ਮਹਿਕੇ ਚਾਰ ਚੁਫੇਰਾ (ਕਵਿਤਾ)

ਬੂਟਾ ਗੁਲਾਮੀ ਵਾਲਾ   

Email: butagulamiwala@gmail.com
Cell: +91 94171 97395
Address: ਕੋਟ ਈਸੇ ਖਾਂ
ਮੋਗਾ India
ਬੂਟਾ ਗੁਲਾਮੀ ਵਾਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਹਿਕੇ ਚਾਰ ਚੁਫੇਰਾ, ਸ਼ਹਿਰ ਉਹ ਆਇਆ ਲੱਗਦਾ ਏ
ਰੋਣਕ ਨੇ ਲਾਇਆ ਡੇਰਾ, ਸ਼ਹਿਰ ਉਹ ਆਇਆ ਲੱਗਦਾ ਏ

ਯਾਦਾਂ ਉਹਦੀਆਂ ਮੇਰੇ ਤਾ, ਹੱਡਾਂ ਵਿੱਚ ਰਚ ਗਈਆਂ
ਉਡੀਕ ਉਹਦੀ ਵਿੱਚ ਔਸੀਆ ਪਾ ਪਾ ਉਂਗਲਾਂ ਘਸ ਗਈਆਂ
ਨਾਲੇ ਕੀਤਾ ਫੋਨ ਬਥੇਰਾ, ਸ਼ਹਿਰ ਉਹ ਆਇਆ ਲੱਗਦਾ ਏ 
ਮਹਿਕੇ ਚਾਰ ਚੁਫੇਰਾ, ਸ਼ਹਿਰ ਉਹ ਆਇਆ ਲੱਗਦਾ ਏ 

ਮਿਠਾ ਜਿਹਾ ਸੰਗੀਤ, ਬਈ ਦਿਲ ਨੂੰ, ਛੋਹਣ ਜਿਹਾ ਲੱਗਿਆ ਏ
ਉਦੋ ਦਾ ਹੀ, ਦਿਲ ਨੂੰ ਕੁਝ ਕੁਝ ਹੋਵਣ ਲੱਗਿਆ ਏ
ਖੁਸ਼ੀਆਂ ਨੇ ਪਾਇਆ ਘੇਰਾ, ਸ਼ਹਿਰ ਉਹ ਆਇਆ ਲੱਗਦਾ ਏ
ਮਹਿਕੇ ਚਾਰ ਚੁਫੇਰਾ, ਸ਼ਹਿਰ ਉਹ ਆਇਆ ਲੱਗਦਾ ਏ

ਸ਼ਹਿਰ ਮੇਰੇ ਦੀ ਹਰ ਇਕ ਬਸਤੀ, ਨੂਰੋ ਨੂਰ ਹੋਈ
ਮੇਰੇ ਦਿਲ ਚੋ ਪਤਝੜ ਵੀ ਤਾ, ਅੱਜ ਹੀ ਦੂਰ ਹੋਈ
ਬੂਟੇ ਦਾ ਖਿੜਿਆ ਚੇਹਰਾ, ਸ਼ਹਿਰ ਉਹ ਆਇਆ ਲੱਗਦਾ ਏ
ਮਹਿਕੇ ਚਾਰ ਚੁਫੇਰਾ, ਸਹਿਰ ਉਹ ਆਇਆ ਲੱਗਦਾ ਏ

ਬਾਗਾਂ ਵਿੱਚੋ ਜਿਵੇ ਬਹਾਰਾਂ, ਮੁੜ ਕੇ ਆਈਆਂ ਨੇ
ਫੁੱਲ ਖਿੜੇ ਨੇ ਲੱਖਾਂ, ਤੇ ਕਲੀਆਂ ਮੁਕਾਈਆਂ ਨੇ 
ਮੱਲੋ ਬੈਠੇ ਕਾਂ ਬਨੇਰਾ, ਨੇ ਸ਼ਹਿਰ ਉਹ ਆਇਆ
ਮਹਿਕੇ ਚਾਰ ਚੁਫੇਰਾ, ਸ਼ਹਿਰ ਉਹ ਆਇਆ ਲੱਗਦਾ ਏ

ਗੁਲਾਮੀ ਵਾਲਾ ਆਖੇ, ਖੜ ਜਾ ਸ਼ਗਨ ਮਨਾ ਲੈਣ ਦੇ 
ਦੋ ਰੂਹਾਂ ਨੂੰ ਘੁੱਟ ਘੁੱਟ ਕੇ ਗਲਵੱਕੜੀ ਪਾ ਲੈਣ ਦੇ
ਬੂਟੇ ਬੰਨ ਕੇ ਸੇਹਰਾ ,ਸ਼ਹਿਰ ਉਹ ਆਇਆ ਲੱਗਦਾ ਏ
ਮਹਿਕੇ ਚਾਰ ਚੁਫੇਰਾ, ਸ਼ਹਿਰ ਉਹ ਆਇਆ ਲੱਗਦਾ ਏ