉਹ ਮਿੱਤਰ ਜੋ ਬਾਕੀਆਂ ਨੂੰ ਨੀਵਾਂ ਮਹਿਸੂਸ ਕਰਾਉਣ ਲਈ ਕਾਹਲਾ ਰਹਿੰਦਾ ਸੀ ਉਸਨੇ ਆਪਣੀ ਬਾਂਹ ਤੇ ,ਲਿਖਵਾਇਆ "ਦਿਲ ਕਰੇ ਮਾਏ ਪੈਰ ਤੇਰੇ ਸੋਨੇ ਵਿਚ ਮੜ੍ ਦਵਾਂ"
ਉਹ ਦੋਸਤ ਛਾਤੀ ਤਾਣ ਕੇ ਹੀ ਮੋਟਰ ਸਾਇਕਲ ਤੱਕ ਆਇਆ,ਨੀਵਾਂ ਮਹਿਸੂਸ ਕਰਾਉਣ ਤੋਂ ਬਾਅਦ ਉਹ ਬਹੁਤ ਖੁਸ਼ ਸੀ ,ਅਸੀ ਸਭ ਘਰ ਵਾਪਸ ਪੁੱਜ ਗਏ ਸਭ ਤੋਂ ਪਹਿਲਾ ਉਸ ਮਿੱਤਰ ਦੇ ਘਰ ਹੀ ਪੁੱਜੇ ਜਿਸਨੇ ਆਪਣੀ ਬਾਂਹ ਤੇ ਮਾਂ ਵਾਲਾ ਸਲੋਗਨ ਲਿਖਵਾਇਆ ਸੀ ,
ਉਸਦੀ ਮੰਮੀ ਨੇ ਸਾਨੂੰ ਪਾਣੀ ਪਿਲਾਇਆ ,ਜਦੋ ਅਸੀਂ ਵਾਪਸ ਆਉਣ ਲੱਗੇ ਤਾਂ ਇਕ ਗੱਲ ਸੁਣ ਕੇ ਸਾਡਾ ਹਾਸਾ ਨਹੀਂ ਸੀ ਰੁੱਕ ਰਿਹਾ ,,
ਉਸਦੀ ਮੰਮੀ ਉਸਨੂੰ ਕਹਿ ਰਹੀ ਸੀ ,
ਪੁੱਤ ਇਕ ਹਫਤਾ ਹੋ ਗਿਆ ਤੈਨੂੰ ਇਹ ਕਹਿੰਦੀ ਨੂੰ ਕੇ ਮੇਰੀ ਜੁੱਤੀ ਬਿਲਕੁਲ ਟੁੱਟ ਚੁੱਕੀ ਹੈ ,ਪੁੱਤ ਮੇਲੇ ਤੋਂ ਜੁੱਤੀ ਹੀ ਲੈ ਆਉਂਦਾ,
ਸਾਡਾ ਦੋਸਤ ਨੀਵੀਂ ਪਾਕੇ ਬੈਠਾ ਸੀ ਉਸਨੇ ਆਪਣਾ ਟੈਟੂ ਵੀ ਦੂਜੀ ਬਾਂਹ ਥੱਲੇ ਲਕੋ ਲਿਆ ਸੀ,