ਤੂੰ ਆਪਣਾ ਫਰਜ ਨਿਭਾ ਦਿੱਤਾ
ਜੋ ਦਸਤੂਰ ਸੀ ਇਸ ਦੁਨੀਆਂ ਦਾ
ਉਹ ਦਸਤੂਰ ਨਿਭਾ ਦਿੱਤਾ
ਬਾਲ ਉਮਰ ਦੀ ਯਾਦ ਹੈ ਆਉਂਦੀ
ਤੈਨੂੰ ਸੀ ਮੈ ਬਹੁਤ ਹੀ ਭਾਉਦੀ
ਜਦ ਸੀ ਸਾਮੀ ਘਰ ਨੂੰ ਆਉਂਦਾ
ਚੁੱਕ ਸੀ ਮੈਨੂੰ ਗਲ ਨਾਲ ਲਾਉਂਦਾ
ਬਾਲ ਉਮਰ ਦੀ ਰੀਝ ਸੀ ਜੋ ਵੀ
ਹਰ ਇਕ ਪੂਰ ਝੜਾ ਦਿੱਤਾ
ਧੰਨਵਾਦ ਬਾਬਲਾ ਤੇਰਾ ਤੂੰ ਆਪਣਾ
ਫਰਜ ਨਿਭਾ ਦਿੱਤਾ
ਜੋ ਦਸਤੂਰ ਸੀ ਇਸ ਦੁਨੀਆਂ ਦਾ
ਉਹ ਦਸਤੂਰ ਨਿਭਾ ਦਿੱਤਾ
ਸਮਾ ਬਿਤਿਆ ਹੋਈ ਵੱਡੀ
ਦਿਲ ਨੂੰ ਤਾਂਘ ਤੁਰਨ ਦੀ ਲੱਗੀ
ਮੈਨੂੰ ਆਪਣੀ ਤੋਰ ਸਿੱਖਾ ਕੇ
ਤੂੰ ਸੀ ਚਲਨੇ ਲਾ ਦਿੱਤਾ
ਧੰਨਵਾਦ ਬਾਬਲਾ ਤੇਰਾ ਤੂੰ
ਆਪਣਾ ਫਰਜ ਨਿਭਾ ਦਿੱਤਾ
ਜੋ ਦਸਤੂਰ ਸੀ ਇਸ ਦੁਨੀਆਂ ਦਾ
ਉਹ ਦਸਤੂਰ ਨਿਭਾ ਦਿੱਤਾ
ਪੜੀ ਸਕੂਲੇ ਕਾਲਜ ਪੜ ਗਈ
ਇਹ ਜਿੰਦਗੀ ਦੇ ਰਾਹ ਸੀ ਚੜ ਗਈ
ਵਿੱਚ ਮੇਰੀ ਜਿੰਦਗੀ ਦੇ ਬਾਬਲ
ਤੂੰ ਅਹਿਮ ਸੀ ਰੋਲ ਅਦਾ ਕੀਤਾ
ਧੰਨਵਾਦ ਬਾਬਲਾ ਤੇਰਾ ਤੂੰ
ਆਪਣਾ ਫਰਜ ਨਿਭਾ ਦਿੱਤਾ
ਜੋ ਦਸਤੂਰ ਸੀ ਇਸ ਦੁਨੀਆਂ ਦਾ
ਉਹ ਦਸਤੂਰ ਨਿਭਾ ਦਿੱਤਾ
ਪਾਲ ਪੋਸਕੇ ਕਰਕੇ ਵੱਡੀ
ਹੁਣ ਤੂੰ ਕਿਉ ਜਾਨਾ ਹਥ ਛੱਡੀ
ਕਿਸਨੇ ਸੀ ਇਹ ਰੀਤ ਚਲਾਈ
ਕਿਉ ਹੈ ਅਜ ਮੇਰੀ ਵਾਰੀ ਆਈ
ਇਸ ਵਾਰੀ ਪਾਪਣ ਨੇ ਮੈਥੋਂ
ਬਾਬਲ ਦਾ ਹਥ ਛੁੜਾ ਦਿੱਤਾ
ਧੰਨਵਾਦ ਬਾਬਲਾ ਤੇਰਾ ਤੂੰ
ਆਪਣਾ ਫਰਜ ਨਿਭਾ ਦਿੱਤਾ