ਕਿੱਥੇ ਤੇਰੀ ਪੂਛ ਕਰੋਨੇ !
ਫੜ੍ਹਕੇ ਕਰੀਏ ਸੂਤ ਕਰੋਨੇ1
ਚੰਦਰਿਆ ਹੁਣ ਜਾਂਦਾ ਕਿਉਂ ਨਹੀਂ,
ਹੱਥ ਅਸਾਡੇ ਆਉਂਦਾ ਕਿਉਂ ਨਹੀਂ,
ਕੱਢੀਏ ਤੇਰਾ ਮੂਤ ਕਰੋਨੇ !!!
ਨਿੱਕਾ ਜਿਹਾ ਤੂੰ ਵਾਇਰਸ ਕਿਹੜਾ,
ਸਾਥੋਂ ਸੂਤ ਨਾ ਆਵੇਂ ਜਿਹੜਾ,
ਊਤਾਂ ਤੋਂ ਵੀ ਊਤ ਕਰੋਨੇ !!!
ਬਹੁਤ ਹੋ ਗਿਆ ਘਰ ਆਪਣੇ ਜਾਹ,
ਫੜ੍ਹ ਲੈ ਹੁਣ ਚਾਇਨਾ ਦਾ ਰਾਹ,
ਕਿ ਖਾਣੇ ਤੂੰ ਜੂਤ ਕਰੋਨੇ !!!
ਐਵੇਂ ਪਿਆ ਡਰਾਵੇਂ ਸਭ ਨੂੰ,
ਇੱਲਾਂ ਵਾਂਗੂੰ ਖਾਵੇਂ ਸਭ ਨੂੰ,
ਬਣਿਆਂ ਫਿਰਦੈਂ ਭੂਤ ਕਰੋਨੇ !!!
ਕਈ ਘਰਾਂ ਵਿੱਚ ਸੋਗ ਵਿਛਾਇਆ,
ਚੰਦਰਿਆ ਤੈਨੂੰ ਦਰਦ ਨਾ ਆਇਆ,
ਸਭ ਤੋਂ ਵੱਡੇ ਧੂਤ ਕਰੋਨੇ !!!
ਗੰਦ ਕਿਸੇ ’ਚੋਂ ਪੈਦਾ ਹੋਇਐਂ,
ਅਜੇ ਤੱਕ ਤੂੰ ਕਿਉਂ ਨਹੀਂ ਮੋਇਐਂ ?
ਮਰਕੇ ਬਣ ਕਲਬੂਤ ਕਰੋਨੇ !!!