ਚਸਕਾ ਕਿੱਟੀ ਦਾ (ਪੁਸਤਕ ਪੜਚੋਲ )

ਨਿਸ਼ਾਨ ਸਿੰਘ ਰਾਠੌਰ   

Email: nishanrathaur@gmail.com
Address: ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ
ਕੁਰੂਕਸ਼ੇਤਰ India
ਨਿਸ਼ਾਨ ਸਿੰਘ ਰਾਠੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ: ਚਸਕਾ ਕਿੱਟੀ ਦਾ
ਲੇਖਿਕਾ: ਗੁਰਪ੍ਰੀਤ ਕੌਰ ਸੈਣੀ
ਪੰਨੇ: 88, ਮੁੱਲ: 200 ਰੁਪਏ
ਪ੍ਰਕਾਸ਼ਕ: ਤਰਲੋਚਨ ਪਬਲਿਕੇਸ਼ਨ, ਚੰਡੀਗੜ੍ਹ


‘ਚਸਕਾ ਕਿੱਟੀ ਦਾ’ ਪੰਜਾਬੀ ਪੁਸਤਕ ਪਹਿਲੀ ਨਜ਼ਰੇ ਬਾਲ ਪੁਸਤਕ ਅਤੇ ਵਿਅੰਗ ਪੁਸਤਕ ਦਾ ਭੁਲੇਖਾ ਪਾਉਂਦੀ ਹੈ। ਪਰ ਜਦੋਂ ਇਸਦਾ ਪਾਠ ਕਰਦੇ ਹਾਂ ਤਾਂ ਇਹ ਪੁਸਤਕ ਬਹੁਤ ਗੰਭੀਰ ਮਸਲਿਆਂ ਨੂੰ ਪੇਸ਼ ਕਰਦੀ ਹੋਈ ਵੇਖੀ ਜਾ ਸਕਦੀ ਹੈ। ਇਸ ਪੁਸਤਕ ਦੀ ਲੇਖਿਕਾ ‘ਗੁਰਪ੍ਰੀਤ ਕੌਰ ਸੈਣੀ’ ਹਰਿਆਣੇ ਦੀ ਬਹੁਤ ਸੰਜੀਦਾ ਲੇਖਿਕਾ ਦੇ ਤੌਰ ’ਤੇ ਜਾਣੀ ਜਾਂਦੀ ਹੈ। ਉਹਨਾਂ ਦੀ ਇਸ ਪੁਸਤਕ ਵਿਚ ਹਿਸਾਰ ਸ਼ਹਿਰ ਬਾਰੇ ਬਹੁਤ ਮਹੱਤਵਪੂਰਨ ਅਤੇ ਨਵੇਕਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਲੇਖਿਕਾ ਵੱਲੋਂ ਹਿਸਾਰ ਸ਼ਹਿਰ ਦੇ ਪੁਰਾਤਨ ਇਤਿਹਾਸ ਨੂੰ ਵਧੀਆ ਢੰਗ ਨਾਲ ਪਾਠਕਾਂ ਸਾਹਮਣੇ ਪੇਸ਼ ਕੀਤਾ ਗਿਆ ਹੈ।
‘ਚਸਕਾ ਕਿੱਟੀ ਦਾ’ ਪੁਸਤਕ ਵਿਚ ਛੋਟੇ- ਛੋਟੇ ਲੇਖ ਸ਼ਾਮਿਲ ਕੀਤੇ ਗਏ ਹਨ। ਹਰ ਲੇਖ ਦਾ ਵਿਸ਼ਾ, ਆਕਾਰ ਅਤੇ ਲਿਹਾਜ਼ਾ ਵੱਖਰੇ ਤਰ੍ਹਾਂ ਦਾ ਹੈ। ਇਸ ਪੁਸਤਕ ਨੂੰ ਹਰਿਆਣਵੀਂ ਪੰਜਾਬੀ ਪਾਠਕਾਂ ਲਈ ਲਾਹੇਵੰਦ ਦਸਤਾਵੇਜ਼ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ।
‘ਚਸਕਾ ਕਿੱਟੀ ਦਾ’ ਵਿਚ ਵਿਆਹਾਂ-ਸ਼ਾਦੀਆਂ ਤੇ ਗਾਏ ਜਾਂਦੇ ਲੋਕ ਗੀਤਾਂ ਬਾਰੇ ਬਹੁਤ ਵਧੀਆ ਲੇਖ ਪਾਠਕਾਂ ਦੇ ਧਿਆਨ ਨੂੰ ਖਿੱਚਦਾ ਹੈ। ਇਸ ਤੋਂ ਇਲਾਵਾ ਖੇਡਾਂ, ਨਸਿ਼ਆਂ ਅਤੇ ਤਿੱਥ- ਤਿਉਹਾਰਾਂ ਬਾਰੇ ਲਿਖੇ ਲੇਖ ਵੀ ਕਾਬਿਲੇਤਾਰੀਫ਼ ਹਨ।
ਆਖ਼ਰ ਵਿਚ ਗੁਰਪ੍ਰੀਤ ਕੌਰ ਸੈਣੀ (ਹਿਸਾਰ) ਦੀ ਇਹ ਪੁਸਤਕ ਹਰਿਆਣੇ ਦੇ ਪੰਜਾਬੀ ਸਾਹਿਤ ਜਗਤ ਵਿਚ ਸ਼ਲਾਘਾਯੋਗ ਕਾਰਜ ਕਿਹਾ ਜਾ ਸਕਦਾ ਹੈ।