ਠੰਡੀ ਵਾ (ਕਵਿਤਾ)

ਮਲਕੀਅਤ "ਸੁਹਲ"   

Email: malkiatsohal42@yahoo.in
Cell: +91 98728 48610
Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
ਗੁਰਦਾਸਪੁਰ India
ਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੇਰੇ ਵਤਨਾਂ ਤੋਂ ਆਈ ਠੰਡੀ ਵਾ।

ਚੜ੍ਹ ਗਿਆ ਸਾਨੂੰ ਅੱਜ ਚਾਅ

ਸਉਣ ਦੇ ਮਹੀਨੇ, ਫੇਰਾ ਪਾ।

ਆ ਵੇ ਚੰਨਾ ਆ

ਪਿੱਪਲ ਦੇ ਪੱਤਿਆਂ ਵੀ ਛਣ-ਛਣ ਲਾਈ ਵੇ।

ਸਾਡੇ ਵਿੱਚ ਰੱਬ ਨੇ,ਪਾਈ ਕਿਉਂ ਜੁਦਾਈ ਵੇ।

ਮੇਰੇ ਦਿਲ ਦਾ ਵੀ ਦੁੱਖ ਸੁਣ ਜਾ,

ਆ ਵੇ ਚੰਨਾਂ ਆ,ਸਉਣ ਦੇ ਮਹੀਨੇ ਫੇਰਾ ਪਾ

ਸਾਰੇ ਪਾਸੇ ਚੜੀਆਂ, ਕਾਲੀਆਂ ਘੱਟਾਵਾਂ ਵੇ।

ਦਿਲ ਕਰੇ ਤੇਰੇ ਕੋਲ, ਉੱਡ ਕੇ ਮੈਂ ਆਵਾਂ ਵੇ।

ਪ੍ਰਦੇਸ਼ ਦਾ ਆਉਂਦਾ ਨਹੀਂ ਰਾਹ,

ਸੁਉਣ ਦੇ ਮਹੀਨੇ ਫੇਰਾ ਪਾ,ਆ ਵੇ ਚੰਨਾ ਆ

***

ਕਾਸ਼ਨੀ ਦੁੱਪਟਾ ਮੇਰਾ, ਉਡ ਉਡ ਜਾਏ ਵੇ।

ਦੰਦਾਂ ਹੇਠ ਦੱਬਾਂ ਕਿਤੇ,ਖਿਸਕ ਨਾ ਜਾਏ ਵੇ।

ਮੇਰਾ ਤੱਤੜੀ ਦਾ ਰੱਬ ਹੈ ਗਵਾਹ,

ਸੁਉਣ ਦੇ ਮਹੀਨੇ ਫੇਰਾ ਪਾ,ਆ ਵੇ ਚੰਨਾ ਆ