ਦਿਲ ਦੀਆਂ ਚੀਸਾਂ (ਕਵਿਤਾ)

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਿਲ ਦੀਆਂ ਚੀਸਾਂ ਤਾਜ਼ੀਆਂ ਰਹਿੰਦੀਆਂ ਨੇ ,,
ਤੂੰ ਹੱਸ  ਖੇਡ ਕੇ ਗ਼ਮ ਨੂੰ ਭੁਲਾ ਲਿਆ ਕਰ ।।

ਹਰ ਗ਼ਮ ਦਿਲ ਦੀਆਂ ਚੀਸਾਂ 'ਚ ਵੱਸਦਾ ਐ ,,
ਐਵੇਂ ਨਾ ਸੋਚਾਂ ਸੋਚ ਵਕਤ ਗਵਾਇਆ ਕਰ ।।

ਦਿਲ ਦਰਿਆ ਤਾਂ ਸਮੁੰਦਰ  ਜਿਹਾ ਹੁੰਦਾ ਐ ,,
ਸਾਰਾ ਕੁੱਝ ਹਿਰਦੇ ਵਿੱਚ ਸਮਾ ਲਿਆ ਕਰ ।।

ਇੱਥੇ  ਝੱਖੜ ਹਨ੍ਹੇਰੀਆਂ ਚੀਸਾਂ ਦਿੰਦੀਆਂ ਨੇ ,,
ਗੁਸਤਾਖ਼ੀ ਕਰਨ ਵਾਲੇ ਤੋਂ ਨਾ ਡਰਿਆ ਕਰ ।।
 
ਯਾਦ ਨਾ  ਕਰਿਆ ਕਰ  ਦਿਲ ਦੇ ਦਰਦਾਂ ਨੂੰ ,,
ਆਪਣਾ ਬਣਾ ਕੇ  ਭਰੋਸਾ ਨਾ ਕਰਿਆ ਕਰ ।।

ਇੱਥੇ ਆਪਣਿਆਂ  ਤੇ ਵੀ  ਝੂਠੀਆਂ ਆਸਾਂ ਨੇ ,,
ਸਾਰੀ ਉਮਰ  ਕੰਮ ਕੀਤਾ, ਨਾ ਸੋਚਿਆ ਕਰ ।।

ਜੇ  ਤੂੰ  ਤੁਰਨਾ  ਹੈ  ਆਪਣੀਆਂ ਮੰਜ਼ਿਲਾਂ  ਨੂੰ ,,
ਫਿਰ  ਔਖੇ  ਪੈਂਡਿਆਂ  ਤੋਂ  ਨਾ ਡਰਿਆ ਕਰ ।।

ਤੁਰਨਾ ਨਹੀਂ  ਛੱਡੀਦਾ ਡਿੱਗਣ ਦਾ ਡਰ ਹੋਵੇ ,,
ਕੰਡਿਆਂ ਤੇ  ਬੋਚ ਬੋਚ ਕੇ ਪੈਰ ਧਰਿਆ ਕਰ ।।

ਦਿਲ  ਤੇਰਾ  ਕਹਿੰਦਾ  ਜੇ ਥੱਲਣਾ ਪਰਬਤ ਨੂੰ ,,
ਉਚਾਈ ਵੱਲ  ਦੇਖਕੇ ਕਦੇ ਡਰਿਆ ਨਾ ਕਰ ।।

ਦਿਲ  ਵਿੱਚ ਕਦੇ  ਮਹਿਲ  ਨਹੀਂ ਉਸਾਰੀ ਦੇ ,,
ਮੋੲ ਗਏ ਜਿਹੜੇ ਨਾ ਤੂੰ  ਚੇਤੇ ਕਰਿਆ ਕਰ ।।

ਦਿਲ 'ਚ ਚੀਸਾਂ ਉੱਠ  ਦੀਆਂ ਰਹਿਣੀਆਂ ਨੇ ,,
ਬਿਹਰੋਂ ਦੇ  ਜ਼ਖਮਾਂ ਤੇ ਮੱਲ੍ਹਮ ਮਲਿਆਂ ਕਰ ।।

ਇਹ ਗੁੱਝੀਆਂ ਚੀਸਾਂ  ਦੇ  ਜ਼ਖ਼ਮ  ਅਵੱਲੇ ਨੇ ,,
ਨਾ ਵੈਂਦਾ ਨੂੰ  ਜਾਕੇ ਨਬਜ਼ ਦਿਖਾਇਆ ਕਰ ।।

ਵੇਖ - ਵੇਖਕੇ ਸਾਰੇ ਤੇਰੇ ਦਰਦਾਂ ਨੂੰ ਹੱਸਦੇ ਨੇ ,,
ਤੂੰ ਗੈਰਾਂ ਕੋਲ ਦੁੱਖ ਫੋਲਕੇ ਰੋਇਆਂ ਨਾ ਕਰ ।।

ਹਾਕਮ ਮੀਤ ਦਰਦ ਫੋਲੇ ਜਾਂਦੇ ਨਾ ਚੀਸਾਂ ਦੇ ,,
ਤੂੰ ਖਾਮੋਸ਼ੀ ਵਿੱਚ ਦਰਦਾਂ ਨੂੰ ਹੰਢਾਇਆ ਕਰ ।।