ਧੀ ਦੀ ਆਵਾਜ਼ (ਕਵਿਤਾ)

ਅੰਮ੍ਰਿਤ ਪਾਲ ਰਾਇ   

Email: rai.25pal@gmail.com
Cell: +91 97796 02891
Address: ਪਿੰਡ - ਹਲੀਮ ਵਾਲਾ ਡਾੱਕਘਰ - ਮੰਡੀ ਅਮੀਨ ਗੰਜ
ਫਾਜ਼ਿਲਕਾ India
ਅੰਮ੍ਰਿਤ ਪਾਲ ਰਾਇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਮਾਂ, ਮੈਂ ਹਾਂ ਤੇਰੀ ਜਿੰਦ ਤੇਰੀ ਜਾਨ
          ਕਿਉਂ ਹੋਇਆ ਜੱਗ ਇੰਨਾ ਬੇਈਮਾਨ
   ਅੌਰਤ ਤੋਂ ਬਿਨਾਂ ਸੰਸਾਰ ਦੀ ਬੇੜੀ ਨਾ ਤਰਦੀ ਏ
ਪਹਿਲਾਂ ਸੀ ਧੀ ਜੰਮ ਕੇ, ਹੁਣ ਕੁੱਖ ਚ ਪਈ ਮਰਦੀ ਏ
 
      ਪਹਿਲਾਂ ਮੈਂ ਤੇਰੀ ਧੀ ਫਿਰ ਭਰਾ ਦੀ ਭੈਣ ਮਾਏ
  ਮਾਪਿਆਂ 'ਤੇ ਬੋਝ ਨੇ ਧੀਆਂ ਲੋਕ ਇਹ ਕਿਉਂ ਕਹਿਣ ਮਾਏ
 ਅਾਖੀਰ ਮਾਪਿਆਂ ਦਾ ਹੱਥ ਇਕ ਧੀ ਹੀ ਤਾਂ ਫੜ੍ਹਦੀ ਏ
ਪਹਿਲਾਂ ਸੀ ਧੀ ਜੰਮ ਕੇ, ਹੁਣ ਕੁੱਖ ਚ ਪਈ ਮਰਦੀ ਏ
 
            ਪੜ੍ਹ ਲਿਖ ਧੀ ਕਰੇ ਕਮਾਈਆਂ
        ਮਾਪਿਆਂ ਨੂੰ ਫਿਰ ਮਿਲਣ ਵਧਾਈਆਂ
      ਤਾਂ ਫਿਰ ਕਿਉਂ ਦੁਨੀਆ ਧੀ ਤੋਂ ਸੜਦੀ ਏ
ਪਹਿਲਾਂ ਸੀ ਧੀ ਜੰਮ ਕੇ, ਹੁਣ ਕੁੱਖ ਚ ਪਈ ਮਰਦੀ ਏ
 
   ਕੁੱਖ 'ਚ ਕੁੜੀ ਜਾਂ ਮੁੰਡਾ ਹੈ ਅਜਿਹਾ ਮਸ਼ੀਨਾਂ ਪਤਾ ਲਗਾ ਗਈਆਂ
  ਸੰਸਾਰ ਵੇਖਣ ਤੋਂ ਪਹਿਲਾਂ ਹੀ ਪੰਜਾਬ ਦੀਆਂ ਧੀਆਂ ਖਾ ਗਈਆਂ
    ਅਣ-ਜੰਮੀ ਧੀ ਚੰਦਰੀ ਦੁਨੀਆ ਤੋਂ ਨਾ ਡਰਦੀ ਏ
ਪਹਿਲਾਂ ਸੀ ਧੀ ਜੰਮ ਕੇ, ਹੁਣ ਕੁੱਖ ਚ ਪਈ ਮਰਦੀ ਏ
 
     ਫਿਰ ਨੂੰਹ ਕਿਸੀ ਦੀ ਬਣੇ ਅਾਖੀਰ ਸੱਸ ਮਾਏ
          ਧੀਆਂ ਨੂੰ ਬਚਾਉਣ ਦਾ ਕੋਈ ਰਾਹ ਦੱਸ ਮਾਏ
   ਸੰਸਾਰ ਵਿੱਚ 'ਪਾਲੀ' ਵਾਂਗੂ ਕੋਈ-ਕੋਈ ਧੀ ਦਾ ਦਰਦੀ ਏ
ਪਹਿਲਾਂ ਸੀ ਧੀ ਜੰਮ ਕੇ, ਹੁਣ ਕੁੱਖ ਚ ਪਈ ਮਰਦੀ ਏ