ਚਾਰ ਵਿਅੰਗਕਾਰਾਂ ਦਾ ਪਿਆਰਾ ਸਿੰਘ ਦਾਤਾ ਪੁਰਸਕਾਰ ਨਾਲ ਸਨਮਾਨ
(ਖ਼ਬਰਸਾਰ)
ਮੋਗਾ -- ਪੰਜਾਬੀ ਹਾਸ-ਵਿਅੰਗ ਅਕਾਦਮੀ ਪੰਜਾਬ ਵੱਲੋਂ ਪਿਆਰਾ ਸਿੰਘ ਦਾਤਾ ਸਾਲਾਨਾ ਸਮਾਗਮ ਐਸ.ਡੀ.ਪਬਲਿਕ ਸਕੂਲ ਨਿਊ ਟਾਊਨ ਮੋਗਾ ਵਿਖੇ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।ਇਸ ਮੌਕੇ ਪਿਆਰਾ ਸਿੰਘ ਦਾਤਾ ਦੀ ਨਿੱਘੀ ਯਾਦ ਵਿੱਚ ਉਨ੍ਹਾਂ ਦੇ ਸਪੁੱਤਰਾਂ ਪਰਮਜੀਤ ਸਿੰਘ, ਰਾਜਿੰਦਰ ਸਿੰਘ ਦਿੱਲੀ ਦੇ ਪੂਰਨ ਸਹਿਯੋਗ ਨਾਲ ਪੰਜਾਬੀ ਦੇ ਚਾਰ ਉੱਘੇ ਹਾਸ ਵਿਅੰਗ ਲੇਖਕ ਅਸ਼ਵਨੀ ਗੁਪਤਾ, ਸੁੰਦਰ ਪਾਲ ਪ੍ਰੇਮੀ, ਜਸਵੀਰ ਸਿੰਘ ਭਲੂਰੀਆ ਅਤੇ ਦਵਿੰਦਰ ਸਿੰਘ ਗਿੱਲ ਦਾ ਪਿਆਰਾ ਸਿੰਘ ਦਾਤਾ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਮਾਗਮ ਦੇ ਮੁੱਖ ਮਹਿਮਾਨ ਨਵੀਨ ਸਿੰਗਲਾ ਉੱਘੇ ਸਮਾਜ ਸੇਵੀ ਅਤੇ ਗ੍ਰੇਟ ਪੰਜਾਬ ਪ੍ਰਿੰਟਰਜ਼ ਮੈਨੇਜਿੰਗ ਡਾਇਰੈਕਟਰ ਤੋਂ ਇਲਾਵਾ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ , ਬਲਦੇਵ ਸਿੰਘ ਸੜਕਨਾਮਾ, ਕੁਲਦੀਪ ਸਿੰਘ ਬੇਦੀ (ਸੰਪਾਦਕ ਮੀਰਜਾ਼ਦਾ ਪੰਜਾਬੀ ਹਾਸ-ਵਿਅੰਗ ਮੈਗਜ਼ੀਨ), ਡਾ਼ ਕੁਲਦੀਪ ਸਿੰਘ ਦੀਪ ਬਿਰਾਜਮਾਨ ਸਨ।
ਸਮਾਗਮ ਦੀ ਸ਼ੁਰੂਆਤ ਵਿੱਚ ਪ੍ਰਧਾਨ ਕੇ ਐਲ ਗਰਗ ਅਤੇ ਜਨਰਲ ਸਕੱਤਰ ਦਵਿੰਦਰ ਗਿੱਲ ਵੱਲੋਂ ਸਭ ਨੂੰ ਜੀ ਆਇਆਂ ਆਖਿਆ ਅਤੇ ਅਕਾਦਮੀ ਦੀਆਂ ਪਿਛਲੀਆਂ ਸਰਗਰਮੀਆਂ ਤੇ ਚਾਨਣਾ ਪਾਇਆ ਗਿਆ ਅਤੇ ਮੁੱਖ ਮਹਿਮਾਨ ਨਵੀਨ ਸਿੰਗਲਾ ਨੂੰ ਬੁੱਕਾ ਭੇਟ ਕਰਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਨਿਵਾਜਿਆ । ਉਪਰੰਤ ਡਾ਼ ਕੁਲਦੀਪ ਸਿੰਘ ਦੀਪ ਵੱਲੋਂ
ਅਜੋਕੇ ਸਮਿਆਂ ਵਿੱਚ ਹਾਸ ਵਿਅੰਗ ਦੀ ਸਾਰਥਿਕਤਾ ਤੇ ਪੇਪਰ ਪੜਿਆ ਗਿਆ। ਉਪਰੰਤ ਸਮਾਗਮ ਦੇ ਅਗਲੇ ਪੜਾਅ ਵਿੱਚ ਹੋਏ ਸਨਮਾਨ ਸਮਾਰੋਹ ਦੌਰਾਨ ਅਕਾਦਮੀ ਵੱਲੋਂ ਵਿਅੰਗਕਾਰ ਅਸ਼ਵਨੀ ਗੁਪਤਾ, ਸੁੰਦਰ ਪਾਲ ਪ੍ਰੇਮੀ, ਜਸਵੀਰ ਸਿੰਘ ਭਲੂਰੀਆ, ਦਵਿੰਦਰ ਸਿੰਘ ਗਿੱਲ ਨੂੰ 11-11 ਹਜ਼ਾਰ ਨਕਦ ਰਾਸੀ਼ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਪਿਆਰਾ ਸਿੰਘ ਦਾਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਨਮਾਨਿਤ ਯੋਗ ਸਖ਼ਸ਼ੀਅਤਾਂ ਬਾਰੇ ਡਾ਼ ਸਾਧੂ ਰਾਮ ਲੰਗੇਆਣਾ ਵੱਲੋਂ ਉਨ੍ਹਾਂ ਦੀਆਂ ਜੀਵਨੀਆਂ ਅਤੇ ਸਾਹਿਤਕ ਸਫ਼ਰ ਬਾਰੇ ਸੰਖੇਪ ਰੂਪ ਚ ਰੋਸ਼ਨੀ ਪਾਈ ਗਈ। ਉਪਰੰਤ ਮੁੱਖ ਮਹਿਮਾਨ ਨਵੀਨ ਸਿੰਗਲਾ ਵੱਲੋਂ ਆਪਣੇ ਸੰਬੋਧਨ ਰਾਹੀਂ ਅਕਾਦਮੀ ਦੀਆਂ ਸਰਗਰਮੀਆਂ ਦੀ ਪੁਰਜ਼ੋਰ ਸ਼ਬਦਾਂ ਵਿਚ ਸ਼ਾਲਾਘਾ ਕਰਦਿਆਂ ਵਧਾਈ ਦਿੱਤੀ ਅਤੇ ਅਕਾਦਮੀ ਨੂੰ 11 ਹਜ਼ਾਰ ਰੁਪਏ ਆਰਥਿਕ ਸਹਾਇਤਾ ਦਿੱਤੀ ਗਈ।ਇਸ ਮੌਕੇ ਬਲਦੇਵ ਸਿੰਘ ਸੜਕਨਾਮਾ ਅਤੇ ਕੁਲਦੀਪ ਸਿੰਘ ਬੇਦੀ ਵੱਲੋਂ ਹਾਸ ਵਿਅੰਗ ਅਤੇ ਵਿਅੰਗ ਦੀ ਵਿਧਾ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ।ਇਸ ਦੇ ਨਾਲ ਹੀ ਪ੍ਰਿੰਸੀਪਲ ਜਸਵੰਤ ਸਿੰਘ ਮੋਗਾ ਦੀ ਨਵ ਪ੍ਰਕਾਸ਼ਿਤ ਪੁਸਤਕ ..ਰੰਗਲੇ ਚੇਤੇ..,ਜੋਧ ਸਿੰਘ ਮੋਗਾ ਦੀ ਪੁਸਤਕ ..ਰੰਗ ਬਿਰੰਗੀਆਂ..,ਸੋਢੀ ਸੱਤੋਵਾਲ ਦੀ ਪੁਸਤਕ ..ਹਾਸਿਆਂ ਦੀ ਮਹਿਫ਼ਲ.. ਅਤੇ ਨਵਰਾਹੀ ਘੁਗਿਆਣਵੀ ਦੀ ਪੁਸਤਕ ..ਜਬੈ ਬਾਣ ਲਾਗਯੋ ..ਨੂੰ ਲੋਕ ਅਰਪਣ ਕਰਨ ਦੀ ਰਸਮ ਸਮੂਹ ਪ੍ਰਧਾਨਗੀ ਮੰਡਲ ਵੱਲੋਂ ਨਿਭਾਈ ਗਈ।ਇਸ ਸਮੇਂ ਜੋਧ ਸਿੰਘ ਮੋਗਾ ਵੱਲੋਂ ਆਪਣੇ ਹੱਥੀਂ ਕੁਝ ਤਸਵੀਰਾਂ ਦੀ ਬਾਖ਼ੂਬੀ ਪੇਂਟਿੰਗ ਕਰਕੇ ਪ੍ਰਧਾਨਗੀ ਮੰਡਲ ਨੂੰ ਭੇਂਟ ਕੀਤੀਆਂ ਗਈਆਂ।ਅਖੀਰ ਵਿੱਚ ਹੋਏ ਕਵੀ ਦਰਬਾਰ ਦੌਰਾਨ ਅਵਤਾਰ ਸਿੰਘ ਕਰੀਰ, ਸੁਰਜੀਤ ਸਿੰਘ ਕਾਉਂਕੇ, ਹਰਪ੍ਰੀਤ ਸਿੰਘ ਮੋਗਾ,ਜੰਗੀਰ ਸਿੰਘ ਖੋਖਰ, ਕੰਵਲਜੀਤ ਭੋਲਾ ਲੰਡੇ,ਸੋਢੀ ਸੱਤੋਵਾਲ, ਮਾਸਟਰ ਬਿੱਕਰ ਸਿੰਘ ਭਲੂਰ, ਨਵਰਾਹੀ ਘੁਗਿਆਣਵੀ, ਡਾ਼ ਸਾਧੂ ਰਾਮ ਲੰਗੇਆਣਾ, ਆਤਮਾ ਸਿੰਘ ਆਲਮਗੀਰ, ਦਵਿੰਦਰ ਸਿੰਘ ਗਿੱਲ, ਜਸਵੀਰ ਭਲੂਰੀਆ, ਸੁੰਦਰ ਪਾਲ ਪ੍ਰੇਮੀ,ਜੋਧ ਸਿੰਘ ਮੋਗਾ,ਐਮ ਕੇ ਰਾਹੀ,ਮਨੋਜ ਫਗਵਾੜਵੀ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।ਸਟੇਜ ਸੰਚਾਲਨ ਦੀ ਭੂਮਿਕਾ ਅਕਾਦਮੀ ਦੇ ਜਰਨਲ ਸਕੱਤਰ ਦਵਿੰਦਰ ਗਿੱਲ ਵੱਲੋਂ ਬਾਖੂਬੀ ਨਾਲ ਨਿਭਾਈ ਗਈ।