ਮੁਸ਼ਕਲਾਂ ਦੇ ਨਾਲ ਜੋ ਡਟ ਕੇ ਲੜੇ,
ਉਸ ਆਦਮੀ ਦਾ ਹਰ ਕੰਮ ਸਿਰੇ ਚੜ੍ਹੇ।
ਉਸ ਦੀ ਜ਼ਿੰਦਗੀ ‘ਚ ਖੇੜੇ ਵਸਦੇ,
ਜੋ ਨਿਰਾਸ਼ਾ ਨੂੰ ਛੱਡ ਕੇ ਸੰਘਰਸ਼ ਦਾ ਲੜ ਫੜੇ।
ਇਕ ਰਸਤੇ ਤੇ ਜਾ ਕੇ ਕਿਉਂ ਸੰਤੁਸ਼ਟ ਹੋ ਗਏ,
ਜਾਣ ਲਈ ਅਜੇ ਹੋਰ ਰਸਤੇ ਬੜੇ।
ਕਾਇਰ ਅਤੇ ਸਾਹਸੀ ‘ਚ ਫਰਕ ਬੜਾ,
ਇਹ ਰਣ ਛੱਡਦਾ, ਉਹ ਰਣ ‘ਚ ਲੜੇ।
ਜੇ ਨਾ ਤੁਸੀਂ ਟੁਟ ਕੇ ਉਨ੍ਹਾਂ ਤੇ ਪਏ,
ਏਦਾਂ ਹੀ ਉਹ ਰਹਿਣਗੇ ਅੜੇ।
ਕੱਚਿਆਂ ਘੜਿਆਂ ਨੂੰ ਨਾ ਨਿੰਦਣਾ ਕਦੇ,
ਕਈ ਵਾਰ ਪਾਰ ਲੰਘਾ ਦੇਣ ਕੱਚੇ ਘੜੇ।
ਜ਼ਿੰਦਗੀ ਕੁਝ ਨਿਖਰ ਜਾਏ ਦੋਸਤੋ,
ਜਦੋਂ ਸਿਰ ਤੇ ਵੱਜਣ ਗਮਾਂ ਦੇ ਗੜ੍ਹੇ।