ਰਾਖੀ ਕਰ ਨਾ ਸਕਦੇ ਜਿਹੜੇ,ਆਪਣੇ ਹੀ ਪ੍ਰਵਾਰਾਂ ਦੀ।
ਲੋਕਾਂ ਦੇ ਵਿਚ ਕੀ ਕੀਮਤ ਹੋਊ, ਉਨ੍ਹਾਂ ਦੇ ਵਿਚਾਰਾਂ ਦੀ।
ਵਿਲਕਣ ਜਿੱਥੇ ਬੰਦੇ ਰੋਟੀ ਨੂੰ,ਮਿਲੇ ਨ ਘੁਟ ਪਾਣੀ ਦੀ।
ਲੋਕਾਂ ਦੇ ਨਾ ਪੱਖ ਚ ਹੁੰਦੀ, ਸੋਚ ਚੋਰ ਸਰਕਾਰਾਂ ਦੀ।
ਨਾਲ ਬਿਮਾਰੀ ਜੂਝਣ ਜਿੱਥੇ, ਲੋਕ ਬਿੰਨਾਂ ਦਵਾਈਆਂ।
ਲੋਕੀ ਕਰਨ ਉਥੇ ਮਸ਼ਹੂਰੀ, ਮੂਤ ਦੇ ਚਮਤਕਾਰਾਂ ਦੀ।
ਹੁਣ ਪਛਤਾਏ ਕੀ ਬਣਨਾ ਜਿੱਥੇ, ਮਰੇ ਲੋਕ ਹਨ ਲੱਖਾਂ,
ਕੱਠੀ ਕੀਤੀ ਕੰਮ ਨ ਆਈ, ਖੇਪ ਅੱਜ ਹਥਿਆਰਾਂ ਦੀ।
ਜਿੱਥੇ ਅਫਸਰ ਨੇਤਾ ਰਲਕੇ, ਹੱਕ ਖਾਣ ਮਜਦੂਰਾਂ ਦਾ,
ਉੱਥੇ ਲੋਕੀਂ ਬਾਗੀ ਹੋ ਕੇ, ਰਾਖੀ ਕਰਨ ਅਧਿਕਾਰਾਂ ਦੀ।
ਸਿੱਧੂ ਲੋੜ ਨ ਹੋਰ ਉਨਾਂ ਨੂੰ, ਬਿੰਨ ਲੰਗਰ ਅਤੇ ਪਾਣੀ,
ਰੋਟੀ ਮੰਗਣ ਭੁੱਖੇ ਢਿੱਡੋਂ, ਛੱਡ ਗੱਲ ਸਤਿਕਾਰਾਂ ਦੀ।